ਢਿੱਗਾਂ ਡਿੱਗਣ ਕਾਰਨ ਜੰਮੂ-ਸ੍ਰੀਨਗਰ ਕੌਮੀ ਮਾਰਗ ’ਤੇ ਆਵਾਜਾਈ ਬੰਦ

ਢਿੱਗਾਂ ਡਿੱਗਣ ਕਾਰਨ ਜੰਮੂ-ਸ੍ਰੀਨਗਰ ਕੌਮੀ ਮਾਰਗ ’ਤੇ ਆਵਾਜਾਈ ਬੰਦ

ਭਾਰੀ ਮੀਂਹ ਪੈਣ ਕਾਰਨ ਕਈ ਥਾਈਂ ਫਸੇ ਵਾਹਨ ਚਾਲਕ
ਬਨਿਹਾਲ/ਜੰਮੂ-ਕਸ਼ਮੀਰ ਵਿੱਚ ਭਾਰੀ ਮੀਂਹ ਪੈਣ ਕਾਰਨ ਰਾਮਬਨ ਜ਼ਿਲ੍ਹੇ ਵਿੱਚ ਕਈ ਥਾਈਂ ਢਿੱਗਾਂ ਡਿੱਗ ਪਈਆਂ ਹਨ। ਇਸ ਕਾਰਨ ਜੰਮੂ ਸ੍ਰੀਨਗਰ ਕੌਮੀ ਮਾਰਗ ’ਤੇ ਆਵਾਜਾਈ ਬੰਦ ਹੋ ਗਈ ਹੈ। ਇਹ 270 ਕਿਲੋਮੀਟਰ ਲੰਬਾ ਇੱਕੋ-ਇੱਕ ਮਾਰਗ ਹੈ ਜੋ ਕਸ਼ਮੀਰ ਨੂੰ ਬਾਕੀ ਮੁਲਕ ਨਾਲ ਜੋੜਦਾ ਹੈ। ਇਸ ਮਾਰਗ ’ਤੇ ਢਿੱਗਾਂ ਡਿੱਗਣ ਕਾਰਨ ਪੰਥਿਆਲ, ਕੈਫੇਟੇਰੀਆ ਮੋੜ ਅਤੇ ਡਲਵਾਸ ਇਲਾਕੇ ਵਿੱਚ ਵੱਖ ਵੱਖ ਥਾਈਂ ਕਰੀਬ 200 ਵਾਹਨ ਫਸ ਗਏ ਹਨ। ਅਧਿਕਾਰੀਆਂ ਅਨੁਸਾਰ ਪੰਥਿਆਲ ਇਲਾਕੇ ਵਿੱਚ ਆਵਾਜਾਈ ਕੱਢਣ ਲਈ ਬਣਾਏ ਲੋਹੇ ਦੀ ਢਾਂਚੇ ਨੂੰ ਹੁਣੇ ਡਿੱਗੇ ਪੱਥਰਾਂ ਨੇ ਤਬਾਹ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਵਾਜਾਈ ਬਹਾਲ ਕਰਨ ਲਈ ਯਤਨ ਕੀਤੇ ਜਾ ਰਹੇ ਹਨ।