ਮਨਪ੍ਰੀਤ ਬਾਦਲ ਲਈ ਭਾਜਪਾ ਵਿੱਚ ਵਿਚਰਨ ਦਾ ਪੈਂਡਾ ਹੋਇਆ ਔਖਾ

ਮਨਪ੍ਰੀਤ ਬਾਦਲ ਲਈ ਭਾਜਪਾ ਵਿੱਚ ਵਿਚਰਨ ਦਾ ਪੈਂਡਾ ਹੋਇਆ ਔਖਾ

ਬਠਿੰਡਾ – ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਭਾਜਪਾ ਵਿੱਚ ਇੰਟਰੀ ਮਾਰਨ ਤੋਂ ਬਾਅਦ ਕਾਫ਼ੀ ਕੁਝ ਬਦਲਣ ਵਾਲਾ ਹੈ। ਮਨਪ੍ਰੀਤ ਸਿੰਘ ਬਾਦਲ ਨੂੰ ਨਵੀਂ ਪਾਰਟੀ ਦੇ ਫੁੱਲ ਦੇ ਨਾਲ ਨਾਲ ਕੰਡਿਆਲੀ ਪੱਗਡੰਡੀ ’ਤੇ ਤੁਰਨਾ ਹੋਵੇਗਾ। ਪਾਰਟੀ ਜੁਆਇਨ ਕਰਨ ਤੋਂ ਬਾਅਦ ਬਾਦਲ ਨੂੰ ਭਾਜਪਾ ਦੇ ਨਵੇਂ ਅਤੇ ਪੁਰਾਣੇ ਸਾਥੀਆ ਨਾਲ ਗਿਲੇ ਸ਼ਿਕਵੇ ਭੁਲਾ ਕੇ ਤੁਰਨਾ ਹੋਵੇਗਾ । ਕਿਉਂਕਿ ਭਾਜਪਾ ਵੱਲੋਂ ਸਰੂਪ ਚੰਦ ਸਿੰਗਲਾ ਨੂੰ ਪਾਰਟੀ ਨੇ ਜ਼ਿਲ੍ਹਾ ਪ੍ਰਧਾਨ ਥਾਪਿਆ ਹੈ ਅਤੇ ਸ੍ਰੀ ਸਿੰਗਲਾ ਅਤੇ ਮਨਪ੍ਰੀਤ ਸਿੰਘ ਬਾਦਲ ਤੇ ਸਬੰਧ ਪਹਿਲਾਂ ਹੀ ਤਣਾਅ ਵਾਲੇ ਰਹੇ ਹਨ। ਇੱਥੇ ਹੀ ਬੱਸ ਨਹੀਂ ਭਾਜਪਾ ਵਿੱਚ ਪਹਿਲਾਂ ਇੰਟਰੀ ਮਾਰਨ ਵਾਲਾ ਇੱਕ ਕਾਂਗਰਸੀ ਤੋਂ ਭਾਜਪਾਈ ਬਣਿਆ ਧੜਾ ਵੀ ਕੀ ਮਨਪ੍ਰੀਤ ਸਿੰਘ ਬਾਦਲ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੇਗਾ ਇਹ ਆਉਣ ਵਾਲੇ ਦਿਨਾਂ ਵਿੱਚ ਤਸਵੀਰ ਸਾਹਮਣੇ ਆਵੇਗੀ। ਇਨ੍ਹਾਂ ਹਾਲਤਾਂ ਵਿੱਚ ਕੀ ਮਨਪ੍ਰੀਤ ਬਾਦਲ ਜ਼ਿਲ੍ਹੇ ਦੀ ਸਥਾਨਕ ਪੁਰਾਣੀ ਟੀਮ ਨਾਲ ਤਾਲਮੇਲ ਬਠਾਉਣਗੇ ਜਾਂ ਫਿਰ ਨਵੀਂ ਉਨ੍ਹਾਂ ਦੀ ਪੁਰਾਣੀ ਟੀਮ ਹੀ ਹੋਵੇਗੀ ਜਿਨ੍ਹਾਂ ਦੇ ਜਲਦੀ ਹੀ ਮਨਪ੍ਰੀਤ ਸਿੰਘ ਬਾਦਲ ਰਾਹੀਂ ਭਾਜਪਾ ਵਿੱਚ ਸ਼ਾਮਿਲ ਹੋਣ ਦੀਆ ਕਨਸੋਆਂ ਚੱਲ ਰਹੀਆਂ ਹਨ । ਮਨਪ੍ਰੀਤ ਸਿੰਘ ਬਾਦਲ ਨੂੰ ਉਰਦੂ ਭਾਸ਼ਾ ਦੇ ਸਲਾਮ ਸ਼ਬਦ ਤੋਂ ਹਟ ਕੇ ਹਿੰਦੀ ਵਿੱਚ ਨਮਸਤੇ ਸ਼ਬਦ ਵੀ ਸਿੱਖਣਾ ਪਵੇਗਾ ।