ਜਸਵਿੰਦਰ ਸਿੰਘ ਛਿੰਦਾ ਦੇ ਪ੍ਰਸਿੱਧ ਨਾਵਲ ‘ਹਵਾਲਾਤ’ ’ਤੇ ਵਿਚਾਰ ਚਰਚਾ ਯਾਦਗਾਰੀ ਹੋ ਨਿੱਬੜੀ

ਜਸਵਿੰਦਰ ਸਿੰਘ ਛਿੰਦਾ ਦੇ ਪ੍ਰਸਿੱਧ ਨਾਵਲ ‘ਹਵਾਲਾਤ’ ’ਤੇ ਵਿਚਾਰ ਚਰਚਾ ਯਾਦਗਾਰੀ ਹੋ ਨਿੱਬੜੀ

ਹਵਾਲਾਤ ਨਾਵਲ ਇਕ ਇਤਿਹਾਸਕ ਦਸਤਾਵੇਜ਼-ਡਾ. ਸੁਰਜੀਤ ਬਰਾੜ
ਨਿਹਾਲ ਸਿੰਘ ਵਾਲਾ, (ਸਾਡੇ ਲੋਕ ਬਿਊਰੋ)- ‘ਲੇਖਕ ਵਿਚਾਰ ਮੰਚ’ ਨਿਹਾਲ ਸਿੰਘ ਵਾਲਾ ਵਲੋਂ ਬੀਤੇ ਵਰ੍ਹੇ 2022 ਨੂੰ ਅਲਵਿਦਾ ਆਖਦਿਆਂ ਨਵੇਂ ਵਰ੍ਹੇ 2023 ਨੂੰ ਖੁਸ਼ਮਦੀਦ ਕਹਿੰਦਿਆਂ ਸਰਕਾਰੀ ਸੀ. ਸੈ. ਸਕੂਲ ਨਿਹਾਲ ਸਿੰਘ ਵਾਲਾ ਵਿਖੇ ਮੰਚ ਦੇ ਪ੍ਰਧਾਨ ਤਰਸੇਮ ਸਿੰਘ ਗੋਪੀ ਕਾ ਦੀ ਅਗਵਾਈ ਵਿਚ ਅਦਾਕਾਰ, ਪੱਤਰਕਾਰ ਤੇ ਨਾਵਲਕਾਰ ਜਸਵਿੰਦਰ ਸਿੰਘ ਛਿੰਦਾ ਦੇ ਨਾਵਲ ‘ਹਵਾਲਾਤ’ ’ਤੇ ਵਿਚਾਰ ਚਰਚਾ ਸਮਾਗਮ ਕਰਵਾਇਆ ਗਿਆ। ਜਿਸ ਵਿਚ ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਮੁੱਖ ਮਹਿਮਾਨ ਵਜ਼ੋਂ ਸ਼ਾਮਲ ਹੋਏ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਉਨਾਂ੍ਹ ਨਾਲ ਪ੍ਰਧਾਨਗੀ ਮੰਡਲ ਵਿਚ ਪ੍ਰਸਿੱਧ ਅਲੌਚਕ ਤੇ ਨਾਵਲਕਾਰ ਡਾ. ਸੁਰਜੀਤ ਸਿੰਘ ਬਰਾੜ ਘੋਲੀਆ, ਉੱਘੀ ਸ਼ਾਇਰਾ ਸ੍ਰੀਮਤੀ ਸੁਰਿੰਦਰਗੀਤ, ਪ੍ਰਵਾਸੀ ਸਾਹਿਤਕਾਰ ਗੁਰਬਚਨ ਸਿੰਘ ਚਿੰਤਕ, ਹਰਗੁਰਪ੍ਰਤਾਪ ਸਿੰਘ ਅਤੇ ਤਰਸੇਮ ਗੋਪੀ ਦੇ ਨਾਲ ਨਾਵਲਕਾਰ ਜਸਵਿੰਦਰ ਸਿੰਘ ਛਿੰਦਾ ਸੁਸ਼ੋਭਿਤ ਸਨ। ਸਮਾਗਮ ਦੀ ਸ਼ੁਰੂਆਤ ਨਿਰਮਲ ਪੱਤੋ ਵਲੋਂ ਗਾਏ ਗੀਤ ਨਾਲ ਹੋਈ। ਸਟੇਜ਼ ਦੀ ਕਾਰਵਾਈ ਚਲਾਉਂਦਿਆਂ ਮੰਚ ਦੇ ਜਨਰਲ ਸਕੱਤਰ ਗੁਰਮੀਤ ਹਮੀਰਗੜ੍ਹ ਨੇ ਸਭ ਤੋਂ ਪਹਿਲਾਂ ਨਾਵਲ ਹਵਾਲਾਤ ’ਤੇ ਪਰਚਾ ਪੜ੍ਹਨ ਲਈ ਡਾ. ਸੁਰਜੀਤ ਸਿੰਘ ਬਰਾੜ ਘੋਲੀਆ ਨੂੰ ਸੱਦਾ ਦਿੱਤਾ। ਜਿਨਾਂ੍ਹ ਨੇ ਇਸ ਨਾਵਲ ਨੂੰ ਇਕ ਇਤਿਹਾਸਕ ਦਸਤਾਵੇਜ਼ ਦੱਸਿਆ। ਉਨਾਂ੍ਹ ਕਿਹਾ ਕੇ ਭਾਵੇਂ ਇਹ ਨਾਵਲ ਜਸਵਿੰਦਰ ਸਿੰਘ ਛਿੰਦਾ ਦੇ ਨਿੱਜੀ ਜੀਵਨ ਨਾਲ ਸਬੰਧਤ ਹੈ, ਪਰ ਇਹ ਨਾਲ ਉਸ ਦੌਰ ਦੇ ਹਰ ਆਮ ਲੋਕਾਂ ਦੀ ਕਹਾਣੀ ਹੈ। ਡਾ. ਬਰਾੜ ਨੇ ਨਾਵਲ ਹਰ ਪੱਖੋਂ ਮੁਕੰਮਲ ਹੈ, ਪਾਤਰਾਂ ਦੀ ਉਸਾਰੀ ਅਤੇ ਦਿ੍ਰਸ਼ ਦਾ ਚਿਤਰਨ ਬਾਖੂਬ ਕੀਤਾ ਹੈ। ਜਿਸ ਲਈ ਜਸਵਿੰਦਰ ਸਿੰਘ ਛਿੰਦਾ ਵਧਾਈ ਦਾ ਪਾਤਰ ਹੈ। ਗੁਰਮੇਲ ਸਿੰਘ ਬੌਡੇ ਨੇ ਪਰਚੇ ਨੂੰ ਬੇਹੱਦ ਸੰਤੁਲਿਤ ਤੇ ਸੌਖੀ ਸ਼ਬਦਾਵਲੀ ਵਾਲਾ ਦੱਸਿਆ। ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਨਾਵਲ ਸਬੰਧੀ ਬੋਲਦਿਆਂ ਕਿਹਾ ਕੇ ਹਾਵਾਲਾਤ ਨਾਵਲ ਪੜ੍ਹਦਿਆਂ ਭਾਵੁਕ ਕਰਦਾ ਹੈ। ਭਾਵੇਂ ਇਹ ਦੇਰ ਨਾਲ ਪ੍ਰਕਾਸ਼ਿਤ ਹੋਇਆ ਪਰ ਇਸ ਤਰ੍ਹਾਂ ਦੀਆਂ ਰਚਨਾ ਆਉਣੀਆਂ ਚਾਹੀਦੀਆਂ ਹਨ। ਭਾਵੇਂ ਇਹ ਜਸਵਿੰਦਰ ਸਿੰਘ ਛਿੰਦਾ ਦਾ ਪਹਿਲਾ ਨਾਵਲ ਹੈ ਪਰ ਇਸ ਨੂੰ ਪੜ੍ਹਦਿਆਂ ਕਿਧਰੇ ਵੀ ਇਹ ਮਹਿਸੂਸ ਨਹੀਂ ਇਹ ਇਨ੍ਹਾਂ ਦਾ ਪਲੇਠਾ ਨਾਵਲ ਹੈ। ਛਿੰਦੇ ਦੀ ਲਿਖਣ ਸ਼ੈਲੀ ਸ਼ਲਾਘਾਯੋਗ ਹੈ ਅਤੇ ਗੱਲ ਕਹਿਣ ਦੀ ਮੁਹਾਰਤ ਹੈ। ਸ਼ਬਦ ਅਦਬ ਸਾਹਿਤ ਸਭਾ ਮਾਣੂੰਕੇ ਦੇ ਪ੍ਰਧਾਨ ਰਛਪਾਲ ਸਿੰਘ ਚਕਰ ਨੇ ਵੀ ਇਸ ਨਾਵਲ ਨੂੰ ਸਵੇਂ ਦਾ ਸੱਚ ਕਿਹਾ। ਇਸ ਉਪਰੰਤ ਨਾਵਲਕਾਰ ਜਸਵਿੰਦਰ ਸਿੰਘ ਛਿੰਦਾ ਆਪਣੇ ਨਾਵਲ ਸਬੰਧੀ ਵਿਚਾਰਾਂ ਦੀ ਸਾਂਝ ਪਾਈ ਅਤੇ ਪਾਠਕਾਂ ਤੇ ਸਰੋਤਿਆਂ ਵਲੋਂ ਕੀਤੇ ਸਵਾਲਾਂ ਦੇ ਜਵਾਬ ਤਸੱਲੀਬਖਸ਼ ਢੰਗ ਨਾਲ਼ ਦਿੱਤੇ। ਮੰਚ ਵਲੋਂ ਜਸਵਿੰਦਰ ਸਿੰਘ ਛਿੰਦਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।ਮੰਚ ਦੇ ਪ੍ਰਧਾਨ ਤਰਸੇਮ ਸਿੰਘ ਗੋਪੀ ਕਾ ਨੇ ਆਖ਼ਿਰ ਵਿਚ ਆਏ ਸਮੂਹ ਮਹਿਮਾਨਾਂ, ਸਾਹਿਤਕਾਰਾਂ, ਪਾਠਕਾਂ ਦਾ ਧੰਨਵਾਦ ਕਰਦਿਆਂ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ। ਮੰਚ ਦੇ ਸਰਪ੍ਰਸਤ, ਉੱਘੇ ਸਮਾਜ ਦੇਵੀ ਡਾਕਟਰ ਹਰਗੁਰਪ੍ਰਤਾਪ ਵਲੋਂ ਆਏ ਸਾਰੇ ਲੇਖਕਾਂ ਤੇ ਸਰੋਤਿਆਂ ਨੂੰ ਨਵੇਂ ਸਾਲ ਦੇ ਕਲੰਡਰ ਵੰਡੇ ਗਏ। ਇਸ ਤੋਂ ਬਾਅਦ ਕਵੀ ਦਰਬਾਰ ਹੋਇਆ। ਜਿਸ ਵਿਚ ਆਏ ਹੋਏ ਸਾਹਿਤਕਾਰਾਂ ਅਮਰੀਕ ਸੈਦੋਕੇ, ਗੁਰਦੀਪ ਲੋਪੋਂ, ਹਰਵਿੰਦਰ ਬਿਲਾਸਪੁਰ, ਨਿਰਮਲ ਸਿੰਘ ਪੱਤੋ, ਕਮਲਜੀਤ ਤਖਤੂਪਰਾ, ਪਿ੍ਰੰਸੀਪਲ ਜਗਤਾਰ ਸਿੰਘ ਸੈਦੋਕੇ, ਗੁਰਬਿੰਦਰ ਕੌਰ ਗਿੱਲ, ਕਰਮਜੀਤ ਕੌਰ ਲੰਢੇਕੇ, ਜੰਗੀਰ ਸਿੰਘ ਖੋਖਰ, ਇੰਜੀ. ਪਿਆਰਾ ਸਿੰਘ ਚਾਹਲ, ਜਗਦੀਸ਼ ਸਿੰਘ ਕਮਲ, ਮੰਗਲ ਮੀਤ ਪੱਤੋਂ, ਜਸਕੀਰਤ ਤਖਤੂਪੁਰਾ, ਪ੍ਰਸ਼ੋਤਮ ਪੱਤੋਂ, ਜੀਤ ਜਗਪਾਲ, ਜਗਸੀਰ ਸਿੰਘ ਲੋਹਾਰਾ, ਗੁਰਮੇਲ ਸਿੰਘ ਬੌਡੇ, ਸਰਦੂਲ ਸਿੰਘ ਲੱਖਾ, ਜਗਸੀਰ ਸਿੰਘ, ਬਾਜ ਸਿੰਘ, ਜੱਗੀ ਖਾਈ, ਜਗਵੀਰ ਆਜ਼ਾਦ, ਜੀਵਨ ਕੁਮਾਰ ਗੋਲਡੀ, ਜਸਵਿੰਦਰ ਸਿੰਘ ਮਿੰਟੂ, ਜਗਸੀਰ ਸਿੰਘ ਸੈਦੋਕੇ ਆਦਿ ਨੇ ਆਪਣੀਆਂ ਰਚਨਾਵਾਂ ਦੁਆਰਾ ਹਾਜ਼ਰੀ ਭਰੀ। ਇਹ ਸਮਾਗਮ ਯਾਦਗਾਰੀ ਹੋ ਨਿਬੜਿਆ।