ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਪੰਜਾਬ ਵਿੱਚ ਲੱਗੇ ਕੌਮੀ ਮੋਰਚੇ ਦੀ ਹਮਾਇਤ ’ਚ ਸਨਫਰਾਂਸਿਸਕੋ ਦੂਤਾਵਾਸ ਵਿਖੇ ਭਾਰੀ ਰੋਸ ਮੁਜ਼ਾਹਰਾ

ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਪੰਜਾਬ ਵਿੱਚ ਲੱਗੇ ਕੌਮੀ ਮੋਰਚੇ ਦੀ ਹਮਾਇਤ ’ਚ ਸਨਫਰਾਂਸਿਸਕੋ ਦੂਤਾਵਾਸ ਵਿਖੇ ਭਾਰੀ ਰੋਸ ਮੁਜ਼ਾਹਰਾ

ਭਾਰਤ ’ਚ ਸਿੱਖ ਗੁਲਾਮ ਪੰਜਾਬ ’ਚ ਮੁਕੰਮਲ ਅਜ਼ਾਦੀ ਵਗੈਰ ਕੋਈ ਹੱਲ ਨਹੀਂ : ਸ. ਤਰਸੇਮ ਸਿੰਘ ਖਾਲਸਾ ਟੁਲੇਰੀ
ਸਨਫਰਾਂਸਿਸਕੋ/ਕੈਲੀਫੋਰਨੀਆ : ਭਾਰਤ ਦੀਆਂ ਵੱਖ-ਵੱਖ ਜੇਲਾਂ ਅੰਦਰ 25/25-30/30 ਸਾਲਾਂ ਦੇ ਲੰਬੇ ਅਰਸੇ ਤੋਂ ਬੰਦ ਸਿੱਖ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ 7 ਜਨਵਰੀ ਤੋਂ ਸੁਰੂ ਹੋਏ ਮੋਰਚੇ ਦੀ ਹਮਾਇਤ ਵਿੱਚ ਪੰਥਕ ਜਥੇਬੰਦੀਆਂ ਦੇ ਸਾਂਝੇ ਸੱਦੇ ਤੇ ਵਿਦੇਸਾਂ ਵਿੱਚ 26 ਜਨਵਰੀ ਦੇ ਦਿਨ ਭਾਰਤ ਦੀਆਂ ਅੰਬੈਸੀਆਂ ਅੱਗੇ ਜਾਗਦੀਆਂ ਜ਼ਮੀਰਾਂ ਵਾਲੇ ਸਿੱਖਾਂ ਵਲੋਂ ਰੋਸ ਮੁਜਾਹਰੇ ਕੀਤੇ ਗਏ। ਉਥੇ ਸਨਫਰਾਂਸਿਸਕੋ ਦੇ ਭਾਰਤੀ ਅੰਬੈਸੀ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਕੈਲੀਫੋਰਨੀਆ ਵਲੋਂ ਇਸ ਰੋਸ ਮੁਜਾਹਰੇ ਵਿੱਚ ਅਹਿਮ ਭੂਮਿਕਾ ਨਿਵਾਈ। ਮੁਜਾਹਰਾਕਾਰੀਆਂ ਨੇ ਜਿੱਥੇ ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ ’ਚ ਨਾਅਰੇਬਾਜ਼ੀ ਕੀਤੀ। ਉਥੇ ਭਾਰਤੀ ਸਰਕਾਰ ਵਿਰੁੱਧ ਵੀ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਕੈਲੀਫੋਰਨੀਆ ਦੇ ਪ੍ਰਧਾਨ ਸ. ਤਰਸੇਮ ਸਿੰਘ ਖਾਲਸਾ ਟੁਲੇਰੀ ਨੇ ਕਿਹਾ ਕੀ ਜਿੱਥੇ ਵੱਡੇ-ਵੱਡੇ ਅਪਰਾਧੀਆਂ ਬਲਾਤਕਾਰੀਆਂ ਤੇ ਕਾਤਲਾਂ ਨੂੰ ਜੇਲਾਂ ਵਿੱਚੋਂ ਦਿੱਤੀਆਂ ਸਜ਼ਾਵਾਂ ਨੂੰ ਪੂਰਿਆਂ ਕੀਤਿਆਂ ਵਗੈਰ ਹੀ ਰਿਹਾਅ ਕਰ ਦਿੱਤਾ ਜਾਂਦਾ ਹੈ ਤੇ ਉਥੇ ਦੂਜੇ ਪਾਸੇ ਬੰਦੀ ਸਿੰਘ ਜੋ ਕੌਮੀ ਕਾਰਜਾਂ ਹਿੱਤ ਜੇਲ੍ਹਾਂ ਵਿੱਚ ਬੰਦ ਹਨ ਜੋ ਕਿ ਦਿੱਤੀਆਂ ਸਜ਼ਾਵਾਂ ਨੂੰ ਪਾਰ ਕਰਕੇ 10/15 ਸਾਲਾਂ ਦਾ ਹੋਰ ਸਮਾਂ ਵੀ ਪਾਰ ਕਰ ਦਿੱਤੇ ਜਾਣ ਤੇ ਵੀ ਰਿਹਾਅ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਹੋਰ ਨਵੇਂ ਉਠ ਰਹੇ ਸਿੱਖ ਨੌਜਵਾਨਾਂ ਨੂੰ ਵੀ ਝੂਠੇ ਕੇਸ ਪਾਕੇ ਜੇਲਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ। ਜਿਸ ਨੂੰ ਪੰਜ ਸਾਲ ਤੋਂ ਬਿਨਾਂ ਕੇਸ ਦਰਜ ਕੀਤਿਆਂ ਜੇਲ ’ਚ ਡੱਕਿਆ ਹੋਇਆ ਹੈ। ਉਨ੍ਹਾਂ ਕਿਹਾ ਕੀ ਭਾਰਤ ਵਿੱਚ ਸਿੱਖ ਗੁਲਾਮ ਪੰਜਾਬ ’ਚ ਮੁਕੰਮਲ ਅਜਾਦੀ ਵਗੈਰ ਕੋਈ ਹੱਲ ਨਹੀਂ। ਇਸ ਸਮੇ ਸਨਫਰਾਂਸਿਸਕੋ ਪੂਰਾ ਖਾਲਿਸਤਾਨ ਦੇ ਨਾਅਰਿਆ ਜੈਕਾਰਿਆ ਨਾਲ ਗੂੰਜ ਉਠਿਆ।