ਗ਼ਦਰੀ ਬਾਬਿਆਂ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਤਿੰਨ ਦਿਨਾ ਨਿੱਕੀਆਂ ਜਿੰਦਾਂ ਵੱਡੇ ਸਾਕੇ ਦੇ ਬੈਨਰ ਹੇਠ ਮਹਾਨ ਸ਼ਹੀਦੀ ਦਿਹਾੜਾ ਮਨਾਇਆ ਗਿਆ

ਗ਼ਦਰੀ ਬਾਬਿਆਂ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਤਿੰਨ ਦਿਨਾ ਨਿੱਕੀਆਂ ਜਿੰਦਾਂ ਵੱਡੇ ਸਾਕੇ ਦੇ ਬੈਨਰ ਹੇਠ ਮਹਾਨ ਸ਼ਹੀਦੀ ਦਿਹਾੜਾ ਮਨਾਇਆ ਗਿਆ

ਬਸ ਏਕ ਹੀ ਤੀਰਥ ਹੈ ਹਿੰਦ ਮੇਂ ਯਾਤਰਾ ਕੇ ਲੀਏ, ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ।

ਸਟਾਕਟਨ/ਕੈਲੀਫੋਰਨੀਆ (ਸਾਡੇ ਲੋਕ) : ਗਦਰੀ ਬਾਬਿਆਂ ਦੇ ਇਤਿਹਾਸਕ ਪਵਿੱਤਰ ਅਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਮਹਾਨ ਸਮਾਗਮ ਕਰਾਏ ਗਏ ਜੋ ਕੀ ਲਗਾਤਾਰ ਤਿੰਨ ਦਿਨ ਚਲੇ ਜਿਸ ਵਿਚ ਅਨੇਕਾਂ ਹੀ ਵੱਖ ਵੱਖ ਖਾਲਸਾ ਪੰਥ ਦੇ ਇਲਾਹੀ ਇਤਿਹਾਸ ਨਾਲ ਸਬੰਧਤ ਸ਼ਹੀਦੀ ਦਿਹਾੜੇ ਪ੍ਰਤੀ ਇਤਿਹਾਸਕ ਪ੍ਰੋਗਰਾਮ ਹੋਏ ਅਤੇ ਮੁਕਾਬਲੇ ਹੋਏ ਜਿਨ੍ਹਾਂ ਵਿਚ ਬੱਚਿਆਂ ਦਾ ਕੀਰਤਨ ਦਰਬਾਰ, ਸਪੀਚ ਮੁਕਾਬਲੇ, ਦੁਮਾਲੇ, ਪੱਗੜੀ ਦਸਤਾਰ ਸਜਾਉਣ, ਗਤਕਾ ਮੁਕਾਬਲੇ ਸਿੱਖ ਇਤਿਹਾਸ ਉਪਰ ਪ੍ਰਸ਼ਨ-ਉਤਰ, ਤੀਰ ਅੰਦਾਜ਼ੀ ਪ੍ਰੋਗਰਾਮ ਸ਼ਾਮਲ ਸਨ ਜਿਸ ਵਿਚ ਵੱਡੀ ਗਿਣਤੀ ’ਚ ਸੰਗਤਾਂ ਸ਼ਾਮਲ ਹੋਈਆਂ ਅਤੇ ਵੱਡੀ ਗਿਣਤੀ ’ਚ ਮੁਕਾਬਲਿਆਂ ’ਚ ਬੱਚਿਆਂ ਨੇ ਭਾਗ ਲਿਆ। ਇਸ ਵਿਚ ਪਹਿਲਾ ਇਨਾਮ 10 ਹਜ਼ਾਰ ਡਾਲਰ ਦਾ ਰੱਖਿਆ ਗਿਆ ਸੀ। ਇਸ ਬਾਰੇ ‘ਸਾਡੇ ਲੋਕ’ ਅਖ਼ਬਾਰ ਨਾਲ ਗੱਲਬਾਤ ਕਰਦਿਆਂ ਕੈਲੀਫੋਰਨੀਆ ਦੇ ਉਘੇ ਰਿਆਲਟਰ ਅਤੇ ਇਸ਼ੋਰੈਂਸ ਦੀ ਦੁਨੀਆ ’ਚ ਜਾਣਿਆ ਪਹਿਚਾਣਿਆ ਨਾਮ ਸ੍ਰ. ਰਣਜੀਤ ਸਿੰਘ ਮਾਂਗਟ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਮਕਸਦ ਜਿਥੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਮਹਾਨ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪ੍ਰੋਗਰਾਮ ਸਨ ਜਿਨ੍ਹਾਂ ਵਿਚ ਮਹਾਨ ਸ਼ਹੀਦਾਂ ਨੂੰ ਯਾਦ ਕਰਨਾ ਅਤੇ ਸਿੱਜਦਾ ਕਰਨਾ ਹੈ, ਉਥੇ ਆਪਣੇ ਬੱਚਿਆਂ ਨੂੰ ਆਪਣੇ ਗੌਰਵਮਈ ਇਤਿਹਾਸ ਨਾਲ ਜੋੜਨਾ ਹੈ। ਸਾਡੇ ਗੁਰੂਆਂ ਸ਼ਹੀਦਾਂ ਨੇ ਸਦੀਆਂ ਤੱਕ ਸ਼ਹਾਦਤਾਂ ਦੇ ਕੇ ਸਾਨੂੰ ਵਿਲੱਖਣ ਕੌਮ ਵਜੋਂ ਸਿਰਜਿਆ ਹੈ ਇਸ ਨੂੰ ਅੱਗੇ ਲੈ ਕੇ ਜਾਣਾ ਹਰ ਸਿੱਖ ਦਾ ਫਰਜ਼ ਹੈ। ਸਾਨੂੰ ਮਾਣ ਹੈ ਅੱਜ ਪੂਰੀ ਦੁਨੀਆ ’ਚ ਸਿੱਖ ਸ਼ਹੀਦਾਂ ਨੂੰ ਸਿੱਜਦਾ ਕੀਤਾ ਜਾ ਰਿਹਾ ਹੈ ਅਕਾਲ ਪੁਰਖ ਕੌਮ ਨੂੰ ਇਕੋ ਝੰਡੇ ਹੇਠ ਇਕੱਠੇ ਹੋਣ ਦਾ ਬਲ ਬਖਸ਼ੇ। ਉਨ੍ਹਾਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰੂ ਕੀਆਂ ਸੰਗਤਾਂ ਅਤੇ ਜਿਨ੍ਹਾਂ ਬੱਚਿਆ ਨੇ ਭਾਗ ਲਿਆ ਅਤੇ ਉਨ੍ਹਾਂ ਦੇ ਮਾਤਾ ਪਿਤਾ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ।