ਯੂਐਸ ਕੈਪਿਟਲ ਹਿੰਸਾ : ਜਾਂਚ ਪੈਨਲ ਨੇ ਟਰੰਪ ਨੂੰ ਜ਼ਿੰਮੇਵਾਰ ਦੱਸਿਆ

ਯੂਐਸ ਕੈਪਿਟਲ ਹਿੰਸਾ : ਜਾਂਚ ਪੈਨਲ ਨੇ ਟਰੰਪ ਨੂੰ ਜ਼ਿੰਮੇਵਾਰ ਦੱਸਿਆ

ਵਾਸ਼ਿੰਗਟਨ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਜਾਂਚ ਕਮੇਟੀ ਨੇ 6 ਜਨਵਰੀ 2012 ਨੂੰ ਯੂਐਸ ਕੈਪੀਟਲ ਹਿੱਲ (ਅਮਰੀਕੀ ਸੰਸਦ) ਵਿੱਚ ਹੋਈ ਹਿੰਸਾ ਵਿੱਚ ਟਰੰਪ ਨੂੰ ਦੋਸ਼ੀ ਠਹਿਰਾਇਆ ਹੈ। ਪੈਨਲ ਨੇ ਸੋਮਵਾਰ ਨੂੰ ਆਪਣੀ ਰਿਪੋਰਟ ’ਚ ਟਰੰਪ ਖਿਲਾਫ ਅਪਰਾਧਿਕ ਮਾਮਲਾ ਚਲਾਉਣ ਦੀ ਸਿਫਾਰਿਸ਼ ਕੀਤੀ ਹੈ। ਦੂਜੇ ਪਾਸੇ ਟਰੰਪ ਨੇ ਆਪਣੇ ’ਤੇ ਲੱਗੇ ਸਾਰੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਨੇ ਸੱਚ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਇਕ ਪੋਸਟ ’ਚ ਕਿਹਾ- ਮੇਰੇ ’ਤੇ ਲੱਗੇ ਸਾਰੇ ਦੋਸ਼ ਝੂਠੇ ਹਨ। ਜਿਸ ਮਾਮਲੇ ਦੀ ਜਾਂਚ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ, ਉਸ ’ਤੇ ਪਹਿਲਾਂ ਹੀ ਮਹਾਦੋਸ਼ ਦੇ ਰੂਪ ’ਚ ਮੁਕੱਦਮਾ ਚਲਾਇਆ ਜਾ ਚੁੱਕਾ ਹੈ। ਇੱਕ ਵਾਰ ਫਿਰ ਉਹੀ ਦੋਸ਼ ਲਗਾਉਣਾ ਮੈਨੂੰ ਅਤੇ ਰਿਪਬਲਿਕਨ ਪਾਰਟੀ ਨੂੰ ਪਾਸੇ ਕਰਨ ਦੀ ਸਾਜ਼ਿਸ਼ ਹੈ। ਰਿਪੋਰਟ ਮੁਤਾਬਕ ਕਮੇਟੀ ਨੇ ਟਰੰਪ ’ਤੇ ਵਿਦਰੋਹ ਨੂੰ ਭੜਕਾਉਣ, ਅਧਿਕਾਰਤ ਕਾਰਵਾਈ ਵਿਚ ਰੁਕਾਵਟ ਪਾਉਣ, ਸਾਜ਼ਿਸ਼ ਰਚਣ, ਝੂਠੇ ਬਿਆਨ ਦੇਣ ਅਤੇ ਸਰਕਾਰ ਨੂੰ ਧੋਖਾ ਦੇਣ ਦਾ ਦੋਸ਼ ਲਗਾਇਆ ਹੈ। ਇਸ ਦੇ ਨਾਲ ਹੀ 2020 ਦੀਆਂ ਰਾਸ਼ਟਰਪਤੀ ਚੋਣਾਂ ’ਚ ਹਾਰ ਦੇ ਫੈਸਲੇ ਨੂੰ ਪਲਟਣ, ਟੈਕਸ ਨਾਲ ਜੁੜੇ ਮਾਮਲਿਆਂ ਨੂੰ ਲੁਕਾਉਣ ਅਤੇ ਵਾਈਟ ਹਾਊਸ ਤੋਂ ਗੁਪਤ ਦਸਤਾਵੇਜ਼ ਲੈ ਕੇ ਜਾਣ ਦੇ ਮਾਮਲਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।