ਕੋਹਲੀ ਵਨ8 ਰਨ ਨੂੰ ਦਿਖਾਏਗਾ ਹਰੀ ਝੰਡੀ

ਕੋਹਲੀ ਵਨ8 ਰਨ ਨੂੰ ਦਿਖਾਏਗਾ ਹਰੀ ਝੰਡੀ

ਬੰਗਲੌਰ: ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਵੱਲੋਂ ਬੰਗਲੌਰ ਵਿੱਚ 26 ਮਾਰਚ ਨੂੰ ਪਹਿਲੀ ‘ਵਨ8 ਰਨ’ ਨੂੰ ਹਰੀ ਝੰਡੀ ਦਿਖਾਈ ਜਾਵੇਗੀ। ਕੋਹਲੀ ਦੀ ਵਨ8 ਕੰਪਨੀ ਵੱਲੋਂ ਸ਼ੁਰੂ ਕੀਤੀ ਗਈ ਇਸ ਦੌੜ ਵਿੱਚ ਤਿੰਨ ਵਰਗ ਦੇ ਮੁਕਾਬਲੇ (ਪੰਜ ਕਿਲੋਮੀਟਰ, ਦਸ ਕਿਲੋਮੀਟਰ ਅਤੇ 18 ਕਿਲੋਮੀਟਰ) ਹੋਣਗੇ। ਇਸ ਦੌੜ ਵਿੱਚ ਕੋਈ ਵੀ ਹਿੱਸਾ ਲੈ ਸਕਦਾ ਹੈ। ਕੋਹਲੀ ਨੇ ਬਿਆਨ ਵਿੱਚ ਕਿਹਾ, ‘‘ਫਿਟਨੈੱਸ ਅਤੇ ਬੰਗਲੌਰ ਦੀ ਮੇਰੇ ਦਿਲ ਵਿੱਚ ਖਾਸ ਥਾਂ ਹੈ। ਬੰਗਲੌਰ ਵਿੱਚ ਵਨ8 ਰਨ ਦੀ ਸ਼ੁਰੂਆਤ ਕਰ ਕੇ ਸ਼ਹਿਰ ਦੇ ਲੋਕਾਂ ਨੂੰ ਸਾਡੇ ਨਾਲ ਜੁੜਨ ਦਾ ਮੌਕਾ ਦੇ ਰਿਹਾ ਹਾਂ। ਇਸ ਦੇ ਨਾਲ ਹੀ ਇਸ ਵਿੱਚ ਉਭਰਦੇ ਅਥਲੀਟਾਂ ਨੂੰ ਤਿਆਰ ਕਰਨ ਵਿੱਚ ਮਦਦ ਵੀ ਮਿਲੇਗੀ। ਉਮੀਦ ਹੈ ਕਿ ਇਹ ਦੌੜ ਫਿਟਨੈੱਸ ਦਾ ਸੁਨੇਹਾ ਦੇਵੇਗੀ।’’