ਅਮਰੀਕਾ ਦੇ ਦੋ ਹੋਰ ਸ਼ਹਿਰਾਂ ਨੇ 4 ਫਰਵਰੀ ਨੂੰ ‘ਸਾਕਾ ਨਕੋਦਰ ਦਿਵਸ’ ਵਜੋਂ ਐਲਾਨਿਆ

ਅਮਰੀਕਾ ਦੇ ਦੋ ਹੋਰ ਸ਼ਹਿਰਾਂ ਨੇ 4 ਫਰਵਰੀ ਨੂੰ ‘ਸਾਕਾ ਨਕੋਦਰ ਦਿਵਸ’ ਵਜੋਂ ਐਲਾਨਿਆ

ਸਾਕਾ ਨਕੋਦਰ 37 ਸਾਲ ਬਾਅਦ ਵੀ ਮਾਪੇ ਇਨਸਾਫ਼ ਤੋਂ ਵਾਂਝੇ
ਇਹ ਘੋਸਣਾ ਪੱਤਰ 4 ਫਰਵਰੀ 1986 ਨੂੰ ਪੰਜਾਬ ਪੁਲਿਸ ਦੁਆਰਾ ਮਾਰੇ ਗਏ ਚਾਰ ਵਿਦਿਆਰਥੀਆਂ ਵਿੱਚੋਂ ਇੱਕ ਰਵਿੰਦਰ ਸਿੰਘ ਦੇ ਭਰਾ ਡਾ: ਹਰਿੰਦਰ ਸਿੰਘ ਨੂੰ ਭੇਟ ਕੀਤੇ ਗਏ ਸਨ
ਸਮਾਗਮਾਂ ਵਿੱਚ ਸਥਾਨਕ ਭਾਈਚਾਰੇ, ਜਕਾਰਾ ਮੂਵਮੈਂਟ ਅਤੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਭਾਗ ਲਿਆ ਸੀ।

ਮੈਨਟੀਕਾ/ਲਿਵਿੰਗਸਟਨ : ਅਮਰੀਕਾ ਦੇ ਹੋਰ ਸਹਿਰਾਂ ਨੇ 4 ਫਰਵਰੀ ਨੂੰ ‘ਨਕੋਦਰ ਸਾਕਾ ਦਿਵਸ’ ਵਜੋਂ ਘੋਸ਼ਿਤ ਕੀਤਾ ਹੈ। ਕੈਲੀਫੋਰਨੀਆ ਵਿੱਚ ਐਲਕ ਗਰੋਵ ਅਤੇ ਸੈਂਟਾ ਕਲਾਰਾ ਸ਼ਹਿਰ ਤੋਂ ਬਾਅਦ ਹੁਣ ਮੈਨਟੀਕਾ ਅਤੇ ਲਿਵਿੰਗਸਟਨ ਦੇ ਮੇਅਰਾਂ ਅਤੇ ਕੌਂਸਲ ਦੇ ਹੋਰ ਮੈਂਬਰਾਂ ਨੇ 4 ਫਰਵਰੀ, 2023 ਨੂੰ ਆਪਣੇ-ਆਪਣੇ ਸਹਿਰਾਂ ਵਿੱਚ ਸਾਕਾ ਨਕੋਦਰ ਦਿਵਸ ਵਜੋਂ ਘੋਸ਼ਿਤ ਕੀਤਾ ਹੈ। 37 ਸਾਲ ਪਹਿਲਾਂ 4 ਫਰਵਰੀ ਨੂੰ ਚਾਰ ਸਿੱਖ ਨੌਜਵਾਨ ਮਾਰੇ ਗਏ ਸਨ ਅਤੇ ਉਨ੍ਹਾਂ ਦੇ ਮਾਪੇ ਅੱਜ ਵੀ ਇਨਸਾਫ ਦੀ ਉਡੀਕ ਕਰ ਰਹੇ ਹਨ।
ਇਹ ਘੋਸ਼ਣਾ ਪੱਤਰ 4 ਫਰਵਰੀ 1986 ਨੂੰ ਪੰਜਾਬ ਪੁਲਿਸ ਦੁਆਰਾ ਮਾਰੇ ਗਏ ਚਾਰ ਵਿਦਿਆਰਥੀਆਂ ਵਿੱਚੋਂ ਇੱਕ ਰਵਿੰਦਰ ਸਿੰਘ ਦੇ ਭਰਾ ਡਾ: ਹਰਿੰਦਰ ਸਿੰਘ ਨੂੰ ਭੇਟ ਕੀਤੇ ਗਏ ਸਨ। ਸਮਾਗਮਾਂ ਵਿੱਚ ਸਥਾਨਕ ਭਾਈਚਾਰੇ, ਜਕਾਰਾ ਮੂਵਮੈਂਟ ਅਤੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਭਾਗ ਲਿਆ ਸੀ।
ਘੋਸ਼ਣਾ ਪੱਤਰ ਵਿੱਚ ਦਰਜ਼ ਕੀਤਾ ਗਿਆ ਕਿ ਦੋਵੇਂ ਸ਼ਹਿਰ ਦੇ ਮੇਅਰ ਅਤੇ ਕੌਂਸਲ ਮੈਂਬਰ ਸਾਕਾ ਨਕੋਦਰ ਦੇ ਪੀੜਤ ਪਰਿਵਾਰਾਂ ਨਾਲ ਹੋਈ ਬੇਇਨਸਾਫੀ ਨੂੰ ਪਛਾਣਦੇ ਹਨ ਅਤੇ ਇਨਸਾਫ ਦੀ ਪ੍ਰਾਪਤੀ ਲਈ ਉਨ੍ਹਾਂ ਨਾਲ ਇਕਮੁੱਠਤਾ ਵਿੱਚ ਖੜ੍ਹੇ ਹਨ। ਨਿਆਂਇਕ ਜਾਂਚ ਕਮਿਸਨ ਦੇ ਗਠਨ ਅਤੇ ਸੰਯੁਕਤ ਰਾਸਟਰ ਗਲੋਬਲ ਸਟੀਅਰਿੰਗ ਕਮੇਟੀ ਦੇ ਇੱਕ ਮੈਂਬਰ ਦੇ ਅੰਤਰਰਾਸ਼ਟਰੀ ਧਿਆਨ ਦੇ ਬਾਵਜੂਦ, ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। 37 ਸਾਲ ਬੀਤ ਜਾਂ ਦੇ ਬਾਵਜੂਦ ਨਾ ਤਾਂ ਅੱਜ ਤੱਕ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਜਨਤਿਕ ਕੀਤੀ ਗਈ ਅਤੇ ਨਾ ਹੀ ਇਸ ਤੇ ਕੋਈ ਕਾਰਵਾਈ ਹੋਈ ਹੈ। ਅਜੇ ਤੱਕ ਸਾਕਾ ਨਕੋਦਰ ਦੇ ਕਿਸੇ ਵੀ ਦੋਸ਼ੀ ਨੂੰ ਕੋਈ ਸਜ਼ਾ ਨਹੀਂ ਹੋਈ ਅਤੇ ਪੀੜਤ ਪ੍ਰੀਵਾਰ ਸਾਕੇ ਦੇ ਦੋਸ਼ੀਆਂ ਨੂੰ ਕਨੂੰਨ ਦੇ ਕਟਿਹਰੇ ਵਿੱਚ ਖੜੇ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ।