ਮਹਿਲਾ ਫੁਟਬਾਲ: ਭੂਟਾਨ ਖ਼ਿਲਾਫ਼ ਮੁਹਿੰਮ ਸ਼ੁਰੂ ਕਰੇਗਾ ਭਾਰਤ

ਮਹਿਲਾ ਫੁਟਬਾਲ: ਭੂਟਾਨ ਖ਼ਿਲਾਫ਼ ਮੁਹਿੰਮ ਸ਼ੁਰੂ ਕਰੇਗਾ ਭਾਰਤ

ਨਵੀਂ ਦਿੱਲੀ- ਢਾਕਾ ਵਿੱਚ ਹੋਣ ਵਾਲੀ ਸੈਫ ਅੰਡਰ-20 ਮਹਿਲਾ ਚੈਂਪੀਅਨਸ਼ਿਪ ਵਿੱਚ ਤਿੰਨ ਫਰਵਰੀ ਨੂੰ ਭਾਰਤੀ ਮਹਿਲਾ ਫੁਟਬਾਲ ਟੀਮ ਭੂਟਾਨ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਇਹ ਟੂਰਨਾਮੈਂਟ 3 ਤੋਂ 9 ਫਰਵਰੀ ਤੱਕ ਹੋ ਰਿਹਾ ਹੈ। ਰਾਊਂਡ ਰੌਬਿਨ ਫਾਰਮੈਟ ਦੌਰਾਨ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਵਿੱਚ ਭੂਟਾਨ ਨਾਲ ਸਾਹਮਣਾ ਕਰਨ ਮਗਰੋਂ ਟੀਮ ਦਾ ਮੁਕਾਬਲਾ 5 ਫਰਵਰੀ ਨੂੰ ਮੇਜ਼ਬਾਨ ਬੰਗਲਾਦੇਸ਼ ਨਾਲ ਅਤੇ ਉਸ ਤੋਂ ਬਾਅਦ 7 ਫਰਵਰੀ ਨੂੰ ਨੇਪਾਲ ਨਾਲ ਹੋਵੇਗਾ। ਇਸ ਮਗਰੋਂ ਸਿਖਰਲੀਆਂ ਦੋ ਟੀਮਾਂ ਦਾ 9 ਫਰਵਰੀ ਨੂੰ ਇੱਕ-ਦੂਜੇ ਨਾਲ ਫਾਈਨਲ ਵਿੱਚ ਸਾਹਮਣਾ ਹੋਵੇਗਾ। ਭਾਰਤ ਦਾ ਪਹਿਲਾ ਮੈਚ ਤਿੰਨ ਫਰਵਰੀ ਨੂੰ ਭੂਟਾਨ ਨਾਲ ਹੋਵੇਗਾ। ਦੂਜਾ ਮੁਕਾਬਲਾ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਪੰਜ ਫਰਵਰੀ ਨੂੰ, ਤੀਜਾ ਮੁਕਾਬਲਾ ਸੱਤ ਫਰਵਰੀ ਨੂੰ ਭਾਰਤ ਅਤੇ ਨੇਪਾਲ ਵਿਚਾਲੇ ਹੋਵੇਗਾ। ਆਖਰੀ ਮੈਚ ਨੌਂ ਫਰਵਰੀ ਨੂੰ ਸਿਖਰਲੀਆਂ ਦੋ ਟੀਮਾਂ ਵਿਚਾਲੇ ਹੋਵੇਗਾ।