ਸ਼ਹੀਦੀ ਸਭਾ: ਗੁਰਮਤਿ ਸਾਹਿਤ ਪੁਸਤਕ ਮੇਲੇ ਨੂੰ ਭਰਵਾਂ ਹੁੰਗਾਰਾ

ਸ਼ਹੀਦੀ ਸਭਾ: ਗੁਰਮਤਿ ਸਾਹਿਤ ਪੁਸਤਕ ਮੇਲੇ ਨੂੰ ਭਰਵਾਂ ਹੁੰਗਾਰਾ

ਫ਼ਤਹਿਗੜ੍ਹ ਸਾਹਿਬ-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵੱਲੋਂ ਲਗਾਏ ਗਏ ਗੁਰਮਤਿ, ਗੁਰ ਇਤਿਹਾਸ ਅਤੇ ਸਿੱਖ ਸਾਹਿਤ ਪੁਸਤਕ ਮੇਲੇ ਦੀ ਸ਼ੁਰੂਆਤ ‘ਤਾਰਿਆਂ ਦੇ ਦੇਸ਼’ ਕਾਵਿ ਰਚਨਾ ਦੇ ਸੰਗਤ ਅਰਪਣ ਨਾਲ ਹੋਈ। ਧਰਮ ਅਧਿਐਨ ਵਿਭਾਗ ਦੇ ਡਾ. ਹਰਦੇਵ ਸਿੰਘ ਦੀ ਇਸ ਕਾਵਿ ਰਚਨਾ ਨੂੰ ਉਪ ਕੁਲਪਤੀ ਪ੍ਰੋ. ਪ੍ਰਿਤਪਾਲ ਸਿੰਘ ਅਤੇ ਕੇਂਦਰੀ ਯੂਨੀਵਰਸਿਟੀ ਪੰਜਾਬ ਬਠਿੰਡਾ ਦੇ ਚੇਅਰਪਰਸਨ ਪ੍ਰੋ. ਹਰਪਾਲ ਸਿੰਘ ਪੰਨੂ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਉਪ ਕੁਲਪਤੀ ਨੇ ਸ਼ਹੀਦੀ ਸਭਾ ਨੂੰ ਸਮਰਪਿਤ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਉਪਰਾਲਿਆ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੁਸਤਕ ਮੇਲੇ ਵਿੱਚ ਤੀਹ ਪ੍ਰਕਾਸ਼ਕ ਅਤੇ ਪੁਸਤਕ ਵਿਕ੍ਰੇਤਾ ਸ਼ਾਮਲ ਹੋਏ ਹਨ। ਪ੍ਰੋ. ਪੰਨੂ ਨੇ ਦੱਸਿਆ ਕਿ ‘ਤਾਰਿਆਂ ਦੇ ਦੇਸ਼’ ਸਿੱਖ ਪਰੰਪਰਾ ਵਾਲੀ ਕਵਿਤਾ ਹੈ। ਉਨ੍ਹਾਂ ਪੁਸਤਕ ਮੇਲੇ ਸਮੇਤ ਫਿਜ਼ਿਓਥਰੈਪੀ, ਦਸਤਾਰ ਸਿਖਲਾਈ ਅਤੇ ਕੈਂਸਰ ਜਾਂਚ ਕੈਂਪ ਦੀ ਸ਼ਲਾਘਾ ਕੀਤੀ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਸੁਖਵਿੰਦਰ ਸਿੰਘ ਬਿਲਿੰਗ, ਡਿਪਟੀ ਰਜਿਸਟਰਾਰ ਜਗਜੀਤ ਸਿੰਘ, ਡੀਨ ਵਿਦਿਆਰਥੀ ਭਲਾਈ ਡਾ. ਸਿਕੰਦਰ ਸਿੰਘ ਅਤੇ ਬਿਬੇਕ ਪ੍ਰਕਾਸ਼ਨ ਦੇ ਨੁਮਾਇੰਦੇ ਪਰਮਜੀਤ ਸਿੰਘ ਤੇ ਰਣਜੀਤ ਸਿੰਘ ਆਦਿ ਹਾਜ਼ਰ ਸਨ।