ਨਵੇਂ ਸਾਲ 2023 ਦੀ ਆਮਦ ’ਤੇ ਗੁਰਦੁਆਰਾ ਸਨਵਾਕੀਨ ਵਿਖੇ ਹੋਏ ਵਿਸ਼ੇਸ਼ ਪ੍ਰੋਗਰਾਮ

ਨਵੇਂ ਸਾਲ 2023 ਦੀ ਆਮਦ ’ਤੇ ਗੁਰਦੁਆਰਾ ਸਨਵਾਕੀਨ ਵਿਖੇ ਹੋਏ ਵਿਸ਼ੇਸ਼ ਪ੍ਰੋਗਰਾਮ

ਫਰਿਜਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਹਰ ਸਾਲ ਦੀ ਤਰਾਂ ਇਸ ਨਵੇਂ ਸਾਲ 2023 ਦੀ ਆਮਤ ’ਤੇ ਸੈਂਟਰਲ ਵੈਲੀ ਦੇ ਸਭ ਤੋਂ ਪਹਿਲੇ ਅਤੇ ਸਰਕਾਰੀ ਤੌਰ ’ਤੇ ਹੈਰੀਟੇਜ ਦਾ ਦਰਜਾ ਪ੍ਰਾਪਤ ਗੁਰਦੁਆਰਾ ‘‘ਗੁਰੂ ਨਾਨਕ ਸਿੱਖ ਟੈਂਪਲ ਸਨਵਾਕੀਨ ਵਿਖੇ ਵਿਸੇਸ ਪ੍ਰੋਗਰਾਮ ਕਰਵਾਏ ਗਏ। ਜਿੰਨਾਂ ਵਿੱਚ ਪਾਠਾ ਦੇ ਭੋਗ ਉਪਰੰਤ ਸਜਾਏ ਗਏ ਗੁਰਮਤਿ ਸਮਾਗਮ ਵਿੱਚ ਗੁਰੂਘਰ ਦੇ ਮੁੱਖ ਗ੍ਰੰਥੀ ਭਾਈ ਕੁਲਵੰਤ ਸਿੰਘ ਧਾਲੀਵਾਲ ਇਤਿਹਾਸਕ ਕਥਾ ਰਾਹੀ ਸੰਗਤਾਂ ਗੁਰਮਤਿ ਨਾਲ ਜੋੜਦੇ ਹੋਏ ਨਿਹਾਲ ਕੀਤਾ। ਜਦ ਕਿ ਗੁਰੂਘਰ ਦੇ ਹਜੂਰੀ ਕੀਰਤਨੀਏ ਭਾਈ ਜੌਗਿੰਦਰ ਸਿੰਘ ਯੋਗੀ ਦੇ ਕੀਰਤਨੀ ਜੱਥੇ ਨੇ ਸੰਗਤਾਂ ਨੂੰ ਨਿਰੋਲ ਗੁਰਬਾਣੀ ਕੀਰਤਨ ਸਰਵਨ ਕਰਵਾਇਆ। ਇਸ ਸਮੇਂ ਸਥਾਨਿਕ ਗਾਇਕ ਕਲਾਕਾਰਾਂ ਵਿੱਚੋਂ ਗਾਇਕ ਅਵਤਾਰ ਸਿੰਘ ਗਰੇਵਾਲ ਅਤੇ ਗਾਇਕ ਪੱਪੀ ਭਦੌੜ ਨੇ ਧਾਰਮਿਕ ਗੀਤਾਂ ਰਾਹੀ ਹਾਜਰੀ ਭਰੀ। ਇਸ ਸਮੇਂ ਸੰਗਤਾਂ ਨੇ ਰਲ ਕੇ ਗੁਰਬਾਣੀ ਸਿਮਰਨ ਜਾਪ ਵੀ ਕੀਤਾ। ਕੁਲਵੰਤ ਉੱਭੀ ਨੇ ਮੀਡੀਆਂ ਸੇਵਾਵਾ ਦਿੰਦੇ ਹੋਏ ਸੰਗਤਾਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਦੀ ਸੇਵਾ ਗੁਰਬਿੰਦਰ ਸਿੰਘ ਧਾਲੀਵਾਲ ਨੇ ਨਿਭਾਉਂਦੇ ਹੋਏ ਸੰਗਤਾਂ ਨੂੰ ਧੰਨ-ਧੰਨ ਸ੍ਰੀ ਗੁਰੂ ਸਾਹਿਬ ਦੇ ਲੜ ਲਗਣ ਲਈ ਪ੍ਰੇਰਿਆ। ਗੁਰੂ ਦਾ ਲੰਗਰ ਅਤੁੱਟ ਵਰਤਿਆ। ਅੰਤ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਇਹ ਨਵੇਂ ਵਰੇ ਦਾ ਪਹਿਲਾ ਸਮਾਗਮ ਸਰਬੱਤ ਦੇ ਭਲੇ ਅਤੇ ਸਮੁੱਚੀ ਦੁਨੀਆ ਅੰਤ ਸ਼ਾਂਤੀ ਦੀ ਅਰਦਾਸ ਨਾਲ ਯਾਦਗਾਰੀ ਹੋ ਨਿਬੜਿਆਂ।