ਅਮਰੀਕਾ ਦੀਆਂ ਸਿਰਮੌਰ ਜਥੇਬੰਦੀਆਂ ਅਤੇ ਸਿੱਖ ਆਗੂਆਂ ਦੀ ਸਖਤ ਮਿਹਨਤ ਨਾਲ ਕੈਲੀਫੋਰਨੀਆ ਅਸੈਂਬਲੀ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਗਤ ਜੋਤ ਗੁਰੂ ਦਾ ਮਤਾ ਪਾਸ

ਅਮਰੀਕਾ ਦੀਆਂ ਸਿਰਮੌਰ ਜਥੇਬੰਦੀਆਂ ਅਤੇ ਸਿੱਖ ਆਗੂਆਂ ਦੀ ਸਖਤ ਮਿਹਨਤ ਨਾਲ ਕੈਲੀਫੋਰਨੀਆ ਅਸੈਂਬਲੀ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਗਤ ਜੋਤ ਗੁਰੂ ਦਾ ਮਤਾ ਪਾਸ

ਅਮਰੀਕਾ ਦੀ ਸਟੇਟ ਕੈਲੀਫੋਰਨੀਆ ਦੀ ਅਸੈਂਬਲੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਾਗਤ ਜੋਤ (ਜਿੰਦਾ ਗੁਰੂ) ਗੁਰੂ ਦਾ ਮਤਾ ਨੰ. 115 ਪਾਸ ਕੀਤਾ ਗਿਆ ਹੈ। ਅਮਰੀਕਾ ਦੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਸਰਪ੍ਰਸਤ ਸ੍ਰ. ਬੂਟਾ ਸਿੰਘ ਖੜੌਂਦ, ਸ੍ਰ. ਭੁਪਿੰਦਰ ਸਿੰਘ ਮੀਤ ਪ੍ਰਧਾਨ, ਜਥੇ. ਤਰਸੇਮ ਸਿੰਘ ਪ੍ਰਧਾਨ ਕੈਲੀਫੋਰਨੀਆ ਨੇ ਮਿਲ ਕੇ ਸੈਨਹੋਜ਼ੇ ਦੇ ਅਸੈਂਬਲੀਮੈਨ ਐਸ ਕਾਲਰਾ ਨਾਲ ਕੁਝ ਹੋਰ ਅਸੈਂਬਲੀਮੈਨਜ਼ ਨਾਲ ਮਿਲਕੇ ਲਾਂਬਿੰਗ ਕੀਤੀ ਅਤੇ ਸਾਰਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖਾਂ ਸਬੰਧੀ ਜਾਣਕਾਰੀ ਦਿੱਤੀ ਜਿਸ ਤੇ ਅਸੈਂਬਲੀਮੈਨ ਐਸ. ਕਾਲਰਾ ਨੇ ਲੋਅਰ ਹਾਊਸ ਅਸੈਂਬਲੀ ਵਿਚ ਮਤਾ ਲਿਆਂਦਾ ਅਤੇ ਅਸੈਂਬਲੀ ਵਿਚ ਮਤਾ ਪਾਸ ਹੋ ਗਿਆ। ਮਤਾ ਪਾਸ ਹੋਣ ਤੇ ਸੈਨਹੋਜ਼ੇ ਦੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਮੁਖੀਆਂ ਵਲੋਂ ਗੁਰਦੁਆਰਾ ਸਾਹਿਬ ਸੈਨਹੋਜ਼ੇ ਵਿਚ ਸਨਮਾਨ ਕੀਤਾ ਗਿਆ। ਇਸ ਮੌਕੇ ਕੈਲੀਫੋਰਨੀਆ ਦੇ ਅੱਪਰ ਹਾਊਸ ਅਸੈਂਬਲੀਮੈਨ ਸਟੇਟ ਸੈਨੇਟਰ ਡੇਵ ਕੁਲੀਟੀਜੀ ਨੇ ਭਰੋਸਾ ਦਿਵਾਇਆ ਕਿ ਛੇਤੀ ਹੀ ਇਹ ਮਤਾ ਅੱਪਰ ਹਾਊਸ ਅਸੈਂਬਲੀ ਵਿਚ ਪਾਸ ਕਰਵਾਇਆ ਜਾਵੇਗਾ। ਇਸ ਮੌਕੇ ਸਨਮਾਨ ਕਰਨ ਵਾਲਿਆਂ ਵਿਚ ਸੈਨਹੋਜ਼ੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭੁਪਿੰਦਰ ਸਿੰਘ ਢਿੱਲੋਂ, ਪ੍ਰੀਤਮ ਸਿੰਘ ਸੈਕਟਰੀ, ਸੁਖਦੇਵ ਸਿੰਘ ਬੈਨੀਪਾਲ ਚੇਅਰਮੈਨ, ਗੁਰਬਖਸ਼ ਸਿੰਘ ਢਿੱਲੋਂ, ਸੁਰਜੀਤ ਸਿੰਘ ਬੈਂਸ, ਕੁਲਦੀਪ ਸਿੰਘ ਸ਼ੇਰਗਿੱਲ, ਡਾ. ਗੁਰਿੰਦਰਪਾਲ ਸਿੰਘ, ਤਰਸੇਮ ਸਿੰਘ ਪ੍ਰਧਾਨ ਅਮਰੀਕਾ ਦੇ ਸ਼੍ਰੋਮਣੀ ਅਕਾਲੀ ਦਲ (ਅ) ਕੈਲੀਫੋਰਨੀਆ, ਸੁਲੱਖਣ ਸਿੰਘ ਸ਼ਾਹਕੋਟ, ਬਲਵਿੰਦਰ ਸਿੰਘ ਫਰਿਜ਼ਨੋ, ਮਨਜੀਤ ਸਿੰਘ ਟੁਲੈਰੀ ਆਦਿ ਸਨ। ਇਸ ਬਾਰੇ ਸਾਡੇ ਲੋਕ ਅਖਬਰ ਨਾਲ ਗੱਲਬਾਤ ਕਰਦਿਆਂ ਅਮਰੀਕਾ ਦੇ ਉਘੇ ਸਿੱਖ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ (ਅ) ਕੈਲੀਫੋਰਨੀਆ ਦੇ ਪ੍ਰਧਾਨ ਭਾਈ ਤਰਸੇਮ ਸਿੰਘ ਸਿੰਘ ਖਾਲਸਾ ਟੂਲੇਰੀ ਨੇ ਕਿਹਾ ਕੀ ਭਾਵੇ ਭਾਰਤ ਵਿੱਚ ਸਰਬਸਾਂਝੀ ਗੁਰਬਾਣੀ ਦੀ ਇੱਕ ਸਾਜਿਸ਼ ਤਹਿਤ ਹੋ ਰਹੀ ਬੇਅਦਬੀ ਨੂੰ ਸਰਕਾਰਾਂ ਠੱਲ ਨਹੀਂ ਪਾ ਰਹੀਆਂ ਪਰ ਪੂਰੀ ਦੁਨੀਆ ਇਸਨੂੰ ਦੇਖ ਰਹੀ ਹੈ। ਕਿੰਨੇ ਸਾਲ ਅਤੇ ਕਿੰਨੀ ਵਾਰ ਇਹ ਘਿਨਾਉਣੇ ਅਪਰਾਧ ਹੋ ਰਹੇ ਤੇ ਇੱਕ ਵੀ ਘੋਰ ਅਪਰਾਧੀ ਸਰਕਾਰ ਨਾ ਫੜੇ ਇਹ ਤਾਂ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਉਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਪ੍ਰਤੀ ਅੱਜ ਦਾ ਇਹ ਫੈਸਲਾ ਇਤਿਹਾਸਕ ਹੈ ਅਤੇ ਮਾਣਯੋਗ ਅਸੈਂਬਲੀ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ।