ਗੁਰਦੁਆਰਾ ਸਾਹਿਬ ਖਾਲਸਾ ਦਰਬਾਰ (Charlotte) ਦੀ ਅਣਪਛਾਤੇ ਨਫਰਤਪ੍ਰਸਤਾਂ ਵਲੋਂ ਭਾਰੀ ਭੰਨਤੋੜ

ਗੁਰਦੁਆਰਾ ਸਾਹਿਬ ਖਾਲਸਾ ਦਰਬਾਰ (Charlotte) ਦੀ ਅਣਪਛਾਤੇ ਨਫਰਤਪ੍ਰਸਤਾਂ ਵਲੋਂ ਭਾਰੀ ਭੰਨਤੋੜ

Charlotte/ਨਾਰਥ ਕਰੋਲੀਨਾ : ਗੁਰਦੁਆਰਾ ਸਾਹਿਬ ਖਾਲਸਾ ਦਰਬਾਰ ਸ਼ਾਰਲਟ ਨਾਰਥ ਕਰੋਲੀਨਾ ਵਿਖੇ ਕਿਸੇ ਅਣਪਛਾਤੇ ਨਫਰਤਪ੍ਰਸਤਾਂ ਵਲੋਂ ਗੁਰੂਘਰ ਦੀ ਭਾਰੀ ਤੋੜ ਭੰਨ ਕੀਤੀ ਗਈ। ਕਈ ਬੂਹੇ ਬਾਰੀਆਂ ਅਤੇ ਕੈਮਰੇ ਤੋੜ ਦਿੱਤੇ ਗਏ ਕਿਉਂਕਿ ਉਸ ਸਮੇਂ ਗੁਰੂਘਰ ਕੋਈ ਨਹੀਂ ਸੀ ਇਸ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ। ‘ਸਾਡੇ ਲੋਕ’ ਅਖ਼ਬਾਰ ਨੂੰ ਮਿਲੀ ਜਾਣਕਾਰੀ ਮੁਤਾਬਕ ਇਸ ਗੁਰੂਘਰ ’ਚ ਪਹਿਲਾਂ ਵੀ ਭੰਨਤੋੜ ਦੇ ਹਮਲੇ ਹੋਏ ਹਨ।
ਇਨ੍ਹਾਂ ਅਣਪਛਾਤੇ ਨਫਰਤਪ੍ਰਸਤਾਂ ਵਲੋਂ ਗੁਰਦੁਆਰਾ ਸਾਹਿਬ ਸ਼ਾਰਲਟ (Charlotte) ਉਪਰ ਅਟੈਕ ਕਾਰਨ ਸੰਗਤਾਂ ’ਚ ਸਹਿਮ ਦੀ ਸਥਿਤੀ ਬਣੀ ਹੋਈ ਹੈ ਕਿਉਂਕਿ ਗੁਰੂ ਨਾਨਕ ਦਾ ਘਰ ਸਭ ਲਈ ਬਿਨਾ ਕਿਸੇ ਭੇਦਭਾਵ ਦੇ ਹਮੇਸ਼ਾ ਖੁੱਲ੍ਹਾ ਹੈ ਅਤੇ ਹਰ ਇਕ ਨੂੰ ਫਿਰ ਵੀ ਗੁਰੂਘਰ ਆਉਣ ਦੀ ਇਜਾਜ਼ਤ ਹੈ ਪਰ ਇਨ੍ਹਾਂ ਹੋ ਰਹੇ ਹਮਲਿਆ ਕਾਰਨ ਹੁਣ ਸਾਵਧਾਨੀ ਵਰਤਣੀ ਹੋਵੇਗੀ। ਅਮਰੀਕਨ ਮੀਡੀਏ ’ਚ ਖਬਰਾਂ ਮੁਤਾਬਿਕ ਪ੍ਰਬੰਧਕਾਂ ਨੂੰ ਅਜੇ ਤੱਕ ਸ਼ਾਇਦ ਇਹ ਨਹੀਂ ਪਤਾ ਲੱਗ ਸਕਿਆ ਕਿ ਪੁਲਿਸ ਇਸ ਕੇਸ ਨੂੰ ਹੇਟਕਰਾਇਮ ਨਾਲ ਦੇਖ ਰਹੀ ਹੈ ਜਾਂ ਨਹੀਂ ਇਸ ਤੋੜ ਭੰਨ ਦੀ ਰਿਪੋਅਰ ਲਈ 60 ਹਜ਼ਾਰ ਡਾਲਰ ਇਕੱਠਾ ਕਰਨ ਦਾ ਟੀਚਾ ਮਿਥਿਆ ਗਿਆ ਹੈ। ‘ਸਾਡੇ ਲੋਕ’ ਅਖਬਾਰ ਨਾਲ ਗੱਲਬਾਤ ਕਰਦਿਆਂ ਅਮਰੀਕਾ ਦੇ ਇੱਕ ਉਘੇ ਸਿੱਖ ਆਗੂ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਖਾਲਸਾ ਦਰਬਾਰ ਸ਼ਾਰਲਟ ਨਾਰਥ ਕਰੋਲੀਨਾ ਵਿਖੇ ਹੋਈ ਭੰਨਤੋੜ ਦੀ ਹਰ ਪਾਸੇ ਤੋਂ ਨਿਖੇਧੀ ਹੋ ਰਹੀ ਹੈ ਅਤੇ ਪੁਲਿਸ ਅਪਰਾਧੀਆਂ ਨੂੰ ਜਲਦੀ ਫੜਕੇ ਸਖਤ ਸਜ਼ਾ ਦੇਵੇ ਤਾਂਕਿ ਅੱਗੋਂ ਕਿਸੇ ਹੋਰ ਨਫਰਤਪ੍ਰਸਤ ਦਾ ਹੌਸਲਾ ਨਾ ਪਏ।