ਭਾਰਤ ਜੋੜੋ ਯਾਤਰਾ ਜੰਮੂ ਕਸ਼ਮੀਰ ਪੁੱਜੀ-ਨਫ਼ਰਤ ਤੇ ਡਰ ਦਾ ਮਾਹੌਲ ਪੈਦਾ ਕਰ ਰਹੀ ਹੈ ਭਾਜਪਾ: ਰਾਹੁਲ

ਭਾਰਤ ਜੋੜੋ ਯਾਤਰਾ ਜੰਮੂ ਕਸ਼ਮੀਰ ਪੁੱਜੀ-ਨਫ਼ਰਤ ਤੇ ਡਰ ਦਾ ਮਾਹੌਲ ਪੈਦਾ ਕਰ ਰਹੀ ਹੈ ਭਾਜਪਾ: ਰਾਹੁਲ

ਕਿਸਾਨਾਂ ਲਈ ਕੁਝ ਨਾ ਕਰਨ ਅਤੇ ਮੀਡੀਆ ਦੇ ਵੱਡੇ ਹਿੱਸੇ ’ਤੇ ਕਾਬਜ਼ ਹੋਣ ਦੇ ਦੋਸ਼
ਪਠਾਨਕੋਟ- ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਪੂਰੇ ਦੇਸ਼ ਨੂੰ ਅੰਨ ਦੇਣ ਵਾਲੇ ਕਿਸਾਨਾਂ ਲਈ ਭਾਜਪਾ ਨੇ ਕੁਝ ਨਹੀਂ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਬੀਮਾ ਯੋਜਨਾ ਦਾ ਰੌਲਾ ਪਾ ਕੇ ਕਿਸੇ ਵੀ ਕਿਸਾਨ ਨੂੰ ਕੋਈ ਫਾਇਦਾ ਨਹੀਂ ਦਿੱਤਾ ਗਿਆ ਕਿਉਂਕਿ ਇਸ ਯੋਜਨਾ ਤਹਿਤ ਕਿਸਾਨਾਂ ਤੋਂ ਪੈਸਾ ਲੈ ਕੇ ਬੀਮਾ ਕੀਤਾ ਜਾਂਦਾ ਹੈ।

ਇਹ ਸਰਕਾਰ ਹੁਣ ਅਗਨੀਪਥ ਯੋਜਨਾ ਲਾਗੂ ਕਰਕੇ ਨੌਜਵਾਨਾਂ ਨਾਲ ਧੱਕਾ ਕਰ ਰਹੀ ਹੈ। ਸ੍ਰੀ ਗਾਂਧੀ ਨੇ ਭਾਰਤ ਜੋੜੋ ਯਾਤਰਾ ਦੇ ਪੰਜਾਬ ਵਿੱਚ ਅਖੀਰਲੇ ਦਿਨ ਪਠਾਨਕੋਟ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਸਰਕਾਰ ਨੂੰ ਰਗੜੇ ਲਾਏ। ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਨੇ ਦੇਸ਼ ਅੰਦਰ ਸਰਕਾਰੀ ਏਜੰਸੀਆਂ ਈਡੀ, ਸੀਬੀਆਈ, ਇਨਕਮ ਟੈਕਸ ਆਦਿ ਰਾਹੀਂ ਡਰ ਦਾ ਮਾਹੌਲ ਸਿਰਜਿਆ ਹੈ ਅਤੇ ਇਸ ਮਾਹੌਲ ਰਾਹੀਂ ਦੇਸ਼ ਦੇ ਲੋਕਾਂ ਵਿੱਚ ਨਫਰਤ ਫੈਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੀਡੀਆ ਵਿੱਚ ਹਰ ਵੇਲੇ ਨਰਿੰਦਰ ਮੋਦੀ ਦਾ ਚਿਹਰਾ ਦਿਖਾਇਆ ਜਾਂਦਾ ਹੈ। ਮਹਿੰਗਾਈ, ਬੀਮਾ ਯੋਜਨਾ, ਗਲਤ ਜੀਐਸਟੀ, ਨੋਟਬੰਦੀ, ਕਿਸਾਨਾਂ ਦੀ ਖਾਦ ਦੀ ਸਮੱਸਿਆ ਬਾਰੇ ਕਦੇ ਵੀ ਮੀਡੀਆ ਵਿੱਚ ਚਰਚਾ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਹੁਣ ਮੋਦੀ ਸਰਕਾਰ ਦੇ ਸਮਰਥਕਾਂ ਦਾ ਵੱਡੇ ਮੀਡੀਆ ਹਾਊਸਾਂ ’ਤੇ ਕੰਟਰੋਲ ਹੈ ਅਤੇ ਉਹ ਮੋਦੀ ਦੇ ਸੋਹਲੇ ਹੀ ਗਾਉਂਦੇ ਹਨ ਤੇ ਮਹਿੰਗਾਈ ਤੇ ਹੋਰ ਮੁੱਦਿਆਂ ਬਾਰੇ ਮੀਡੀਆ ਕੁਝ ਵੀ ਨਹੀਂ ਦੱਸਦਾ। ਰਾਹੁਲ ਗਾਂਧੀ ਨੇ ਪੰਜਾਬ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਪੰਜਾਬ ਨੂੰ ਰਿਮੋਟ ਕੰਟਰੋਲ ਨਾਲ ਨਾ ਚੱਲਣ ਦਿੱਤਾ ਜਾਵੇ। ਇਸ ਕਰ ਕੇ ਪੰਜਾਬ ਨੂੰ ਦਿੱਲੀ ਤੋਂ ਨਾ ਚਲਾਓ। ਉਨ੍ਹਾਂ ਸਪਸ਼ਟ ਕਿਹਾ ਕਿ ਰਿਮੋਟ ਕੰਟਰੋਲ ਦਾ ਮਤਲਬ ਰਾਘਵ ਚੱਢਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਪੈਸਾ ਗੁਜਰਾਤ ਦੀਆਂ ਚੋਣਾਂ ਮੌਕੇ ਇਸ਼ਤਿਹਾਰਾਂ ਵਿੱਚ ਖਰਚਿਆ ਗਿਆ ਜੋ ਗਲਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਨੂੰ ਹਰਾ ਕੇ ਸੱਤਾ ਵਿਚ ਆਵੇਗੀ।

ਇਸ ਰੈਲੀ ਵਿੱਚ ਪਾਰਟੀ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਕੇ ਸੀ ਵੇਣੂਗੋਪਾਲ, ਜੈਰਾਮ ਰਮੇਸ਼, ਮੱਧ ਪ੍ਰਦੇਸ਼ ਦੇ ਆਗੂ ਦਿਗਵਿਜੈ ਸਿੰਘ, ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ ਵਿੱਚ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਰਾਜਿੰਦਰ ਕੌਰ ਭੱਠਲ, ਹਰੀਸ਼ ਚੌਧਰੀ ਆਦਿ ਪੁੱਜੇ।

ਇਸੇ ਦੌਰਾਨ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਖੜਗੇ ਨੇ ਕਿਹਾ ਕਿ ਭਾਜਪਾ ਦਾ ਮੁੱਖ ਧਿਆਨ ਹੁਣ ਚੋਣਾਂ ਜਿੱਤਣ ਵੱਲ ਹੀ ਹੈ। ਹਾਲ ਹੀ ਵਿੱਚ ਦਿੱਲੀ ਵਿੱਚ ਹੋਈ ਭਾਜਪਾ ਦੀ ਕੌਮੀ ਕਾਰਜਕਾਰਨੀ ਦੀ ਦੋ ਰੋਜ਼ਾ ਮੀਟਿੰਗ ਵਿੱਚ ਭਾਜਪਾ ਦਾ ਧਿਆਨ ਦੇਸ਼ ਦੀ ਸੁਰੱਖਿਆ, ਭਲਾਈ ਵੱਲ ਨਹੀਂ ਗਿਆ ਅਤੇ ਨਾ ਹੀ ਮਹਿੰਗਾਈ ਬਾਰੇ ਗੱਲ ਕੀਤੀ ਗਈ। ਇਸ ਮੀਟਿੰਗ ਵਿਚ ਸਿਰਫ ਸਾਲ 2024 ਦੀਆਂ ਚੋਣਾਂ ਜਿੱਤਣ ਦਾ ਮੁੱਦਾ ਹੀ ਭਾਰੂ ਰਿਹਾ। ਪ੍ਰਤਾਪ ਸਿੰਘ ਬਾਜਵਾ ਨੇ ਦਲ ਬਦਲੂਆਂ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਰਾਹੁਲ ਗਾਂਧੀ ਨੂੰ ਕਿਹਾ ਕਿ ਪਾਰਟੀ ਵਿੱਚ ਚੰਗੀ ਸੋਚ ਵਾਲੇ ਲੋਕਾਂ ਨੂੰ ਹੀ ਅੱਗੇ ਲਿਆਂਦਾ ਜਾਵੇ। ਪੈਰਾਸ਼ੂਟਰ ਕਦੇ ਵੀ ਕਾਂਗਰਸ ਦਾ `ਭਲਾ ਨਹੀਂ ਕਰ ਸਕਦੇ, ਇਨ੍ਹਾਂ ਨੇ ਪਹਿਲਾਂ ਹੀ ਪਾਰਟੀ ਦਾ ਕਾਫੀ ਨੁਕਸਾਨ ਕੀਤਾ ਹੈ। ਉਨ੍ਹਾਂ ਰਾਹੁਲ ਗਾਂਧੀ ਨੂੰ ਮਸ਼ਵਰਾ ਦਿੱਤਾ ਕਿ ਜੋ ਵੀ ਮੌ