ਟੀ-20 ਦਰਜਾਬੰਦੀ: ਸੂਰਿਆ ਕੁਮਾਰ ਚੋਟੀ ’ਤੇ ਬਰਕਰਾਰ

ਟੀ-20 ਦਰਜਾਬੰਦੀ: ਸੂਰਿਆ ਕੁਮਾਰ ਚੋਟੀ ’ਤੇ ਬਰਕਰਾਰ

ਦੁਬਈ: ਭਾਰਤੀ ਕ੍ਰਿਕਟਰ ਸੂਰਿਆ ਕੁਮਾਰ ਯਾਦਵ ਆਈਸੀਸੀ ਟੀ-20 ਬੱਲੇਬਾਜ਼ੀ ਦੀ ਦਰਜਾਬੰਦੀ ਵਿੱਚ ਸਿਖਰਲੇ ਸਥਾਨ ’ਤੇ ਬਰਕਰਾਰ ਹੈ, ਜਦਕਿ ਸ਼ੁਭਮਨ ਗਿੱਲ ਕਰੀਅਰ ਦੀ ਸਰਵੋਤਮ 30ਵੀਂ ਦਰਜਾਬੰਦੀ ’ਤੇ ਪਹੁੰਚ ਗਿਆ ਹੈ। ਸੂਰਿਆ ਕੁਮਾਰ ਦੇ 906 ਰੇਟਿੰਗ ਅੰਕ ਹਨ। ਕ੍ਰਿਕਟ ਦੀਆਂ ਤਿੰਨਾਂ ਵੰਨਗੀਆਂ ਵਿੱਚ ਸੈਂਕੜਾ ਮਾਰਨ ਵਾਲਾ ਸ਼ੁਭਮਨ ਇੱਕ ਰੋਜ਼ਾ ਵਿੱਚ ਛੇਵੇਂ ਅਤੇ ਟੈਸਟ ਵਿੱਚ 62ਵੇਂ ਸਥਾਨ ’ਤੇ ਹੈ। ਵਿਰਾਟ ਕੋਹਲੀ ਇੱਕ ਸਥਾਨ ਖਿਸਕ ਕੇ 15ਵੇਂ ਨੰਬਰ ’ਤੇ ਆ ਗਿਆ ਹੈ ਜਦਕਿ ਕੇਐੱਲ ਰਾਹੁਲ 27ਵੇਂ ਅਤੇ ਕਪਤਾਨ ਰੋਹਿਤ ਸ਼ਰਮਾ 29ਵੇਂ ਸਥਾਨ ’ਤੇ ਹਨ। ਟੀ-20 ਗੇਂਦਬਾਜ਼ੀ ਦਰਜਾਬੰਦੀ ਵਿੱਚ ਚੋਟੀ ਦੇ ਦਸ ਗੇਂਦਬਾਜ਼ਾਂ ਵਿੱਚ ਕੋਈ ਭਾਰਤੀ ਨਹੀਂ ਹੈ। ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਅੱਠ ਸਥਾਨਾਂ ਦੇ ਫਾਇਦੇ ਨਾਲ ਕਰੀਅਰ ਦੇ ਸਰਵੋਤਮ 13ਵੇਂ ਨੰਬਰ ’ਤੇ ਪਹੁੰਚ ਗਿਆ ਹੈ। ਹਰਫਨਮੌਲਾ ਹਾਰਦਿਕ ਪਾਂਡਿਆ ਬੱਲੇਬਾਜ਼ਾਂ ਵਿੱਚ 50ਵੇਂ ਅਤੇ ਗੇਂਦਬਾਜ਼ਾਂ ਵਿੱਚ 46ਵੇਂ ਸਥਾਨ ’ਤੇ ਪਹੁੰਚ ਗਿਆ ਹੈ।