ਡਾ. ਬੀ ਆਰ ਅੰਬੇਡਕਰ ਨੂੰ ਸਿੱਖ ਬਣਨ ਤੋਂ ਰੋਕਿਆ ਗਿਆ, ਬਾਰੇ ਝੂਠੇ ਪ੍ਰਚਾਰ ਦਾ ਪਰਦਾਫਾਸ਼ ਕਰਨ ਵਾਲੇ ਮਹਾਨ ਸਿੱਖ ਬੁੱਧੀਜਵੀ ਇਤਿਹਾਸਕਾਰ ਸ੍ਰ. ਮੱਲ ਸਿੰਘ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵਲੋਂ ਸਨਮਾਨ

ਡਾ. ਬੀ ਆਰ ਅੰਬੇਡਕਰ ਨੂੰ ਸਿੱਖ ਬਣਨ ਤੋਂ ਰੋਕਿਆ ਗਿਆ, ਬਾਰੇ ਝੂਠੇ ਪ੍ਰਚਾਰ ਦਾ ਪਰਦਾਫਾਸ਼ ਕਰਨ ਵਾਲੇ ਮਹਾਨ ਸਿੱਖ ਬੁੱਧੀਜਵੀ ਇਤਿਹਾਸਕਾਰ ਸ੍ਰ. ਮੱਲ ਸਿੰਘ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵਲੋਂ ਸਨਮਾਨ

ਅੰਮਿ੍ਰਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖ ਇਤਿਹਾਸ ਰਿਸਰਚ ਬੋਰਡ ਦੇ ਸਕਾਲਰਾਂ ਅਤੇ ਸੂਚਨਾ ਤਕਨਾਲੋਜੀ ਵਿਭਾਗ ਦੀ ਟੀਮ ਨੇ ਅੱਜ ਸਰਦਾਰ ਮੱਲ ਸਿੰਘ (ਰੰਧਾਵਾ ਮਸੰਦਾਂ, ਜਲੰਧਰ) ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਮੁਲਾਕਾਤ ਕਰਕੇ ਉਨ੍ਹਾਂ ਦਾ ਹਾਲ ਜਾਣਿਆ। ਮੱਲ ਸਿੰਘ ਜੀ ਨੇ ਇੱਕ ਅਹਿਮ ਪੁਸਤਕ ‘ਡਾ. ਅੰਬੇਡਕਰ ਸਿੱਖ ਕਿਉਂ ਨਾ ਬਣੇ ਸਕੇ – ਦੋਸ਼ੀ ਕੌਣ?’ ਲਿਖੀ ਹੈ। ਇਸ ਪੁਸਤਕ ਵਿੱਚ ਉਨ੍ਹਾਂ ਇਸ ਝੂਠੇ ਪ੍ਰਚਾਰ ਦਾ ਪਰਦਾਫਾਸ਼ ਕੀਤਾ ਕਿ ਸਿੱਖਾਂ ਨੇ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਸਿੱਖ ਬਣਨ ਤੋਂ ਰੋਕਿਆ। ਮੱਲ ਸਿੰਘ ਜੀ ਨੇ ਡਾ. ਅੰਬੇਡਕਰ ਨੂੰ ਸਿੱਖ ਬਣਨ ਤੋਂ ਰੋਕਣ ਵਿੱਚ ਹਿੰਦੂ ਮਹਾਂਸਭਾ ਅਤੇ ਕਾਂਗਰਸ ਦੇ ਤਤਕਾਲੀ ਆਗੂਆਂ ਜਿਵੇਂ ਕਿ ਬੀ.ਐਸ. ਮੂੰਜੇ, ਐਮ.ਸੀ. ਰਾਜਾ, ਮਦਨ ਮੋਹਨ ਮਾਲਵੀਆ ਅਤੇ ਐਮ.ਕੇ. ਗਾਂਧੀ ਅਤੇ ਹੋਰਾਂ ਦੀ ਭੂਮਿਕਾ ਦਾ ਵੀ ਪਰਦਾਫਾਸ਼ ਕੀਤਾ ਹੈ। ਪੁਸਤਕ ਵਿੱਚ ਕਾਰਨ ਵੀ ਦੱਸੇ ਹਨ ਕਿ ਇਨ੍ਹਾਂ ਆਗੂਆਂ ਨੇ ਡਾ. ਅੰਬੇਡਕਰ ਨੂੰ ਆਪਣਾ ਫੈਸਲਾ ਬਦਲਣ ਲਈ ਕਿਵੇਂ ਮਜਬੂਰ ਕੀਤਾ। ਸਾਡੇ ਵੱਲੋਂ ਮੱਲ ਸਿੰਘ ਜੀ ਦੀ ਇੰਟਰਵਿਊ ਵੀ ਰਿਕਾਰਡ ਕੀਤੀ ਗਈ ਹੈ, ਜਲਦ ਹੀ ਜਾਰੀ ਕਰਾਂਗੇ। ਇਥੇ ਇਹ ਵੀ ਜ਼ਿਕਰਯੋਗ ਹੈ ਕੀ ਉਨ੍ਹਾਂ ਵਲੋਂ ਦੂਸਰੀ ਕਿਤਾਬ ਸਿੱਖ ਮਿਸ਼ਨ ਅਤੇ ਡਾਕਟਰ ਭੀਮ ਰਾਓ ਅੰਬੇਡਕਰ ਅਖੌਤੀ ਅਛੂਤਾਂ ਦੀ ਮੁਕਤੀ ਦਾ ਰਾਹ ਅਤੇ ਪੰਥ ਦੇ ਕਾਰਜ ਲਿਖੀ ਹੈ ਜੋ ਹਰ ਇੱਕ ਪੰਜਾਬੀ ਅਤੇ ਖਾਸ ਕਰਕੇ ਸਿੱਖਾਂ ਨੂੰ ਪੜ੍ਹਨੀ ਚਾਹੀਦੀ ਹੈ।