ਵਾਸ਼ਿੰਗਟਨ ਅਮਰੀਕਾ ਦੇ ਭਾਰਤੀ ਦੂਤਾਵਾਸ ’ਚ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਵੀਰ ਬਾਲ ਦਿਵਸ ਮਨਾਇਆ

ਵਾਸ਼ਿੰਗਟਨ ਅਮਰੀਕਾ ਦੇ ਭਾਰਤੀ ਦੂਤਾਵਾਸ ’ਚ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਵੀਰ ਬਾਲ ਦਿਵਸ ਮਨਾਇਆ

ਵਾਸ਼ਿੰਗਟਨ, (ਸਾਡੇ ਲੋਕ ਬਿਊਰੋ/ਰਾਜ ਗੋਗਨਾ) : ਵਾਸ਼ਿੰਗਟਨ ਡੀ.ਸੀ. ਅਮਰੀਕਾ ’ਚ ਸਥਿਤ ਭਾਰਤੀ ਦੂਤਾਵਾਸ ’ਚ ਭਾਰਤ ਸਰਕਾਰ ਦਿਆਂ ਨਿਰਦੇਸਾਂ ’ਤੇ ਦਸਮੇਸ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਦੀ ਸਹਾਦਤ ਨੂੰ ਸਮਰਪਿਤ ‘ਵੀਰ ਬਾਲ ਦਿਵਸ’ ਮਨਾਇਆ ਗਿਆ। ਇਸ ਸਮਾਗਮ ਵਿਚ ਸਾਮਿਲ ਹੋਣ ਲਈ ਭਾਰਤੀ ਦੂਤਾਵਾਸ ਵਲੋਂ ਸਿੱਖਸ ਆਫ ਅਮੈਰਿਕਾ ਨੂੰ ਵਿਸੇਸ ਤੌਰ ’ਤੇ ਸੱਦਾ ਦਿੱਤਾ ਗਿਆ ਜਿਸ ਨੂੰ ਕਬੂਲਦਿਆਂ ਸ੍ਰ. ਕਮਲਜੀਤ ਸਿੰਘ ਸੋਨੀ ਪ੍ਰੈਜੀਡੈਂਟ, ਸ੍ਰ. ਬਲਜਿੰਦਰ ਸਿੰਘ ਸੰਮੀ ਵਾਈਸ ਪ੍ਰੈਜੀਡੈਂਟ, ਸ੍ਰ. ਸੁਖਪਾਲ ਸਿੰਘ ਧਨੋਆ ਡਾਇਰੈਕਟਰ ਅਤੇ ਗੁਰਵਿੰਦਰ ਸਿੰਘ ਸੇਠੀ ਡਾਇਰੈਕਟਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਸਮਾਗਮ ਵਿਚ ਯੂਨੀਵਰਸਿਟੀ ਆਫ ਮੈਰੀਲੈਂਡ ਅਤੇ ਹੋਰ ਯੂਨੀਵਰਸਿਟੀਆਂ ਦੇ ਭਾਰਤੀ ਵਿਦਿਆਰਥੀਆਂ ਅਤੇ ਵੱਖ-ਵੱਖ ਭਾਈਚਾਰਿਆਂ ਦੇ ਆਗੂਆਂ ਨੂੰ ਵੀ ਬੁਲਾਇਆ ਗਿਆ ਸੀ। ਇਸ ਮੌਕੇ ਭਾਰਤੀ ਦੂਤਾਵਾਸ ਦੀ ਡਿਪਟੀ ਚੀਫ ਮਿਸਨ ਸ੍ਰੀਪਿਯਾ ਰੰਗਾਨਾਥਨ ਨੇ ਸਭ ਦਾ ਸਵਾਗਤ ਕੀਤਾ ਅਤੇ ਇਕ ਪਾਵਰ ਪੁਆਇੰਟ ਪ੍ਰੈਜੈਂਟੇਸਨ ਰਾਹੀਂ ਹਾਜ਼ਰੀਨ ਨੂੰ ਸਾਹਿਬਜਾਦਿਆਂ ਦੇ ਇਤਿਹਾਸ ਬਾਰੇ ਜਾਣੂੰ ਕਰਵਾਇਆ ਗਿਆ। ਇਸ ਮੌਕੇ ਹੋਰਾਂ ਤੋਂ ਇਲਾਵਾ ਸਿੱਖਸ ਆਫ ਅਮੈਰਿਕਾ ਦੇ ਨੁਮਾਇੰਦਿਆਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ ਕਰਦਿਆਂ ਕਿਹਾ ਕਿ ਇਹਨਾਂ ਸ਼ਹਾਦਤਾਂ ਨੇ ਸਮੁੱਚੇ ਸੰਸਾਰ ਵਿਚ ਸਿੱਖ ਧਰਮ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਆਗੂਆਂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹਨ ਜਿਨਾਂ ਨੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ‘ਵੀਰ ਬਾਲ ਦਿਵਸ’ ਹਰ ਸਾਲ 26 ਦਸੰਬਰ ਨੂੰ ਮਨਾਉਣ ਦਾ ਐਲਾਨ ਕੀਤਾ ਹੈ। ਇੱਥੇ ਦੱਸਣਯੋਗ ਹੈ ਕਿ ਭਾਰਤ ਤੋਂ ਇਲਾਵਾ ਇਹ ਸਮਾਗਮ ਵਿਸ਼ਵ ਵਿਚ ਸਾਰੇ ਹੀ ਦੇਸ਼ਾਂ ਦੇ ਭਾਰਤੀ ਦੂਤਾਵਾਸਾਂ ਵਿਚ ਮਨਾਇਆ ਗਿਆ।