ਕੋਲਕਾਤਾ ’ਚ ਨਿੱਘ ਅੱਜ ਵੀ ਕਾਇਮ: ਐਲੀਡਾ ਗੁਵੇਰਾ

ਕੋਲਕਾਤਾ ’ਚ ਨਿੱਘ ਅੱਜ ਵੀ ਕਾਇਮ: ਐਲੀਡਾ ਗੁਵੇਰਾ

ਕੋਲਕਾਤਾ- ਕਿਊਬਾ ਦੇ ਮਹਾਨ ਇਨਕਲਾਬੀ ਆਗੂ ਅਰਨੈਸਟੋ ਚੀ ਗੁਵੇਰਾ ਦੀ ਧੀ ਐਲੀਡਾ ਨੇ ਕਿਹਾ ਕਿ ਕੋਲਕਾਤਾ ਦੇ ਸੁਭਾਅ ਵਿਚਲਾ ਨਿੱਘ ਅੱਜ ਵੀ ਉਹੀ ਹੈ ਜੋ ਅੱਜ ਤੋਂ 24 ਸਾਲ ਪਹਿਲਾਂ ਸੀ। ਉਨ੍ਹਾਂ ਆਪਣੇ ਪਿਤਾ ਪ੍ਰਤੀ ਸ਼ਹਿਰ ਦੇ ਪਿਆਰ ਤੇ ਜਨੂੰਨ ਪ੍ਰਤੀ ਖੁਸ਼ੀ ਜ਼ਾਹਿਰ ਕੀਤੀ। ਹੈਦਰਾਬਾਦ ਤੋਂ ਕੋਲਕਾਤਾ ਪੁੱਜੀ ਐਲੀਡਾ ਦਾ ਸ਼ਹਿਰ ਦੀ ਮਸ਼ਹੂਰ ਕਾਲਜ ਸਟਰੀਟ ’ਚ ਸੈਂਕੜਿਆਂ ਦੀ ਗਿਣਤੀ ’ਚ ਨੌਜਵਾਨਾਂ ਨੇ ਸਵਾਗਤ ਕੀਤਾ ਤੇ ਉਨ੍ਹਾਂ ਕਿਊਬਾ ਦੇ ਗੀਤਾਂ ਦਾ ਬੰਗਾਲੀ ਤਰਜਮਾ ਗਾਇਆ। ਐਲੀਡਾ ਭਾਰਤੀ ਅੰਕੜਾ ਸੰਸਥਾ ਵੀ ਗਈ ਤੇ ਉਨ੍ਹਾਂ ਇੱਥੇ ਆਪਣੇ ਪਿਤਾ ਤੇ ਅੰਕੜਾ ਵਿਗਿਆਨੀ ਪ੍ਰਸੰਤ ਚੰਦਰ ਮਹਾਲਾਨੋਬਿਸ ਵਿਚਾਲੇ ਹੋਈ ਮੁਲਾਕਾਤ ਦਾ ਜ਼ਿਕਰ ਕੀਤਾ। ਮਹਾਲਾਨੋਬਿਸ ਨੇ 1959 ’ਚ ਇਸ ਸੰਸਥਾ ਦਾ ਸਥਾਪਨਾ ਕੀਤੀ ਸੀ। ਐਲੀਡਾ ਨਾਲ ਉਸ ਦੀ ਧੀ ਵੀ ਕੋਲਕਾਤਾ ਦੀ ਦੋ ਰੋਜ਼ਾ ਫੇਰੀ ’ਤੇ ਆਈ ਹੈ। ਉਨ੍ਹਾਂ ਕਿਹਾ ਕਿ ਕਿਊਬਾ ਦੇ ਡਾਕਟਰ ਲੋੜ ਪੈਣ ’ਤੇ ਭਾਰਤ ਦੇ ਡਾਕਟਰਾਂ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹਨ।