ਰਿਪਬਲਿਕਨ ਮੈਕਾਰਥੀ ਬਣੇ ਅਮਰੀਕੀ ਪ੍ਰਤੀਨਿਧੀ ਸਦਨ ਦੇ ਸਪੀਕਰ

ਰਿਪਬਲਿਕਨ ਮੈਕਾਰਥੀ ਬਣੇ ਅਮਰੀਕੀ ਪ੍ਰਤੀਨਿਧੀ ਸਦਨ ਦੇ ਸਪੀਕਰ

ਵਾਸ਼ਿੰਗਟਨ: ਰਿਪਬਲਿਕਨ ਆਗੂ ਕੇਵਿਨ ਮੈਕਾਰਥੀ ਅਮਰੀਕੀ ਪ੍ਰਤੀਨਿਧੀ ਸਦਨ ਦੇ ਨਵੇਂ ਸਪੀਕਰ ਚੁਣੇ ਗਏ ਹਨ। ਮੈਕਾਰਥੀ (57) ਡੈਮੋਕਰੈਟਿਕ ਪਾਰਟੀ ਦੀ ਨੈਨਸੀ ਪੇਲੋਸੀ (82) ਦੀ ਥਾਂ ਲੈਣਗੇ। ਜ਼ਿਕਰਯੋਗ ਹੈ ਕਿ ਡੈਮੋਕਰੈਟਾਂ ਨੇ 8 ਨਵੰਬਰ ਨੂੰ ਹੋਈਆਂ ਮੱਧਕਾਲੀ ਚੋਣਾਂ ਵਿਚ ਬਹੁਮਤ ਗੁਆ ਲਿਆ ਸੀ। ਰਿਪਬਲਿਕਨ ਪਾਰਟੀ ਨੇ 435 ਮੈਂਬਰੀ ਸਦਨ ਵਿਚ 222 ਸੀਟਾਂ ਜਿੱਤੀਆਂ ਸਨ ਜਦਕਿ ਡੈਮੋਕਰੈਟਾਂ ਨੇ 212 ਸੀਟਾਂ ਜਿੱਤੀਆਂ ਸਨ। ਮੈਕਾਰਥੀ ਨੇ 52 ਸਾਲਾ ਹਕੀਮ ਸੇਕੋਊ ਜੈਫਰੀਜ਼ ਨੂੰ ਵੋਟਾਂ ਦੇ 15ਵੇਂ ਗੇੜ ਵਿਚ 212 ਦੇ ਮੁਕਾਬਲੇ 216 ਵੋਟਾਂ ਨਾਲ ਹਰਾਇਆ।