SB-403 ਬਿੱਲ ਉਤੇ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਵਲੋਂ ਵੀਟੋ ਕਰਨਾ ਮਹਾਤਮਾ ਬੁੱਧ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਅੰਬੇਡਕਰ ਦੀ ਵਿਚਾਰਧਾਰਾ ਦੀ ਜਿੱਤ : ਪਲਵਿੰਦਰ ਮਾਹੀ

SB-403 ਬਿੱਲ ਉਤੇ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਵਲੋਂ ਵੀਟੋ ਕਰਨਾ ਮਹਾਤਮਾ ਬੁੱਧ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਅੰਬੇਡਕਰ ਦੀ ਵਿਚਾਰਧਾਰਾ ਦੀ ਜਿੱਤ : ਪਲਵਿੰਦਰ ਮਾਹੀ

ਯੂਬਾ ਸਿਟੀ/ਕੈਲੀਫੋਰਨੀਆ : ਪਿਛਲੇ ਹਫ਼ਤੇ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ (Gavin Newsom) ਵਲੋਂ ਪਿਛਲੇ ਤਕਰੀਬਨ 6 ਮਹੀਨਿਆਂ ਤੋਂ ਚਰਚਿਤ ਬਿੱਲ ਐਸਬੀ-403 ਉਤੇ ਵੀਟੋ ਕਰ ਦਿੱਤਾ ਗਿਆ। ਕੈਲੀਫੋਰਨੀਆ ਦੀਆਂ ਕੁਝ ਇਕ ਆਪੋ ਬਣੀਆਂ ਸਿਵਲ ਰਾਈਟ ਸੰਸਥਾਵਾਂ ਵਲੋਂ ਇਹ ਬਿੱਲ ਬਹੁਤ ਹੀ ਗਲਤ ਅਤੇ ਝੂਠੀਆਂ ਜਾਣਕਾਰੀਆਂ ਪੇਸ਼ ਕਰਕੇ ਕੁਝ ਇਕ ਸਟੇਟ ਸੈਨੇਟਰਾਂ ਅਤੇ ਅਸੈਂਬਲੀ ਮੈਂਬਰਾਂ ਦੇ ਰਾਹੀਂ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਵਿਚ ਬਹੁਤ ਸਾਰੇ ਗਲਤ ਅੰਕੜੇ ਜਿਵੇਂ ਕਿ 67% ਸਾਊਥ ਏਸ਼ੀਅਨ ਨਾਲ ਜਾਤੀ ਆਧਾਰਤ ਵਿਤਕਰਾ ਅਤੇ ਚਾਰ ਵਿਚੋਂ ਇਕ ਵਿਦਿਆਰਥੀ ਨਾਲ ਵੱਡੀਆਂ ਵਿਦਿਅਕ ਸੰਸਥਾਵਾਂ ਵਿਚ ਜਾਤੀ ਵਿਤਕਰਾ ਹੋਣ ਬਾਰੇ ਬਹੁਤ ਹੀ ਗਲਤ ਢੰਗ ਨਾਲ ਪੇਸ਼ ਕੀਤੇ ਗਏ ਜਦਕਿ ਇਸ ਵਿਚ ਕੋਈ ਸੱਚਾਈ ਨਹੀਂ ਸੀ।
ਇਸ ਦੇ ਨਾਲ ਹੀ ਕੈਲੀਫੋਰਨੀਆ ਦੀਆਂ 6 ਸ੍ਰੀ ਗੁਰੂ ਰਵਿਦਾਸ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਵੀ ਇਸ ਵਿਚ ਘੜੀਸਣ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਵਿਚੋਂ 3-4 ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਇਸ ਬਿੱਲ ਨਾਲ ਸਹਿਮਤ ਨਹੀਂ ਸਨ ਪਰ ਉਨ੍ਹਾਂ ਨੂੰ ਧੱਕੇ ਨਾਲ ਇਸ ਬਿੱਲ ਦੇ ਹੱਕ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ ਗਈ।
ਸ੍ਰੀ ਗੁਰੂ ਰਵਿਦਾਸ ਗੁਰੂ ਘਰ ਯੂਬਾ ਸਿਟੀ ਵਲੋਂ ਸਟੇਟ ਸੈਨੇਟ ਅਤੇ ਅਸੈਂਬਲੀ ਮੈਂਬਰਾਂ ਨੂੰ ਚਿੱਠੀਆਂ ਲਿਖ ਕੇ ਇਸ ਬਿੱਲ ਦਾ ਵਿਰੋਧ ਬਹੁਤ ਵੱਡੇ ਪੱਧਰ ’ਤੇ ਕੀਤਾ ਗਿਆ।
ਇਸ ਦੇ ਨਾਲ ਹੀ ਯੂਬਾ ਸਿਟੀ, ਸਿਟੀ ਕੌਂਸਲ ਅਤੇ ਸਟਰ ਕਾਊਂਟੀ ਵਲੋਂ ਵੀ ਇਸ ਬਿੱਲ ਦੇ ਵਿਰੋਧ ਵਿਚ ਮਤੇ ਪਾਸ ਕੀਤੇ ਗਏ।
ਇਸ ਸਾਰੇ ਉਪਰਾਲੇ ਲਈ ਯੂਬਾ ਸਿਟੀ ਦੇ ਮੇਅਰ ਵੇਡ ਕਰਚਨਰ (Wade Kirchner) ਅਤੇ ਸਟਰ ਕਾਊਂਟੀ ਬੋਰਡ ਆਫ਼ ਸੁਪਰਵਾਈਜ਼ਰ (Board of Supervisor) ਦੇ ਚੇਅਰਮੈਨ ਸ੍ਰ. ਕਰਮ ਬੈਂਸ ਖਾਸ ਤੌਰ ’ਤੇ ਧੰਨਵਾਦ ਦੇ ਪਾਤਰ ਹਨ।
ਇਸ ਦੇ ਨਾਲ ਹੀ ਯੂਬਾ ਸਿਟੀ ਤੋਂ ਬਹੁਤ ਹੀ ਸਰਗਰਮ ਸਾਥੀ ਸ੍ਰ. ਦੀਪ ਸਿੰਘ ਅਤੇ ਸ੍ਰ. ਸਤਨਾਮ ਸਿੰਘ ਨੇ ਵੀ ਇਸ ਬਿੱਲ ਦੇ ਵਿਰੋਧ ਵਿਚ ਅਹਿਮ ਰੋਲ ਨਿਭਾਇਆ।
ਮਹਾਂਰਿਸ਼ੀ ਬਾਲਮੀਕਿ ਸਭਾ ਯੂਬਾ ਸਿਟੀ ਵਲੋਂ ਵੀ ਇਸ ਬਿੱਲ ਦੇ ਖਿਲਾਫ਼ ਮਤਾ ਪਾਸ ਕਰਕੇ State senator ਅਤੇ State 1ssembly ਨੂੰ ਭੇਜਿਆ ਗਿਆ। ਖਾਸ ਤੌਰ ’ਤੇ ਮਹਾਂਰਿਸ਼ੀ ਬਾਲਮੀਕਿ ਸਭਾ ਯੂਬਾ ਸਿਟੀ ਦੇ ਪ੍ਰਧਾਨ ਸ੍ਰ. ਰਾਣਾ ਜੀ ਵਲੋਂ ਇਸ ਬਿੱਲ ਦੇ ਵਿਰੋਧ ਵਿਚ ਆਵਾਜ਼ ਬੁਲੰਦ ਕੀਤੀ ਗਈ ਅਤੇ ਤਕਰੀਬਨ ਸਾਰੇ ਹੀ ਬਾਕੀ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਵੀ ਖਾਸ ਤੌਰ ’ਤੇ ਸ੍ਰ. ਬਲਵੀਰ ਸਿੰਘ ਸੈਕਰਾਮੈਂਟੋ ਤੋਂ ਅਤੇ ਹੋਰ ਵੀ ਸਾਥੀਆਂ ਵਲੋਂ ਇਸ ਬਿੱਲ ਦਾ ਕਰੜਾ ਵਿਰੋਧ ਕੀਤਾ ਗਿਆ। ਇਸ ਦੇ ਨਾਲ ਹੀ ਤਕਰੀਬਨ ਸਾਰੇ ਹੀ ਯੂਬਾ ਸਿਟੀ ਇਲਾਕੇ ਦੇ ਗੁਰੂ ਘਰਾਂ ਨੇ ਇਸ ਬਿੱਲ ਦੇ ਵਿਰੋਧ ਵਿਚ ਮਤੇ ਪਾਸ ਕੀਤੇ ਅਤੇ ਸਟੇਟ ਸੈਨੇਟ ਅਤੇ ਅਸੈਂਬਲੀ ਮੈਂਬਰਾਂ ਨੂੰ ਚਿੱਠੀਆਂ ਲਿਖੀਆਂ।
ਯੂਬਾ ਸਿਟੀ ਇਲਾਕੇ ਤੋਂ ਖਾਸ ਕਰਕੇ ਪੰਜਾਬੀ ਕਮਿਊਨਿਟੀ ਦੇ ਸੀਨੀਅਰ ਆਗੂ ਸ੍ਰ. ਗੁਰਨਾਮ ਸਿੰਘ ਪੰਮਾ, ਸ੍ਰ. ਦਲਵੀਰ ਸਿੰਘ ਗਿੱਲ, ਸੁਖਵਿੰਦਰ ਸਿੰਘ, ਹਰਭਜਨ ਸਿੰਘ ਢੇਰੀ, ਨਰਿੰਦਰ ਸਿੰਘ ਮੇਘੋਵਾਲ, ਨਿਰਮਲ ਜੰਡਾ, ਰਾਣਾ ਸਮਰਾ, ਬਲਵਿੰਦਰ ਸਿੰਘ, ਹਰਨਰਿੰਦਰਪਾਲ ਸਿੰਘ, ਡਾ. ਸੋਹਲ ਸਾਹਿਬ, ਸ੍ਰ. ਕੁਲਦੀਪ ਸਿੰਘ ਅਟਵਾਲ, ਸ੍ਰ. ਉਂਕਾਰ ਸਿੰਘ (Sidfer Lab) ਵਾਲੇ, ਸ੍ਰ. ਜਸਵਿੰਦਰ ਸਿੰਘ, ਸ੍ਰ. ਕੁਲਤਾਰ ਸਿੰਘ ਅਤੇ ਹੋਰ ਬਹੁਤ ਸਾਰੇ ਸਾਥੀਆਂ ਨੇ ਇਸ ਬਿੱਲ ਦੇ ਵਿਰੋਧ ਵਿਚ ਵੱਧ ਚੜ੍ਹ ਕੇ ਕੰਮ ਕੀਤਾ।
ਇਸ ਦੇ ਨਾਲ ਹੀ ਸੈਕਰਾਮੈਂਟੋ ਏਰੀਏ ਤੋਂ ਵੀ ਸ੍ਰ. ਮੱਖਣ ਲੁਹਾਰ ਜੀ ਵਿਸ਼ਵ ਪ੍ਰਸਿੱਧ ਪੰਜਾਬੀ ਗੀਤਕਾਰ, ਸ੍ਰ. ਜਸਵਿੰਦਰ ਸਿੰਘ, ਸ੍ਰ. ਅਮਰਜੀਤ ਸਿੰਘ, ਸ੍ਰ. ਗੁਰਦਿਆਲ ਸਿੰਘ, ਸ੍ਰ. ਵਰਿੰਦਰ ਸਿੰਘ ਅਤੇ ਹੋਰ ਬਹੁਤ ਸਾਰੇ ਸਾਥੀਆਂ ਦੇ ਇਸ ਬਿੱਲ ਦੇ ਵਿਰੋਧ ਵਿਚ ਮਤੇ ਦਰਜ ਕਰਵਾਏ।
ਬੇਏਰੀਏ ਤੋਂ ਵੀ ਸ੍ਰ. ਸੁੱਚਾ ਰਾਮ ਭਾਰਟਾ, ਸ੍ਰ. ਗੁਰਚਰਨ ਸਿੰਘ ਦੁੱਗਲ, ਮੈਨਟੀਕਾ ਤੋਂ ਸ੍ਰ. ਕੇਵਲ ਸਿੰਘ ਜੱਖੂ, ਫਰਿਜ਼ਨੋ ਤੋਂ ਸ੍ਰ. ਦੇਸ ਰਾਜ ਅਤੇ ਸ੍ਰ. ਪਵਨ ਸਰੋਆ ਨੇ ਇਸ ਬਿੱਲ ਦੇ ਵਿਰੋਧ ਵਿਚ ਮਤੇ ਦਰਜ ਕਰਵਾਏ।
ਇਸ ਦੇ ਨਾਲ ਹੀ ਸ੍ਰੀ ਗੁਰੂ ਰਵਿਦਾਸ ਗੁਰੂਘਰ ਯੂਬਾ ਸਿਟੀ ਦੇ ਚੇਅਰਮੈਨ ਸ੍ਰ. ਗੁਰਨਾਮ ਸਿੰਘ ਭੰਡਾਲ ਅਤੇ ਪ੍ਰਧਾਨ ਸ੍ਰ. ਸ਼ਿੰਗਾਰਾ ਸਿੰਘ ਦਾ ਵੀ ਇਸ ਬਿੱਲ ਦੀ ਵਿਰੋਧਤਾ ਵਿਚ ਅਹਿਮ ਭੂਮਿਕਾ ਰਹੀ।
ਇਸ ਦੇ ਨਾਲ ਹੀ ਸੈਕਰਾਮੈਟੋ ਤੋਂ ਗੁਰਦੁਆਰਾ ਸੰਤ ਸਾਗਰ ਦੇ ਮੁੱਖ ਪ੍ਰਬੰਧਕ ਸ੍ਰ. ਨਰਿੰਦਰਪਾਲ ਸਿੰਘ ਹੁੰਦਲ ਜੀ ਨੇ ਵੀ ਇਸ ਬਿੱਲ ਦੇ ਵਿਰੋਧ ਵਿਚ ਸੈਨੇਟ ਅਤੇ ਅਸੈਂਬਲੀ ਮੈਂਬਰਾਂ ਨੂੰ ਚਿੱਠੀਆਂ ਲਿਖੀਆਂ।
ਇਸ ਦੇ ਨਾਲ ਹੀ ਹੋਰ ਵੀ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਜਿਵੇਂ ਕਿ ਫਰਿਜ਼ਨੋ ਇਲਾਕੇ ਵਿਚ ਵੀ ਬਹੁਤ ਸਾਰੇ ਗੁਰੂ ਘਰਾਂ ਨੇ ਇਸ ਬਿੱਲ ਦੇ ਵਿਰੋਧ ਵਿਚ ਮਤੇ ਪਾਸ ਕੀਤੇ।
ਖਾਸ ਤੌਰ ’ਤੇ ਸ੍ਰ. ਮਨਦੀਪ ਸਿੰਘ ਜੀ ਦਾ ਇਸ ਬਿੱਲ ਦੀ ਵਿਰੋਧਤਾ ਵਿਚ ਬਹੁਤ ਵੱਡਾ ਯੋਗਦਾਨ ਰਿਹਾ। ਅਖੀਰ ਵਿਚ ਜਿੰਨੀਆਂ ਵੀ ਸਿੱਖ ਸੰਸਥਾਵਾਂ ਅਤੇ ਹੋਰ ਬਹੁਤ ਸਾਰੇ ਸਾਥੀਆਂ ਦਾ ਇਸ ਬਿੱਲ ਨੂੰ ਰੁਕਵਾਉਣ ਲਈ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਕੋਸ਼ਿਸ਼ ਸਦਕਾ ਸਾਡੀ ਪੰਜਾਬੀ ਕਮਿਊਨਿਟੀ ਵੰਡ ਦਾ ਸ਼ਿਕਾਰ ਹੋਣ ਤੋਂ ਬਚ ਗਈ।
ਇਹੀ ਸੋਚ ਮਹਾਤਮਾ ਬੁੱਧ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਡਾ. ਬੀ.ਆਰ. ਅੰਬੇਡਕਰ ਦੀ ਸੀ। ਇਸ ਸੋਚ ਮੁਤਾਬਿਕ ਕਿਸੇ ਵੀ ਇਨਸਾਨ ਦੀ ਜਾਤੀ ਉਚੀ ਨੀਵੀਂ ਨਹੀਂ ਹੈ। ਸਭ ਇਨਸਾਨ ਬਰਾਬਰ ਹਨ। ਸਾਨੂੰ ਆਪਣੇ ਵਿਚੋਂ ਨੀਵੀਂ ਜਾਤ ਵਾਲੀ ਮਾਨਸਿਕਤਾ ਖਤਮ ਕਰਕੇ ਗੌਰਵਸ਼ਾਲੀ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ। ਗੁਰੂ ਸਾਹਿਬ ਨੇ ਸਾਨੂੰ ਦਲਿਤਪੁਣੇ ਅਤੇ ਸ਼ੂਦਰਪੁਣੇ ’ਚੋਂ ਕੱਢ ਕੇ ਭਾਰਤ ਦੇ ਵਿਚ ਆਪੇ ਬਣੇ ਉਚ ਜਾਤੀ ਸਮਾਜ ਨਾਲ ਬਰਾਬਰ ਲਿਆ ਕੇ ਖੜ੍ਹਾ ਕੀਤਾ ਸੀ। ਸਾਨੂੰ ਖ਼ੁਦ ਨੂੰ ਹੀ ਹੰਭਲਾ ਮਾਰ ਕੇ ਇਸ ਮਾਨਸਿਕਤਾ ਵਿਚੋਂ ਨਿਕਲਣਾ ਪੈਣਾ ਹੈ। ਅਮਰੀਕਾ ਵਰਗੇ ਦੇਸ਼ ਵਿਚੋਂ ਕੋਈ ਨੀਵੀਂ ਜਾਂ ਉਚੀ ਜਾਤੀ ਦਾ ਨਹੀਂ ਹੈ। ਅਸੀਂ ਸਭ ਬਰਾਬਰ ਹਾਂ। ਸਤਿਗੁਰੂ ਕਬੀਰ ਸਾਹਿਬ ਜੀ ਦਾ ਇਹ ਸ਼ਬਦ ਕਿ
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ।।
ਤਉ ਆਨ ਬਾਟ ਕਾਹੇ ਨਹੀ ਆਇਆ।।
ਦੇ ਅਨੁਸਾਰ ਇਹ ਸ਼ਬਦ ਇਕੱਲੇ ਬ੍ਰਾਹਮਣ ਲਈ ਹੀ ਨਹੀਂ ਜੇ ਕੋਈ ਹੋਰ ਵੀ ਆਪਣੇ ਆਪੇ ਬਣਾਈ ਹੋਈ ਉਚੀ ਜਾਤੀ ਦਾ ਹੰਕਾਰ ਕਰਦਾ ਹੈ। ਇਸ ਉਸ ਲਈ ਵੀ ਹੈ। ਸੋ ਅੰਤ ਆਪਾਂ ਸਾਰੇ ਰਲ ਕੇ ਇਸ ਜਾਤ ਪਾਤ ਰਹਿਤ ਨਿੱਗਰ ਸਮਾਜ ਦੀ ਸਥਾਪਨਾ ਕਰੀਏ ਜੋ ਕਿ ਜਾਤ-ਪਾਤ, ਰੰਗ, ਭੇਦ, ਨਸਲ ਤੋਂ ਉਪਰ ਉਠ ਕੇ ਹੋਏ ਅਤੇ ਜੋ ਵੀ ਆਪਣੀ ਮਾਨਸਿਕਤਾ ਵਿਚ ਵਸਾਈ ਬੈਠੇ ਹਨ ਕਿ ਅਸੀਂ ਨੀਵੀਂ ਜਾਤ ਦੇ ਹਾਂ ਜਾਂ ਨੀਵੇਂ ਹਾਂ, ਇਹ ਸਭ ਕਾਸੇ ਨੂੰ ਛੱਡ ਕੇ ਇਕ ਉਚੀ ਤੇ ਸੁੱਚੀ ਸੋਚ ਦੇ ਧਾਰਨੀ ਬਣੀਏ ਅਤੇ ਮੁੜ ਉਸ ਰਾਜ ਭਾਗ ਦੇ ਮਾਲਕ ਬਣੀਏ ਜੋ ਸਾਡੇ ਤੋਂ ਹਜ਼ਾਰਾਂ ਸਾਲ ਪਹਿਲਾਂ ਸਾਨੂੰ ਇਸ ਗੰਦੇ ਜਾਤੀ ਸਿਸਟਮ ਵਿਚ ਵੰਡ ਕੇ ਸਾਡੇ ਤੋਂ ਖੋਹ ਲਿਆ ਗਿਆ।