ਸਿੱਖ ਕੌਸਲ ਆਫ ਸੈਂਟਰਲ ਕੈਲੇਫੋਰਨੀਆਂ ਨੇ ਵਿਸ਼ੇਸ਼ ਮੀਟਿੰਗ ਰਾਹੀਂ ਕੀਤੇ ਕਈ ਅਹਿਮ ਫੈਸਲੇ

ਸਿੱਖ ਕੌਸਲ ਆਫ ਸੈਂਟਰਲ ਕੈਲੇਫੋਰਨੀਆਂ ਨੇ ਵਿਸ਼ੇਸ਼ ਮੀਟਿੰਗ ਰਾਹੀਂ ਕੀਤੇ ਕਈ ਅਹਿਮ ਫੈਸਲੇ

ਫਰਿਜਨੋ ਸਿਟੀ ਕਾਲਜ ਅਤੇ ਮੰਡੇਰਾ ਸਿਟੀ ਕਾਲਜ ’ਚ ਪੰਜਾਬੀ ਕਲਾਸਾਂ ਸ਼ੁਰੂ
ਫਰਿਜਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਕੈਲੇਫੋਰਨੀਆਂ ਦੀ ਸੈਂਟਰਲ ਵੈਲੀ ਦੇ ਸਮੂੰਹ ਗੁਰੂਘਰਾ ਵੱਲੋਂ ਬਣਾਈ ਸੰਸਥਾ ‘‘ਸਿੱਖ ਕੌਸਲ ਆਫ ਸੈਂਟਰਲ ਕੈਲੇਫੋਰਨੀਆਂ” ਦੇ ਮੁੱਖ ਮੈਂਬਰਾਂ ਦੀ ਇਸ ਨਵੇਂ ਸਾਲ ਦੀ ਪਹਿਲੀ ਵਿਸੇਸ ਮੀਟਿੰਗ ਗੁਰਦੁਆਰਾ ਸਿੰਘ ਸਭਾ ਫਰਿਜਨੋ ਵਿਖੇ ਸੁਖਦੇਵ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦੀ ਸੁਰੂਆਤ ਗੁਰਮਤਿ ਮਰਿਯਾਦਾ ਅਨੁਸਾਰ ‘‘ਮੂਲ ਮੰਤਰ” ਦੇ ਜਾਪ ਨਾਲ ਹੋਈ। ਇਸ ਉਪਰੰਤ ਹਾਜਰ ਮੈਂਬਰਾਂ ਵੱਲੋਂ ਸਮੁੱਚੇ ਅਮੈਰੀਕਨ ਭਾਈਚਾਰੇ ਵਿੱਚ ਗੁਰਸਿੱਖੀ ਦੇ ਪ੍ਰਚਾਰ ਅਤੇ ਆਪਣੀ ਨਵੀਂ ਪੀੜੀ ਨੂੰ ਧਰਮ ਨਾਲ ਜੋੜਨ ਸੰਬੰਧੀ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਸਮੇਂ ਹਾਜਰ ਸਿਟੀ ਕਾਲਜ ਦੇ ਡੀਨ ਸ. ਗੁਰਮਿੰਦਰ ਸਿੰਘ ਸੰਘਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਸ ਸਾਲ ਫਰਿਜਨੋ ਅਤੇ ਮੰਡੇਰਾ ਸਹਿਰ ਦੇ ਸਿਟੀ ਕਾਲਜਾਂ ਵਿੱਚ ਪੰਜਾਬੀ ਭਾਸਾ ਦੀਆਂ ਕਲਾਸਾ ਸੁਰੂ ਹੋ ਜਾਣਗੀਆਂ। ਪਰ ਇਸ ਸਮੇਂ ਯੋਗ ਪੰਜਾਬੀ ਟੀਚਰਾਂ ਦੀ ਲੋੜ ਹੈ। ਇਸੇ ਦੌਰਾਨ ਸੰਸਥਾ ਦੇ ਜਨਰਲ ਸੈਕਟਰੀ ਸੁਖਦੇਵ ਸਿੰਘ ਚੀਮਾਂ ਨੇ ਅਮੈਰੀਕਨ ਵੱਖ-ਵੱਖ ਭਾਈਚਾਰੇ ਨੂੰ ਸਿੱਖੀ ਸਿਧਾਤਾ ਤੋਂ ਜਾਣੂ ਕਰਵਾਉਣ ਲਈ ਉਲੀਕੇ ਪ੍ਰੋਗਰਾਮ ਦਾ ਵੇਰਵਾ ਸਾਂਝਾ ਕੀਤਾ। ਸੁਹਿੰਦਰ ਸਿੰਘ ਅਠਵਾਲ ਨੇ ਬੀਤੇ ਮਹੀਨੇ ਲੇਖਾ-ਜੋਖਾ ਪੇਸ ਕੀਤਾ। ਇਸ ਸਮੇਂ ਸੰਸਥਾ ਦੇ ਮੁੱਖ ਮੈਂਬਰਾਂ ਵਿੱਚੋਂ ਗੁਰਜੰਟ ਸਿੰਘ ਗਿੱਲ, ਰਾਜਵਿੰਦਰ ਸਿੰਘ ਬਰਾੜ, ਰੁਪਿੰਦਰ ਸਿੰਘ ਕੰਗ, ਸਰਨਜੀਤ ਸਿੰਘ ਢਿੱਲੋਂ, ਜਸਵੰਤ ਸਿੰਘ ਗਿੱਲ, ਜਸਦੀਪ ਸਿੰਘ, ਕੁਲਵੰਤ ਉੱਭੀ ਧਾਲੀਆਂ ਅਤੇ ਚਰਨਜੀਤ ਸਿੰਘ ਬਾਠ ਆਦਿਕ ਨੇ ਆਪਣੇ-ਆਪਣੇ ਸੁਝਾਅ ਪੇਸ ਕੀਤੇ। ਇਸ ਸਮੇਂ ਸਿੱਖ ਕੌਸਲ ਵਿੱਚ ਸਾਮਲ ਕੀਤੇ ਗਏ ਨਵੇਂ ਗੁਰੂਘਰਾ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਸਮੂੰਹ ਮੈਂਬਰਾਂ ਦੀ ਸਹਿਮਤੀ ਨਾਲ ਕਈ ਅਹਿਮ ਫੈਸਲੇ ਲਏ ਗਏ। ਜਿੰਨਾਂ ਵਿੱਚ ਇਕ ਤਹਿ ਕੀਤਾ ਗਿਆ ਕਿ ਕੌਸਲ ਅਗਲੇ ਦਿਨਾਂ ਵਿੱਚ ਸਮੂੰਹ ਸਹਿਯੋਗੀ ਗੁਰੂਘਰਾ ਦੇ ਧੰਨਵਾਦ ਲਈ ਵਿਸੇਸ ਪ੍ਰੋਗਰਾਮ ਉਲੀਕਦੇ ਹੋਏ, ਗੁਰੂਘਰਾ ਵਿੱਚ ਧੰਨਵਾਦ ਕਰਦੇ ਹੋਏ ਸਨਮਾਨ ਦੇਵੇਗੀ।