SB-403 ਬਿੱਲ 11-0 ਨਾਲ ਪਾਸ

SB-403 ਬਿੱਲ 11-0 ਨਾਲ ਪਾਸ

ਅਸੀਂ ਹਰ ਹਾਲਤ ’ਚ ਵਿਦੇਸ਼ਾਂ ’ਚ ਜਾਤਪਾਤ ਦੀ ਕੈਂਸਰ ਨੂੰ ਰੋਕਣ ਦਾ ਯਤਨ ਕਰਾਂਗੇ : ਸ਼੍ਰੀ ਰਾਮ ਮੂਰਤੀ ਸਰੋਆ

SB-403 ਬਿੱਲ 11-0 ਨਾਲ ਪਾਸ ਹੋਣ ’ਤੇ ਲੱਖ-ਲੱਖ ਵਧਾਈਆਂ

ਫਰੀਮਾਂਟ/ਕੈਲੀਫੋਰਨੀਆ : ਅਮਰੀਕਾ ਦੇ ਉਘੇ ਸਿੱਖ ਆਗੂ ਚੇਅਰਮੈਨ ਡਾਕਟਰ ਅੰਬੇਦਕਰ ਐਜੂਕੇਸ਼ਨ ਏਡ ਸੁਸਾਇਟੀ ਸੀਨੀਅਰ ਸੁਪਰੀਮ ਕੌਸਲ ਮੈਂਬਰ ਸ਼੍ਰੀ ਗੁਰੂ ਰਵੀਦਾਸ ਸਭਾ ਅਮਰੀਕਾ ਅਤੇ ਸਾਬਕਾ ਚੇਅਰਮੈਨ ਸ਼੍ਰੀ ਗੁਰੂ ਰਵੀਦਾਸ ਸਭਾ ਬੇਏਰੀਆ ਕੈਲੀਫੋਰਨੀਆ ਨੇ ‘ਸਾਡੇ ਲੋਕ’ ਅਖਬਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਹਰ ਹਾਲਤ ’ਚ ਵਿਦੇਸ਼ਾ ’ਚ ਜਾਤਪਾਤ ਦੀ ਕੈਂਸਰ ਨੂੰ ਰੋਕਣ ਦਾ ਯਤਨ ਕਰਾਂਗੇ ਅਤੇ ਇਸ ਵਾਸਤੇ ਬਿੱਲ 403 ਦੀ ਹਮਾਇਤ ਕਰਨੀ ਅਤੀ ਜ਼ਰੂਰੀ ਹੈ ਉਨ੍ਹਾਂ ਕਿਹਾ ਜਿਨ੍ਹਾਂ-ਜਿਨ੍ਹਾਂ ਕਾਰਨਾਂ ਕਰਕੇ ਭਾਰਤ ’ਚ ਸਦੀਆਂ ਤੋਂ ਉਥੇ ਦੇ ਅਸਲੀ ਵਾਰਿਸਾਂ ਦਾ ਸੋਸ਼ਣ ਕੀਤਾ ਜਾ ਰਿਹਾ ਹੈ ਉਹੀ ਲੋਕ ਹੁਣ ਵਿਦੇਸ਼ਾਂ ’ਚ ਉਸ ਜਾਤੀ-ਪਾਤੀ ਵਰਣ ਵਿਵਸਥਾ ਨੂੰ ਅਮਰੀਕਾ ਸਮੇਤ ਵਿਦੇਸ਼ਾਂ ’ਚ ਲਾਗੂ ਕਦੇ ਵੀ ਕਿਸੇ ਵੀ ਕੀਮਤ ਉਪਰ ਨਹੀਂ।
ਉਨ੍ਹਾਂ ਕਿਹਾ ਕਿ ਇਥੋਂ ਦੀਆਂ ਕੰਪਿਊਟਰ ਅਤੇ ਆਈ ਟੀ ਕੰਪਨੀਆਂ ਵਿਚ ਭਾਰਤ ਉੱਚ ਜਾਤੀ ਖ਼ਾਸ ਕਰ ਬ੍ਰਾਹਮਣਾਂ ਵਲੋਂ ਨੀਵੀਆਂ ਸਮਝੀਆਂ ਜਾਤੀਆਂ ਖ਼ਾਸ ਕਰ ਦਲਿਤ ਭਾਈਚਾਰੇ ਨਾਲ ਵਿਤਕਰੇ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।
ਇਸ ਮਸਲੇ ਨੂੰ ਲੈ ਕੇ ਰਾਜ ਦੀ ਸੈਨੇਟਰ ਆਈਸ਼ਾ ਵਹਾਬ ਨੇ ਇਕ ਬਿੱਲ ਪੇਸ਼ ਕੀਤਾ ਜਿਸ ਨਾਲ ਨੌਕਰੀਆਂ ਆਦਿ ਵਿਚ ਇਹ ਵਿਤਕਰਾ ਕਰਨ ਵਾਲੇ ਨੂੰ ਸਜ਼ਾ ਮਿਲ ਸਕੇਗੀ ਅਤੇ ਦਲਿਤ ਭਾਈਚਾਰੇ ਨੇ ਇਸ ਨੂੰ ਪਾਸ ਕਰਾਉਣ ਲਈ ਪੂਰੀ ਕੋਸ਼ਿਸ਼ ਕੀਤੀ ਹੋਈ ਹੈ।
ਸਿੱਖ ਵੀ ਇਸ ਬਿੱਲ ਨੂੰ ਪਾਸ ਕਰਾਉਣ ਲਈ ਦਲਿਤ ਅਤੇ ਭਾਰਤ ਦੀਆਂ ਹੋਰ ਘੱਟ-ਗਿਣਤੀਆਂ ਨਾਲ ਖੜੇ੍ਹ ਹਨ। ਕੈਲੀਫ਼ੋਰਨੀਆ ਦੇ ਤਕਰੀਬਨ ਸਾਰੇ ਵੱਡੇ ਗੁਰਦੁਆਰੇ ਅਤੇ ਸੰਸਥਾਵਾਂ ਇਸ ਬਿੱਲ ਦੀ ਹਮਾਇਤ ’ਤੇ ਉੱਤਰ ਆਈਆਂ ਹਨ।
ਉਨ੍ਹਾਂ ਨੇ ਅੱਜ ਕੈਲੀਫੋਰਨੀਆ ਵਿੱਚ ਜਾਤੀ ਭੇਦਭਾਵ ਨੂੰ ਖਤਮ ਕਰਨ ਲਈ 403 ਬਿੱਲ 11-0 ਨਾਲ ਪਾਸ ਹੋਣ ਉਪਰ ਲੱਖ-ਲੱਖ ਵਧਾਈ ਦਿੱਤੀ।