ਓਲੰਪੀਅਨ ਜਰਨੈਲ ਸਿੰਘ ਟੂਰਨਾਮੈਂਟ: ਦੂਜੇ ਦਿਨ ਹੋਏ ਕਾਲਜ ਵਰਗ ਦੇ ਮੁਕਾਬਲੇ

ਓਲੰਪੀਅਨ ਜਰਨੈਲ ਸਿੰਘ ਟੂਰਨਾਮੈਂਟ: ਦੂਜੇ ਦਿਨ ਹੋਏ ਕਾਲਜ ਵਰਗ ਦੇ ਮੁਕਾਬਲੇ

ਗੜ੍ਹਸ਼ੰਕਰ- ਓਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁਟਬਾਲ ਟੂਰਨਾਮੈਂਟ ਕਮੇਟੀ ਗੜ੍ਹਸ਼ੰਕਰ ਵਲੋਂ ਕਰਵਾਏ ਜਾ ਰਹੇ 20ਵੇਂ ਰਾਜ ਪੱਧਰੀ ਉਲੰਪੀਅਨ ਜਰਨੈਲ ਸਿੰਘ ਯਾਦਗਾਰੀ ਫੁਟਬਾਲ ਟੂਰਨਾਮੈਂਟ ਦੇ ਦੂਜੇ ਦਿਨ ਕਲੱਬ ਤੇ ਕਾਲਜ ਵਰਗ ਦੇ ਮੁਕਾਬਲੇ ਕਰਵਾਏ ਗਏ। ਕਲੱਬ ਪੱਧਰੀ ਮੁਕਾਬਲਿਆਂ ’ਚ ਮੇਜ਼ਬਾਨ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਅਕੈਡਮੀ ਗੜ੍ਹਸ਼ੰਕਰ ਨੇ ਨਾਮਧਾਰੀ ਫੁਟਬਾਲ ਅਕੈਡਮੀ ਭੈਣੀ ਸਾਹਿਬ ਨੂੰ 1-0 ਦੇ ਫਰਕ ਨਾਲ ਹਰਾਕੇ ਜਿੱਤ ਦਰਜ਼ ਕੀਤੀ। ਦੂਜੇ ਮੁਕਾਬਲੇ ਵਿਚ ਇੰਟਰਨੈਸ਼ਨਲ ਫੁੱਟਬਾਲ ਕਲੱਬ ਫਗਵਾੜਾ ਨੇ ਦੋਆਬਾ ਫੁਟਬਾਲ ਕਲੱਬ ਖੇੜਾ ਨੂੰ 5-0 ਗੋਲਾਂ ਦੇ ਫਰਕ ਨਾਲ ਹਰਾਇਆ। ਇਸੇ ਤਰ੍ਹਾਂ ਰੇਲ ਕੋਚ ਫੈਕਟਰੀ ਕਪੂਰਥਲਾ ਨੇ ਯੰਗ ਫੁਟਬਾਲ ਕਲੱਬ ਮਾਹਿਲਪੁਰ ਨੂੰ 2-1 ਦੇ ਫਰਕ ਨਾਲ ਹਰਾਇਆ।

ਕਾਲਜ ਵਰਗ ਦੇ ਮੁਕਾਬਲੇ ਵਿਚ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਟੀਮ ਡੀ.ਏ.ਵੀ. ਕਾਲਜ ਫਗਵਾੜਾ ਨੂੰ 1-0 ਦੇ ਫਰਕ ਨਾਲ ਹਰਾਕੇ ਜੇਤੂ ਰਹੀ। ਦੂਜੇ ਦਿਨ ਦੀਆਂ ਕਲੱਬ ਤੇ ਕਾਲਜ ਵਰਗ ਦੀਆਂ ਜੇਤੂ ਰਹੀਆਂ ਟੀਮਾਂ ਨੇ ਸੈਮੀਫਾਈਨਲ ਵਿਚ ਪ੍ਰਵੇਸ਼ ਪਾਇਆ।

ਡਾ. ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਬੰਗਾ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵੱਖ-ਵੱਖ ਮੁਕਾਬਲਿਆਂ ਮੁੱਖ ਮਹਿਮਾਨ ਵਜੋਂ ਸਤਨਾਮ ਸਿੰਘ ਸੰਘਾ ਨਿਊਜ਼ੀਲੈਂਡ, ਮਨਮੋਹਨ ਸਿੰਘ ਦਿਆਲ ਕੈਨੇਡਾ, ਰਾਜਵਿੰਦਰ ਸਿੰਘ ਦਿਆਲ ਯੂ.ਐੱਸ.ਏ., ਪ੍ਰੇਮ ਡੋਗਰ ਯੂ.ਕੇ., ਫੁੱਟਬਾਲਰ ਪ੍ਰੋ. ਸੀਤਲ ਸਿੰਘ ਫਗਵਾੜਾ ਵਲੋਂ ਸ਼ਿਰਕਤ ਕੀਤੀ ਗਈ। ਟੂਰਨਾਮੈਂਟ ਦੌਰਾਨ ਪ੍ਰਧਾਨ ਮੁਖਤਿਆਰ ਸਿੰਘ ਹੈਪੀ ਹੀਰ, ਸੀਨੀਅਰ ਮੀਤ ਪ੍ਰਧਾਨ ਡਾ. ਹਰਵਿੰਦਰ ਸਿੰਘ ਬਾਠ, ਰਣਜੀਤ ਸਿੰਘ ਖੱਖ ਸਕੱਤਰ, ਵਿੱਤ ਸਕੱਤਰ ਯੋਗ ਰਾਜ ਗੰਭੀਰ, ਰੋਸ਼ਨਜੀਤ ਸਿੰਘ ਪਨਾਮ, ਤੇ ਹੋਰ ਸਖਸ਼ੀਅਤਾਂ ਤੇ ਖੇਡ ਪ੍ਰੇਮੀਆਂ ਨੇ ਹਾਜ਼ਰੀ ਲਵਾਈ।