ਮੇਰਾ ਕੌਮੀ ਇਨਸਾਫ਼ ਮੋਰਚੇ ਨਾਲ ਕੋਈ ਸਬੰਧ ਨਹੀਂ: ਰਾਜੋਆਣਾ

ਮੇਰਾ ਕੌਮੀ ਇਨਸਾਫ਼ ਮੋਰਚੇ ਨਾਲ ਕੋਈ ਸਬੰਧ ਨਹੀਂ: ਰਾਜੋਆਣਾ

ਮੋਰਚੇ ਵਾਲੀ ਥਾਂ ਤੋਂ ਤਸਵੀਰ ਹਟਾਉਣ ਦੀ ਮੰਗ
ਪਟਿਆਲਾ- ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਹੱੱਤਿਆ ਕੇਸ ਵਿੱਚ ਫਾਂਸੀ ਦੀ ਸਜ਼ਾ ਤਹਿਤ ਪਟਿਆਲਾ ਜੇਲ੍ਹ ’ਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਕਿ ਉਨ੍ਹਾਂ ਦਾ ਕੌਮੀ ਇਨਸਾਫ਼ ਮੋਰਚੇ ਨਾਲ ਕੋਈ ਸਬੰਧ ਨਹੀਂ ਹੈ ਤੇ ਜੇਕਰ ਇਸ ਮੋਰਚੇ ਵਾਲੀ ਥਾਂ ’ਤੇ ਉਸ ਦੀ ਕੋਈ ਤਸਵੀਰ ਲੱਗੀ ਹੋਈ ਹੈ ਤਾਂ ਉਹ ਹਟਾਅ ਦਿੱਤੀ ਜਾਵੇ। ਇਸ ਮੋਰਚੇ ਨਾਲ ਉਸ ਦੀ ਕੋਈ ਸਹਿਮਤੀ ਨਹੀਂ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਈ ਬਲਵੰਤ ਰਾਜੋਆਣਾ ਨੂੰ ਦੰਦਾਂ ’ਚ ਦਰਦ ਕਾਰਨ ਜਾਂਚ ਲਈ ਪਟਿਆਲਾ ਜੇਲ੍ਹ ਤੋਂ ਭਾਰੀ ਸੁਰੱਖਿਆ ਹੇਠ ਇੱਥੇ ਡੈਂਟਲ ਕਾਲਜ ਲਿਆਂਦਾ ਗਿਆ ਸੀ। ਇਸ ਮੌਕੇ ਉਨ੍ਹਾਂ ਆਖਿਆ ਕਿ ਉਹ ਅਕਾਲੀ ਹਨ ਅਤੇ ਅਕਾਲੀ ਹੀ ਰਹਿਣਗੇ। ਉਨ੍ਹਾਂ ਇਨਸਾਫ਼ ਮੋਰਚੇ ਦੇ ਪ੍ਰਬੰਧਕਾਂ ਨੂੰ ਆਖਿਆ ਕਿ ਜੇਕਰ ਨੈਤਿਕਤਾ ਹੈ ਤਾਂ ਇਨਸਾਫ਼ ਮੋਰਚੇ ਵਾਲੇ ਸਪੱਸ਼ਟ ਕਰਨ ਕਿ ਉਹ ਕਿਹੜੀਆਂ ਸਿਆਸੀ ਧਿਰਾਂ ਨਾਲ ਸਬੰਧਤ ਹਨ।