ਅਮਰੀਕੀ ਸੰਸਦ ’ਤੇ ਹਮਲਾ: ਟਰੰਪ ਨੇ ਵਿਆਪਕ ਸਾਜ਼ਿਸ਼ ਰਚੀ: ਰਿਪੋਰਟ

ਅਮਰੀਕੀ ਸੰਸਦ ’ਤੇ ਹਮਲਾ: ਟਰੰਪ ਨੇ ਵਿਆਪਕ ਸਾਜ਼ਿਸ਼ ਰਚੀ: ਰਿਪੋਰਟ

ਵਾਸ਼ਿੰਗਟਨ- ਅਮਰੀਕੀ ਸੰਸਦ ਕੰਪਲੈਕਸ (ਕੈਪੀਟਲ ਹਿੱਲ) ‘ਤੇ 2021 ਦੇ ਹਮਲੇ ਦੀ ਜਾਂਚ ਕਰ ਰਹੀ ‘ਹਾਊਸ 6 ਜਨਵਰੀ ਕਮੇਟੀ’ ਨੇ ਆਪਣੀ ਅੰਤਿਮ ਰਿਪੋਰਟ ‘ਚ ਕਿਹਾ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2020 ਦੀਆਂ ਰਾਸ਼ਟਰਪਤੀ ਚੋਣਾਂ ਦੇ ਜਾਇਜ਼ ਨਤੀਜਿਆਂ ਨੂੰ ਅਪਰਾਧਿਕ ਢੰਗ ਨਾਲ ਉਲਟਾਉਣ ਦੀ ਵਿਆਪਕ ਸਾਜ਼ਿਸ਼ ਕੀਤੀ ਤੇ ਆਪਣੇ ਸਮਰਥਕਾਂ ਨੂੰ ਕੈਪੀਟਲ ‘ਤੇ ਹਮਲਾ ਕਰਨ ਤੋਂ ਰੋਕਣ ਵਿੱਚ ਅਸਫਲ ਰਹੇ। ਕਮੇਟੀ ਨੇ ਸਾਬਕਾ ਰਾਸ਼ਟਰਪਤੀ ਦੀਆਂ ਗਤੀਵਿਧੀਆਂ ਅਤੇ ਕਰੀਬ ਦੋ ਸਾਲ ਪਹਿਲਾਂ ਹੋਈ ਹਿੰਸਕ ਬਗਾਵਤ ਦੀ 18 ਮਹੀਨਿਆਂ ਦੀ ਜਾਂਚ ਤੋਂ ਬਾਅਦ ਇਹ ਰਿਪੋਰਟ ਪੇਸ਼ ਕੀਤੀ ਹੈ। 814 ਪੰਨਿਆਂ ਦੀ ਇਹ ਰਿਪੋਰਟ ਵੀਰਵਾਰ ਨੂੰ ਜਾਰੀ ਕੀਤੀ ਗਈ।