ਸੁਰੱਖਿਆ ਘੇਰਾ ਤੋੜਨ ਵਾਲੇ ਲੜਕੇ ਨੇ ਮੋਦੀ ਨੂੰ ਰੱਬ ਦਾ ਰੂਪ ਦੱਸਿਆ

ਸੁਰੱਖਿਆ ਘੇਰਾ ਤੋੜਨ ਵਾਲੇ ਲੜਕੇ ਨੇ ਮੋਦੀ ਨੂੰ ਰੱਬ ਦਾ ਰੂਪ ਦੱਸਿਆ

ਹੁਬਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੋਡ ਸ਼ੋਅ ਦੌਰਾਨ ਹਾਰ ਸੌਂਪਣ ਲਈ ਉਨ੍ਹਾਂ ਦਾ ਸੁਰੱਖਿਆ ਘੇਰਾ ਤੋੜਨ ਵਾਲੇ ਲੜਕੇ ਨੇ ਕਿਹਾ ਹੈ ਕਿ ਉਹ ਮੋਦੀ ਦਾ ਵੱਡਾ ਪ੍ਰਸ਼ੰਸਕ ਹੈ ਅਤੇ ਉਹ ਰੱਬ ਵਰਗੇ ਹਨ। ਛੇਵੀਂ ਜਮਾਤ ਦੇ ਵਿਦਿਆਰਥੀ ਕੁਨਾਲ ਢੌਂਗਾੜੀ ਨੇ ਕਿਹਾ ਕਿ ਉਸ ਨੂੰ ਮਹਿਸੂਸ ਹੋਇਆ ਸੀ ਕਿ ਪ੍ਰਧਾਨ ਮੰਤਰੀ ਉਸ ਦਾ ਹਾਰ ਸਵੀਕਾਰ ਕੀਤੇ ਬਿਨਾਂ ਨਿਕਲ ਜਾਣਗੇ ਤਾਂ ਉਹ ਬੈਰੀਕੇਡ ’ਚੋਂ ਨਿਕਲ ਕੇ ਮੋਦੀ ਨੂੰ ਹਾਰ ਪਹਿਨਾਉਣ ਲਈ ਅੱਗੇ ਵਧ ਗਿਆ। ਉਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਮਿਲਣ ਦਾ ਡਾਢਾ ਚਾਅ ਚੜ੍ਹਿਆ ਹੋਇਆ ਸੀ। ਉਸਦੇ ਨਾਲ ਰਿਸ਼ਤੇਦਾਰ ਦਾ ਢਾਈ ਸਾਲ ਦਾ ਬੱਚਾ ਆਰਐੱਸਐੱਸ ਦੀ ਵਰਦੀ ਪਾ ਕੇ ਮੋਦੀ ਨੂੰ ਦੇਖਣ ਲਈ ਗਿਆ ਸੀ। ਕੁਨਾਲ ਨੇ ਕਿਹਾ ਕਿ ਉਹ ਮੋਦੀ ਨੂੰ ਐਨ ਨੇੜਿਉਂ ਦੇਖਣ ਕਰਕੇ ਬਹੁਤ ਖੁਸ਼ ਹੈ। ਵੀਰਵਾਰ ਨੂੰ ਘਟਨਾ ਤੋਂ ਬਾਅਦ ਲੜਕੇ ਅਤੇ ਉਸ ਦੇ ਪਰਿਵਾਰ ਤੋਂ ਪੁਲੀਸ ਨੇ ਪੁੱਛ-ਪੜਤਾਲ ਕੀਤੀ ਸੀ। ਪੁਲੀਸ ਨੂੰ ਜਦੋਂ ਯਕੀਨ ਹੋ ਗਿਆ ਕਿ ਬੱਚਾ ਬੇਕਸੂਰ ਹੈ ਤਾਂ ਉਸ ਨੂੰ ਛੱਡ ਦਿੱਤਾ ਗਿਆ ਸੀ।