ਗੁਰੂ ਨਾਨਕ ਸਾਹਿਬ ਦੇ 550ਵੇਂ ਗੁਰਪਰਬ ਨੂੰ ਸਮਰਪਿਤ ਪੰਜਾਬ ਵਿੱਚ ਪੰਜਾਬ ਦੇ ਅਲੋਪ ਹੋ ਚੁੱਕੇ ਦਰਖਤਾਂ ਦੇ 550 ਜੰਗਲ ਹੋਏ ਪੂਰੇ ਹਰ ਜੰਗਲ ਵਿੱਚ ਲਗਾਏ ਗਏ 550 ਦਰਖਤ

ਗੁਰੂ ਨਾਨਕ ਸਾਹਿਬ ਦੇ 550ਵੇਂ ਗੁਰਪਰਬ ਨੂੰ ਸਮਰਪਿਤ ਪੰਜਾਬ ਵਿੱਚ ਪੰਜਾਬ ਦੇ ਅਲੋਪ ਹੋ ਚੁੱਕੇ ਦਰਖਤਾਂ ਦੇ 550 ਜੰਗਲ ਹੋਏ ਪੂਰੇ ਹਰ ਜੰਗਲ ਵਿੱਚ ਲਗਾਏ ਗਏ 550 ਦਰਖਤ

ਦੁਨੀਆ ਭਰ ਵਿੱਚ ਵਸਦੇ ਗੁਰੂ ਨਾਨਕ ਨਾਮ ਲੇਵਾ ਅਤੇ ਸਮੂਹ ਪੰਜਾਬੀਆ ਲਈ ਇਹ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਗੁਰੂ ਨਾਨਕ ਸਾਹਿਬ ਦੇ 550ਵੇਂ ਗੁਰਪਰਬ ਨੂੰ ਸਮਰਪਿਤ ਪੰਜਾਬ ਵਿੱਚ ਪੰਜਾਬ ਦੇ ਅਲੋਪ ਹੋ ਚੁੱਕੇ ਦਰਖਤਾਂ ਦੇ 550 ਜੰਗਲ ਪੂਰੇ ਹੋ ਗਏ ਹਨ ਅਤੇ ਹਰ ਜੰਗਲ ਵਿੱਚ 550 ਦਰਖਤ ਲਗਾਏ ਗਏ।
ਈਕੋ ਸਿੱਖ ਜਥੇਬੰਦੀ ਵੱਲੋਂ 34 ਮਹੀਨਿਆਂ ਚ 550 ਗੁਰੂ ਨਾਨਕ ਪਵਿੱਤਰ ਜੰਗਲ ਲੱਗਾ ਦਿੱਤੇ ਗਏ – ਗੁਰੂ ਨਾਨਕ ਸਾਹਿਬ ਦੇ 550ਵੇਂ ਗੁਰਪਰਬ ਨੂੰ ਸਮਰਪਿਤ ਹਰ ਜੰਗਲ ਚ 550 ਰੁੱਖ ਪੰਜਾਬ ਦੇ ਉਹ ਜਿਹੜੇ ਬਹੁਤੇ ਅਲੋਪ ਹੋ ਚੁੱਕੇ ਹਨ ਅਤੇ ਹੁਣ ਜੀਵਿਤ ਧਰਤੀ ਨੂੰ ਉਪਜਾਊ ਬਣਾ ਰਹੇ ਹਨ।
‘ਸਾਡੇ ਲੋਕ’ ਅਖਬਾਰ ਨਾਲ ਗੱਲਬਾਤ ਕਰਦਿਆ ਅਮਰੀਕਾ ਦੇ ਉਘੇ ਸਿੱਖ ਆਗੂ ਇਕੋ ਦੇ ਫਾਉਂਡਰ ਅਤੇ ਸਿੱਖ ਚਿੰਤਕ ਡਾਕਟਰ ਰਾਜਵੰਤ ਸਿੰਘ ਵਾਸ਼ਿੰਗਟਨ ਡੀਸੀ ਨੇ ਕਿਹਾ ਕਿ ਪੰਜਾਬ ਨੂੰ ਗੁਰੂ ਨਾਨਕ ਦੀ ਪਵਿੱਤਰ ਧਰਤੀ ਨੂੰ ਮੁੜ ਹਰਿਆ ਭਰਿਆ ਬਣਾਉਣਾ ਸਾਡਾ ਸਭ ਦਾ ਫਰਜ਼ ਹੈ। ਗੁਰੂ ਸਾਹਿਬ ਸਾਡੇ ਸਿਰ ਉਪਰ ਹੱਥ ਰੱਖਕੇ ਸੇਵਾ ਲੈ ਰਹੇ ਹਨ। ਇਹ ਪਵਿੱਤਰ ਸੇਵਾ ’ਚ ਹਰ ਵਰਗ ਦੇ ਲੋਕ ਸ਼ਰਧਾ ਨਿਮਰਤਾ ਨਾਲ ਸੇਵਾ ਕਰ ਰਹੇ ਅਤੇ ਇਹ ਸੇਵਾ ਲਗਾਤਾਰ ਜਾਰੀ ਹੈ ਉਨਾ 550 ਜੰਗਲ ਪੂਰੇ ਹੋਣੇ ਖੁਸ਼ੀ ਜਾਹਿਰ ਕੀਤੀ, ਵਧਾਈ ਦਿੱਤੀ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ।