ਸਿੱਖ ਪੰਥ ਦੇ ਹੱਕਾਂ ਦੀ ਦਿ੍ਰੜ ਅਵਾਜ਼ ਅਤੇ ਪੰਥ ਦੇ ਮਹਾਨ ਕਥਾਵਾਚਕ ਭਾਈ ਹਰਪਾਲ ਸਿੰਘ ਫਤਹਿਗੜ੍ਹ ਸਾਹਿਬ ਦਾ ਵੱਖ-ਵੱਖ ਗੁਰਦੁਆਰਾ ਸਾਹਿਬ ਵਲੋਂ ਵਿਸ਼ੇਸ਼ ਸਨਮਾਨ

ਸਿੱਖ ਪੰਥ ਦੇ ਹੱਕਾਂ ਦੀ ਦਿ੍ਰੜ ਅਵਾਜ਼ ਅਤੇ ਪੰਥ ਦੇ ਮਹਾਨ ਕਥਾਵਾਚਕ ਭਾਈ ਹਰਪਾਲ ਸਿੰਘ ਫਤਹਿਗੜ੍ਹ ਸਾਹਿਬ ਦਾ ਵੱਖ-ਵੱਖ ਗੁਰਦੁਆਰਾ ਸਾਹਿਬ ਵਲੋਂ ਵਿਸ਼ੇਸ਼ ਸਨਮਾਨ

ਸਿੱਖਾਂ ਨੂੰ ਸ਼ਹੀਦਾਂ ਦੇ ਡੁੱਲੇ ਲਹੂ ਦੀ ਵੰਗਾਰ, ਕੌਮ ਨੂੰ ਸਫ਼ਰ-ਏ-ਸ਼ਹਾਦਤ ਮਨਾਉਣ ਦੀ ਬੇਨਤੀ : ਭਾਈ ਹਰਪਾਲ ਸਿੰਘ ਫਤਹਿਗੜ੍ਹ ਸਾਹਿਬ


ਲਿਵਰਮੋਰ ਕੈਲੀਫੋਰਨੀਆ : ਸਿੱਖ ਪੰਥ ਦੇ ਹੱਕਾਂ ਦੀ ਦਿ੍ਰੜ ਅਵਾਜ਼ ਅਤੇ ਪੰਥ ਦੇ ਮਹਾਨ ਕਥਾਵਾਚਕ ਭਾਈ ਹਰਪਾਲ ਸਿੰਘ ਫਤਹਿਗੜ੍ਹ ਸਾਹਿਬ ਦਾ ਵੱਖ-ਵੱਖ ਗੁਰਦੁਆਰਾ ਸਾਹਿਬ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਜਿਸ ਵਿੱਚ ਵੱਖ ਵੱਖ ਜਥੇਬੰਦੀਆਂ, ਸਿੱਖ ਆਗੂ ਅਤੇ ਗੁਰੂਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਸ਼ਾਮਲ ਹਨ। ਗਦਰੀ ਬਾਬਿਆਂ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਵਲੋਂ ਵਿਸ਼ੇਸ਼ ਸੱਦੇ ’ਤੇ ਪਹੁੰਚੇ ਭਾਈ ਹਰਪਾਲ ਸਿੰਘ ਜੀ, ਹੈਡ ਗ੍ਰੰਥੀ ਸ੍ਰੀ ਫਤਹਿਗੜ੍ਹ ਸਾਹਿਬ ਦਾ ਵੱਖ-ਵੱਖ ਗੁਰਦੁਆਰਾ ਸਾਹਿਬ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਜਿਸ ਵਿਚ ਗੁਰਦੁਆਰਾ ਸਾਹਿਬ ਸਟਾਕਟਨ, ਗੁਰਦੁਆਰਾ ਸਾਹਿਬ ਸੈਨਹੋਜੇ, ਗੁਰਦੁਆਰਾ ਸਾਹਿਬ ਫਰੀਮਾਂਟ, ਗੁਰਦੁਆਰਾ ਸਾਹਿਬ ਸੈਂਟਾ ਕਲਾਰਾ, ਗੁਰਦੁਆਰਾ ਸਾਹਿਬ ਸੈਕਰਾਮੈਂਟੋ, ਗੁਰਦੁਆਰਾ ਸਾਹਿਬ ਬੇਕਰਸਫੀਲਡ, ਗੁਰਦੁਆਰਾ ਸਾਹਿਬ ਸਿਆਟਲ, ਗੁਰਦੁਆਰਾ ਸਾਹਿਬ ਔਰੇਗਨ, ਗੁਰਦੁਆਰਾ ਸਾਹਿਬ ਫਰਿਜ਼ਨੋ ਆਦਿ। ਭਾਈ ਸਾਹਿਬ ਨੇ ਸਾਰੇ ਸਿੱਖ ਪੰਥ ਨੂੰ ਇਕ ਵਿਸ਼ੇਸ਼ ਸਨੇਹਾ ਦਿੱਤਾ ਕਿ ਆਉਣ ਵਾਲੀ 25 ਦਸੰਬਰ ਨੂੰ ਡੁੱਲੇ ਲਹੂ ਦੀ ਵੰਗਾਰ, ਸਾਡਾ ਵਿਰਸਾ, ਸਾਡਾ ਪਰਿਵਾਰ ਸਫ਼ਰ-ਏ-ਸ਼ਹਾਦਤ ਮਨਾਉਣ ਦੀ ਬੇਨਤੀ ਕੀਤੀ। ਭਾਈ ਸਾਹਿਬ ਦੀ ਆਮਦ ’ਤੇ ਸ੍ਰੀ ਫਤਹਿਗੜ੍ਹ ਸਾਹਿਬ ਇਲਾਕੇ ਦੀਆਂ ਸੰਗਤਾਂ ਵਲੋਂ ਵਿਸ਼ੇਸ਼ ਜੀ ਆਇਆਂ ਨੂੰ ਆਖਿਆ ਗਿਆ। ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ, ਸੇਵਾ ਸੁਸਾਇਟੀ ਕੈਲੀਫੋਰਨੀਆ ਵਲੋਂ ਜਿਥੇ ਭਾਈ ਹਰਪਾਲ ਸਿੰਘ ਨੂੰ ਜੀ ਆਇਆਂ ਨੂੰ ਆਖਿਆ ਗਿਆ, ਨਾਲ ਹੀ ਸਾਰੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ।