ਹਾਕੀ ਵਿਸ਼ਵ ਕੱਪ: ਭਾਰਤੀ ਟੀਮ ਖਿਤਾਬੀ ਦੌੜ ’ਚੋਂ ਬਾਹਰ; ਨਿਊਜ਼ੀਲੈਂਡ ਕੁਆਰਟਰ ਫਾਈਨਲ ’ਚ

ਹਾਕੀ ਵਿਸ਼ਵ ਕੱਪ: ਭਾਰਤੀ ਟੀਮ ਖਿਤਾਬੀ ਦੌੜ ’ਚੋਂ ਬਾਹਰ; ਨਿਊਜ਼ੀਲੈਂਡ ਕੁਆਰਟਰ ਫਾਈਨਲ ’ਚ

ਮੇਜ਼ਬਾਨ ਟੀਮ ਨੂੰ ਕਰਾਸਓਵਰ ਮੈਚ ਵਿੱਚ ਨਿਊਜ਼ੀਲੈਂਡ ਹੱਥੋਂ 4-5 ਨਾਲ ਮਿਲੀ ਹਾਰ
ਭੁਵਨੇਸ਼ਵਰ- ਭਾਰਤੀ ਪੁਰਸ਼ ਹਾਕੀ ਟੀਮ ਵਿਸ਼ਵ ਕੱਪ ਖ਼ਿਤਾਬ ਜਿੱਤਣ ਦੀ ਦੌੜ ਵਿੱਚੋਂ ਬਾਹਰ ਹੋ ਗਈ ਹੈ। ਭਾਰਤੀ ਟੀਮ ਨੂੰ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਉਣ ਲਈ ਖੇਡੇ ਗਏ ਕਰਾਸਓਵਰ ਮੈਚ ਵਿੱਚ ਨਿਊਜ਼ੀਲੈਂਡ ਹੱਥੋਂ ਸ਼ੂਟਆਊਟ ਵਿੱਚ 4-5 ਨਾਲ ਹਾਰ ਮਿਲੀ। ਇਸ ਜਿੱਤ ਨਾਲ ਨਿਊਜ਼ੀਲੈਂਡ ਦੀ ਟੀਮ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ ਜਿੱਥੇ ਉਸ ਦਾ ਮੁਕਾਬਲਾ ਬੈਲਜੀਅਮ ਦੀ ਟੀਮ ਨਾਲ ਹੋਵੇਗਾ। ਜਦਕਿ ਭਾਰਤੀ ਹਾਕੀ ਟੀਮ ਹੁਣ ਰੁੜਕੇਲਾ ਵਿੱਚ 9ਵੇਂ ਤੋਂ 16ਵੇਂ ਸਥਾਨ ਲਈ ਹੋਣ ਵਾਲੇ ਪਲੇਆਫ ਮੈਚਾਂ ਵਿੱਚ ਖੇਡੇਗੀ