ਕਾਂਗਰਸਮੈਨ ਕੈਵਿਨ ਮੱਕਾਰਥੀ ( Kevin McCarthy) ਨੇ ਅਮਰੀਕੀ ਹਾਊਸ ਦੇ 55ਵੇਂ ਸਪੀਰਕ ਵਜੋਂ ਸੌਂਹ ਚੁੱਕੀ

ਕਾਂਗਰਸਮੈਨ ਕੈਵਿਨ ਮੱਕਾਰਥੀ ( Kevin McCarthy) ਨੇ ਅਮਰੀਕੀ ਹਾਊਸ ਦੇ 55ਵੇਂ ਸਪੀਰਕ ਵਜੋਂ ਸੌਂਹ ਚੁੱਕੀ

ਕਾਂਗਰਸਮੈਨ ਕੈਵਿਨ ਮੱਕਾਰਥੀ ਇਕ ਬਹੁਤ ਸਮਝਦਾਰ, ਤਜ਼ਰਬੇਕਾਰ, ਚੰਗੇ ਇਨਸਾਨ ਹਨ ਅਤੇ ਇਹਨਾਂ ਦਾ ਸਪੀਕਰ ਚੁਣੇ ਜਾਣਾ, ਅਮਰੀਕਾ ਲਈ ਬਹੁਤ ਲਾਭਦਾਇਕ : ਕਾਂਗਰਸਮੈਨ ਡੇਵਿਡ ਵਾਲਾਡਿਓ
ਸਿੱਖਾਂ ਦੇ ਪਹਾੜ ਵਰਗੇ ਦੋਸਤ ਦਾ ਸਪੀਕਰ ਚੁਣੇ ਜਾਣਾ ਮਾਣ ਵਾਲੀ ਗੱਲ : ਕਮਿਸ਼ਨਰ ਸ. ਮਨਦੀਪ ਸਿੰਘ


ਵਾਸ਼ਿੰਗਟਨ ਡੀ. ਸੀ. (ਸਾਡੇ ਲੋਕ) 7 ਜਨਵਰੀ 2023 ਨੂੰ ਕਾਂਗਰਸਮੈਨ ਕੈਵਿਨ ਮੱਕਾਰਥੀ ( Kevin McCarthy Speaker of the United States House of Representatives ) ਨੇ ਅਮਰੀਕੀ ਹਾਊਸ ਦੇ 55ਵੇਂ ਸਪੀਰਕ ਵਜੋਂ ਸੌਂਹ ਚੁੱਕੀ। ਸਪੀਕਰ ਬਣਨ ਤੋਂ ਬਾਅਦ ਸਪੀਕਰ ਮੱਕਾਰਥੀ ਨੇ ਆਪਣੇ ਪ੍ਰਤਿਦਵੰਦੀ ਵਿਰੋਧੀ ਧਿਰ ਦੇ ਨੇਤਾ ਹਾਕਮ ਜੈਫਰੀਸ ਨੂੰ ਕਿਹਾ ਕਿ ਮੌਕੇ ਆਉਣਗੇ ਜਦੋਂ ਅਸੀਂ ਸਹਿਮਤ ਹੋਵਾਂਗੇ ਅਤੇ ਬਹੁਤ ਵਾਰ ਵਖਰੇਵੇਂ ਹੋਣਗੇ ਪਰ ਮੈਂ ਵਚਨ ਦਿੰਦਾ ਹਾਂ ਕਿ ਸਾਡੀ ਮੁੱਦਿਆਂ ਤੇ ਨਿੱਘੀ ਬਹਿਸ ਹੋਵੇਗੀ ਕਦੀ ਨਿੱਜੀ ਨਹੀਂ ਹੋਵੇਗੀ।
ਬਤੌਰ ਸਪੀਕਰ ਮੇਰੀ ਪ੍ਰਮੁੱਖ ਜ਼ਿੰਮੇਵਾਰੀ ਇਕੱਲੀ ਮੇਰੀ ਪਾਰਟੀ, ਕਾਨਫਰੰਸ ਜਾਂ ਕਾਂਗਰਸ ਲਈ ਨਹੀਂ। ਮੇਰੀ ਜ਼ਿੰਮੇਵਾਰੀ-ਸਾਡੀ ਜ਼ਿੰਮੇਵਾਰੀ-ਸਾਡੇ ਦੇਸ਼ ਲਈ ਹੈ।
ਅਮਰੀਕੀ ਲੋਕਾਂ ਦਾ ਜੀਵਨ ਸੌਖਾ ਅਤੇ ਆਨੰਦਮਈ ਬਣਾਉਣ ਤੋਂ ਜ਼ਿਆਦਾ ਜ਼ਰੂਰੀ ਹੋਰ ਕੁੱਝ ਨਹੀਂ। ਇਹ ਕਾਰਨ ਹੈ ਕਿ ਰਾਸ਼ਨ, ਗੈਸ, ਕਾਰਾਂ, ਘਰਾਂ ਦੀਆਂ ਕੀਮਤਾਂ ਘਟਾਉਣ ਅਤੇ ਦੇਸ਼ ਉਪਰ ਵੱਧਦੇ ਕਰਜ਼ੇ ਨੂੰ ਰੋਕਣ ਲਈ ਅਸੀਂ ਵਾਸ਼ਿੰਗਟਨ ਦੇ ਫਜੂਲ ਖ਼ਰਚੇ ਨੂੰ ਰੋਕਣ ਲਈ ਵਚਨਬੱਧ ਹਾਂ। ਦੇਸ਼ ਉਪਰ ਕਰਜ਼ੇ ਅਤੇ ਚੀਨੀ ਕਮਿਊਨਿਸਟ ਪਾਰਟੀ, ਅਮਰੀਕਾ ਲਈ ਲੰਮੇ ਸਮੇਂ ਤੋਂ ਆ ਰਹੀਆਂ ਦੋ ਚੁਣੌਤੀਆਂ ਨੂੰ ਨਜਿੱਠਣ ਲਈ ਵੀ ਅਸੀਂ ਕਾਰਜ ਕਰਾਂਗੇ। ਇਹਨਾਂ ਦੋਵੇਂ ਮੁੱਦਿਆਂ ਉੱਪਰ, ਕਾਂਗਰਸ ਜ਼ਰੂਰ ਇਕ ਸੁਰ ਬੋਲੇ।
ਸਾਡੀ ਆਰਥਿਕਤਾ ਦੀ ਰੀਡ ਦੀ ਹੱਡੀ-ਸਾਡਾ ਮਿਹਨਤੀ ਟੈਕਸਦਾਤਾ, ਅਸੀਂ ਇਹਨਾਂ ਲਈ ਖੜ੍ਹਾਂਗੇ ਅਤੇ ਆਵਾਜ਼ ਬੁਲੰਦ ਕਰਾਂਗੇ, ਇਸ ਲਈ ਸਾਨੂੰ ਸਭ ਨੂੰ ਸਹਿਮਤ ਹੋਣਾ ਚਾਹੀਦਾ ਹੈ। ਅਸੀ ਸਾਰੇ ਰੱਲ ਕੇ ਅਮਰੀਕਾ ਨੂੰ ਮੁੜ ਲੀਹ ਤੇ ਲੈਕੇ ਆਈਏ।
ਸਪੀਕਰ ਮੱਕਾਰਥੀ ਨੇ ਆਪਣੇ ਪਰਿਵਾਰ, ਦੋਸਤਾਂ, ਸਹਿਯੋਗੀਆਂ, ਸਹਿਕਰਮੀਆਂ ਅਤੇ ਵੋਟਰਾਂ ਦਾ ਧੰਨਵਾਦ ਕੀਤਾ।
ਅਬ੍ਰਾਹਿੰਮ ਲਿੰਕਨ- ਜਿੰਨਾ ਨੇ ਦੇਸ਼ ਦੀ ਸੇਵਾ ਵਿੱਚ ਜਾਣ ਦੇ ਦਿੱਤੀ। ਉਹਨਾਂ ਦਾ ਮਹੱਤਵਪੂਰਨ ਤੱਥ ਅਮਰੀਕਾ ਲਈ ਅੱਜ ਵੀ ਓਨਾ ਹੀ ਜ਼ਰੂਰੀ ਹੈ ਜਿੰਨਾ 160 ਸਾਲ ਪਹਿਲਾ ਸੀ-ਅਸੀਂ ਕੋਸ਼ਿਸ਼ ਕਰ ਰਹੇ ਹਾਂ, ਸਰਕਾਰ ਅਤੇ ਸਾਡੇ ਬਜ਼ੁਰਗਾਂ ਦੇ ਬਣਾਈ ਸੰਸਥਾਵਾਂ ਨੂੰ ਚਾਲੂ ਰੱਖਣ ਲਈ, ਉਹਨਾਂ ਦਾ ਆਪ ਆਨੰਦ ਮਾਣਨ ਲਈ, ਉਹਨਾਂ ਨੂੰ ਆਪਣੇ ਬੱਚਿਆਂ ਤੱਕ ਅਤੇ ਅਗਾਂਹ ਬੱਚਿਆਂ ਦੇ ਬੱਚਿਆਂ ਤੱਕ ਪਹੁੰਚਾਉਣ ਲਈ। ਮੇਰੇ ਸਾਥੀਓ, ਅੱਜ ਵੀ ਇਹ ਹੀ ਸਾਡਾ ਮਿਸ਼ਨ ਹੈ। ਵਕਤ ਦੀ ਆਵਾਜ਼ ਹੈ ਕਿ ਅਸੀਂ ਦੇਸ਼ ਦੇ ਅੰਦਰ ਅਤੇ ਇਕ-ਦੂਜੇ ਵਿੱਚ ਵਿਸ਼ਵਾਸ ਬਹਾਲ ਕਰੀਏ।
ਮੈਂ ਪੂਰੇ ਜੋਸ਼ ਨਾਲ, ਕਿਸੇ ਨਾਲ ਵੀ ਅਤੇ ਹਰ ਕਿਸੇ ਨਾਲ ਕੰਮ ਕਰਾਂਗਾ ਜੋ ਸਾਡੇ ਵਾਂਗ ਸਾਡੇ ਦੇਸ਼ ਨੂੰ ਬਿਹਤਰ ਭਵਿੱਖ ਦੁਆਉਣ ਦੀ ਆਸ ਕਰਦਾ ਹੈ। ਮੈਂ ਆਸ ਕਰਦਾ ਹਾਂ ਕਿ ਤੁਸੀਂ ਮੇਰਾ ਸਾਥ ਦੇਵੋਗੇ। ਬਤੌਰ ਇਕ ਕਾਂਗਰਸ, ਅਸੀਂ ਓਦੋਂ ਹੀ ਕੰਮ ਕਰ ਸਕਦੇ ਹਾਂ ਜਦੋਂ ਅਸੀਂ ਆਪਸੀ ਸਹਿਯੋਗ ਕਰੀਏ।
ਹੋਰ ਬਹੁਤ ਸਾਰੀਆਂ ਮਹੱਤਵਪੂਰਨ ਗੱਲਾਂ ਕਰਨ ਤੋਂ ਬਾਅਦ ਸਪੀਕਰ ਮੱਕਾਰਥੀ ਨੇ ਅਖੀਰ ਵਿੱਚ ਕਿਹਾ ‘‘ਰੱਬ ਭਲਾ ਕਰੇ ਇਸ ਚੈੰਬਰ ਵਿੱਚ ਮੌਜੂਦ ਹਰ ਕਿਸੇ ਦਾ ਅਤੇ ਰੱਬ ਭਲਾ ਕਰੇ ਅਮਰੀਕਾ ਦਾ’’।
ਇਸ ਮੌਕੇ ਸਭ ਕਾਂਗਰਸਮੈਨਾਂ ਨੇ ਸਪੀਕਰ ਕੈਵਿਨ ਮੱਕਾਰਥੀ ਨੂੰ ਬਹੁਤ ਮੁਬਾਰਕਾਂ ਦਿੱਤੀਆਂ। ਕਾਂਗਰਸਮੈਨ ਡੇਵਿਡ ਵਾਲਾਡਿਓ ਨੇ ਕਿਹਾ ਕਿ ਸਪੀਕਰ ਕੈਵਿਨ ਮੱਕਾਰਥੀ ਇਕ ਬਹੁਤ ਸਮਝਦਾਰ, ਤਜ਼ਰਬੇਕਾਰ ਅਤੇ ਚੰਗੇ ਇਨਸਾਨ ਹਨ ਅਤੇ ਇਹਨਾਂ ਦਾ ਸਪੀਕਰ ਚੁਣੇ ਜਾਣਾ, ਅਮਰੀਕਾ ਲਈ ਬਹੁਤ ਲਾਭਦਾਇਕ ਹੋਵੇਗਾ। ਇਹਨਾਂ ਦਿਨਾਂ ’ਚ ਪਲੈਨਿੰਗ ਕਮਿਸ਼ਨਰ ਮਨਦੀਪ ਸਿੰਘ ਵੀ, ਵਿਸ਼ੇਸ਼ ਸੱਦੇ ਤੇ ਵਾਸ਼ਿੰਗਟਨ ਡੀ. ਸੀ. ਪਹੁੰਚੇ ਹੋਏ ਸੀ ਸਪੀਕਰ ਮੱਕਾਰਥੀ, ਕਾਂਗਰਸਮੈਨ ਡੇਵਿਡ ਵਾਲਾਡਿਓ, ਕਾਂਗਰਸਮੈਨ ਜਾਨ੍ਹ ਡੂਆਰਟੇ ਅਤੇ ਹੋਰਨਾਂ ਚੁਣੇ ਗਏ ਕਾਂਗਰਸਮੈਨਾਂ ਨੂੰ ਬਹੁਤ ਮੁਬਾਰਕਾਂ ਦਿੱਤੀਆਂ ਅਤੇ ਆਸ ਜਤਾਈ ਕਿ ਸਪੀਕਰ ਮੱਕਾਰਥੀ ਦੇ ਨੇਤ੍ਰਤਵ ’ਚ ਅਮਰੀਕੀ ਕਾਂਗਰਸ ਵਧੀਆ ਕਾਰਜ ਕਰੇਗੀ ਜੋ ਅਮੇਰੀਕਾ ਦੇ ਨਾਗਰਿਕਾਂ ਲਈ ਲਾਭਦਾਇਕ ਹੋਣਗੇ।
ਇਸ ਵਾਰੇ ਸਾਡੇ ਲੋਕ ਅਖਬਾਰ ਅਤੇ ਖਾਲਸਾ ਅਫੇਅਰ ਚੈਨਲ ਨਾਲ ਗੱਲਬਾਤ ਕਰਦਿਆਂ ਪਲੈਨਿੰਗ ਕਮਿਸ਼ਨਰ ਸ੍ਰ. ਮਨਦੀਪ ਸਿੰਘ ਨੇ ਕਿਹਾ ਕੀ ਸਿੱਖਾਂ ਦੇ ਪਹਾੜ ਵਰਗੇ ਦੋਸਤ ਕਾਂਗਰਸਮੈਨ ਕੈਵਿਨ ਮੱਕਾਰਥੀ ( Kevin McCarthy) ਦਾ ਸਪੀਕਰ ਚੁਣੇ ਜਾਣਾ ਮਾਣ ਵਾਲੀ ਗੱਲ ਹੈ। ਉਨ੍ਹਾਂ ਸਮੂਹ ਭਾਈਚਾਰੇ ਨੂੰ ਵਧਾਈ ਦਿੱਤੀ।