ਯੂਐੱਨ ’ਚ ਮਹਿਲਾ ਸ਼ਾਂਤੀ ਰੱਖਿਅਕਾਂ ਦੀ ਤਾਇਨਾਤੀ ਮਾਣ ਦੀ ਗੱਲ: ਮੋਦੀ

ਯੂਐੱਨ ’ਚ ਮਹਿਲਾ ਸ਼ਾਂਤੀ ਰੱਖਿਅਕਾਂ ਦੀ ਤਾਇਨਾਤੀ ਮਾਣ ਦੀ ਗੱਲ: ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤੀ ਸੈਨਾ ਵੱਲੋਂ ਸੰਯੁਕਤ ਰਾਸ਼ਟਰ ਮਿਸ਼ਨ ’ਚ ਮਹਿਲਾ ਸ਼ਾਂਤੀ ਰੱਖਿਅਕਾਂ ਦੀ ਆਪਣੀ ਸਭ ਤੋਂ ਵੱਡੀ ਟੁੱਕੜੀ ਤਾਇਨਾਤ ਕੀਤੇ ਜਾਣ ’ਤੇ ਖੁਸ਼ੀ ਜ਼ਾਹਿਰ ਕੀਤੀ ਹੈ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, ‘ਇਹ ਦੇਖ ਕੇ ਮਾਣ ਮਹਿਸੂਸ ਹੋ ਰਿਹਾ ਹੈ। ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨਾਂ ’ਚ ਭਾਰਤ ਦੀ ਸਰਗਰਮ ਸ਼ਮੂਲੀਅਤ ਦੀ ਰਵਾਇਤ ਰਹੀ ਹੈ। ਸਾਡੀ ਮਹਿਲਾ ਸ਼ਕਤੀ ਦੀ ਸ਼ਮੂਲੀਅਤ ਹੋਰ ਵੀ ਖੁਸ਼ੀ ਦੀ ਗੱਲ ਹੈ।’ ਉਹ ਸੈਨਾ ਦੇ ਟਵੀਟ ਦਾ ਜਵਾਬ ਦੇ ਰਹੇ ਸਨ ਜਿਸ ’ਚ ਕਿਹਾ ਗਿਆ ਸੀ ਕਿ ਭਾਰਤੀ ਸੈਨਾ ਨੇ ਮਹਿਲਾ ਸ਼ਾਂਤੀ ਸੈਨਿਕਾ ਦੀ ਆਪਣੀ ਸਭ ਤੋਂ ਵੱਡੀ ਟੁਕੜੀ ਤਾਇਨਾਤ ਕੀਤੀ ਹੈ