ਸ਼ਰਧਾ ਵਾਲਕਰ ਹੱਤਿਆ ਮਾਮਲੇ ਬਾਰੇ ਪੁਲੀਸ ਵੱਲੋਂ ਚਾਰਜਸ਼ੀਟ ਦਾਇਰ

ਸ਼ਰਧਾ ਵਾਲਕਰ ਹੱਤਿਆ ਮਾਮਲੇ ਬਾਰੇ ਪੁਲੀਸ ਵੱਲੋਂ ਚਾਰਜਸ਼ੀਟ ਦਾਇਰ

  • ਮੁੱਖ ਮੁਲਜ਼ਮ ਆਫਤਾਬ ਪੂਨਾਵਾਲਾ ਐਪ ਰਾਹੀਂ ਕਈ ਔਰਤਾਂ ਦੇ ਸੰਪਰਕ ਵਿੱਚ ਸੀ
    ਨਵੀਂ ਦਿੱਲੀ- ਦਿੱਲੀ ਪੁਲੀਸ ਨੇ ਸ਼ਰਧਾ ਵਾਲਕਰ ਹੱਤਿਆ ਮਾਮਲੇ ਵਿੱਚ ਦਾਇਰ ਕੀਤੀ ਚਾਰਜਸ਼ੀਟ ਵਿੱਚ ਅੱਜ ਦਾਅਵਾ ਕੀਤਾ ਹੈ ਕਿ ਇਸ ਕੇਸ ਦਾ ਮੁੱਖ ਮੁਲਜ਼ਮ ਤੇ ਸ਼ਰਧਾ ਦਾ ਲਿਵ-ਇਨ ਪਾਰਟਨਰ ਆਫਤਾਬ ਅਮੀਨ ਪੂਨਾਵਾਲਾ ਇਕ ਐਪ ਰਾਹੀਂ ਕਈ ਔਰਤਾਂ ਨੂੰ ਡੇਟ ਕਰ ਰਿਹਾ ਸੀ ਤੇ ਇਕ ਔਰਤ ਨੂੰ ਉਸ ਵੇਲੇ ਵੀ ਘਰ ਲਿਆਇਆ ਸੀ ਜਦੋਂ ਸ਼ਰਧਾ ਵਾਲਕਰ ਦੀ ਲਾਸ਼ ਦੇ ਟੁਕੜੇ ਫਰਿੱਜ ਵਿੱਚ ਪਏ ਹੋਏ ਸਨ। ਪੁਲੀਸ ਨੇ ਦੋਸ਼ ਪੱਤਰ ਵਿੱਚ ਹੱਤਿਆ ਮਾਮਲੇ ਬਾਰੇ ਕਿਹਾ ਕਿ ਸ਼ਰਧਾ ਇਸ ਡਰ ਵਿੱਚ ਜਿਊਂ ਰਹੀ ਸੀ ਕਿ ਉਸ ਦੀ ਹੱਤਿਆ ਕਰ ਦਿੱਤੀ ਜਾਵੇਗੀ। ਪੂਨਾਵਾਲਾ ਨੇ ਪੁਲੀਸ ਨੂੰ ਝੂਠਾ ਬਿਆਨ ਦੇ ਕੇ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਉਸ ਨੇ ਸ਼ਰਧਾ ਦੀ ਹੱਤਿਆ ਮਗਰੋਂ ਉਸ ਦੇ ਸਰੀਰਕ ਅੰਗਾਂ ਨੂੰ ਸਾੜ ਦਿੱਤਾ ਸੀ। ਪੂਨਾਵਾਲਾ ਫਰਿੱਜ ਨੂੰ ਸਾਫ਼ ਕਰਨ ਲਈ ਸ਼ਰਧਾ ਦੀ ਲਾਸ਼ ਦੇ ਟੁਕੜੇ ਉਪਰਲੀ ਸ਼ੈਲਫ ਵਿੱਚ ਤਬਦੀਲ ਕਰਦਾ ਸੀ ਜਾਂ ਰਸੋਈ ਵਿੱਚ ਰੱਖਦਾ ਹੁੰਦਾ ਸੀ।