ਭਾਰਤ ’ਤੇ ਮੁੜ ਕਬਜ਼ਾ ਕਰਨ ਆਏ ਚੀਨੀ ਸੈਨਿਕਾਂ ਨਾਲ ਝੜਪ

ਭਾਰਤ ’ਤੇ ਮੁੜ ਕਬਜ਼ਾ ਕਰਨ ਆਏ ਚੀਨੀ ਸੈਨਿਕਾਂ ਨਾਲ ਝੜਪ

ਦੋਵਾਂ ਪਾਸਿਆਂ ਦੇ ਜਵਾਨ ਜ਼ਖ਼ਮੀ ਸਿੱਖ ਰੈਜਮੈਂਟ ਨੇ ਚੀਨੀਆ ਦੇ ਮੌਰ ਭੰਨੇ
ਨਵੀਂ ਦਿੱਲੀ : ਬੀਤੇ ਦਿਨ ਅਰੁਣਾਚਲ ਪ੍ਰਦੇਸ਼ ’ਚ ਅਸਲ ਕੰਟਰੋਲ ਰੇਖਾ ’ਤੇ ਭਾਰਤ ਤੇ ਚੀਨ ਦੇ ਸੈਨਿਕਾਂ ’ਚ ਝੜਪ ਹੋਈ ਸੀ। ਤਵਾਂਗ ਸੈਕਟਰ ’ਚ ਹੋਈ ਇਸ ਝੜਪ ’ਚ ਦੋਵਾਂ ਪਾਸਿਆਂ ਦੇ ਕੁਝ ਜਵਾਨ ਮਾਮੂਲੀ ਜ਼ਖ਼ਮੀ ਹੋਏ ਹਨ। ਭਾਰਤੀ ਫ਼ੌਜ ਦੇ 6 ਜ਼ਖ਼ਮੀ ਜਵਾਨਾਂ ਨੂੰ ਇਲਾਜ ਲਈ ਗੁਹਾਟੀ ਦੇ ਹਸਪਤਾਲ ’ਚ ਲਿਆਂਦਾ ਗਿਆ ਹੈ। ਹਾਲਾਂਕਿ ਝੜਪ ਕਿਸੇ ਦੀ ਵੀ ਮੌਤ ਦੀ ਕੋਈ ਰਿਪੋਰਟ ਨਹੀਂ ਹੈ। ਸੂਤਰਾਂ ਅਨੁਸਾਰ ਚੀਨੀ ਫ਼ੌਜ ਤਵਾਂਗ ਇਲਾਕੇ ’ਚ ਭਾਰਤ ਦੀ ਇਕ ਚੌਕੀ ਨੂੰ ਹਟਾਉਣਾ ਚਾਹੁੰਦੀ ਸੀ। ਖਬਰ ਏਜੰਸੀ ਏ.ਐਨ.ਆਈ. ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਭਾਰਤੀ ਫ਼ੌਜ ਨੇ ਚੀਨ ਦੀ ਘੁਸਪੈਠ ਦਾ ਕਰਾਰਾ ਜਵਾਬ ਦਿੱਤਾ ਹੈ। ਇਸ ਘਟਨਾ ’ਚ ਚੀਨ ਦੀ ਫ਼ੌਜ ਦਾ ਭਾਰਤੀ ਫ਼ੌਜ ਨਾਲੋਂ ਜ਼ਿਆਦਾ ਨੁਕਸਾਨ ਹੋਇਆ ਹੈ। ਮੀਡਆ ਰਿਪਰੋਟਾਂ ਅਨੁਸਾਰ 17 ਹਜ਼ਾਰ ਫੁੱਟ ਦੀ ਉਚਾਈ ’ਤੇ ਇਹ ਝੜਪ ਹੋਈ ਹੈ। ਚੀਨ ਦੇ 300 ਦੇ ਕਰੀਬ ਸੈਨਿਕਾਂ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ ਸੀ, ਪਰ ਭਾਰਤੀ ਫ਼ੌਜ ਇਸ ਤਰ੍ਹਾਂ ਦੀ ਹਰਕਤ ਲਈ ਪਹਿਲਾਂ ਤੋਂ ਹੀ ਤਿਆਰ ਸੀ। ਘਟਨਾ ਤੋਂ ਬਾਅਦ ਕਮਾਂਡਰ ਪੱਧਰ ਦੀ ਗੱਲਬਾਤ ਹੋਈ ਤੇ ਦੋਵਾਂ ਧਿਰਾਂ ਦੇ ਜਵਾਨ ਪਿੱਛੇ ਹਟ ਗਏ ਹਨ। ਇਸ ਖੇਤਰ ’ਚ ਦੋਵੇਂ ਫ਼ੌਜਾਂ ਕੁਝ ਇਲਾਕਿਆਂ ’ਤੇ ਆਪਣਾ ਦਾਅਵਾ ਠੋਕਦੀਆਂ ਆਈਆਂ ਹਨ। 2006 ਤੋਂ ਇਹ ਵਿਵਾਦ ਚੱਲ ਰਿਹਾ ਹੈ। ਇਸ ਤੋਂ ਪਹਿਲਾਂ 15 ਜੂਨ 2020 ਨੂੰ ਲੱਦਾਖ ਦੀ ਗਲਵਾਨ ਘਾਟੀ ’ਚ ਚੀਨ ਦੀ ਫ਼ੌਜ (ਪੀ.ਐਲ.ਏ.) ਨਾਲ ਹਿੰਸਕ ਝੜਪਾਂ ’ਚ ਭਾਰਤੀ ਫ਼ੌਜ ਦੇ 20 ਜਵਾਨ ਸ਼ਹੀਦ ਹੋ ਗਏ ਸਨ ਤੇ ਕਈ ਹੋਰ ਜ਼ਖਮੀ ਹੋਏ ਸਨ। ਉਧਰ ਕਈ ਸੀਨੀਅਰ ਅਧਿਕਾਰੀਆਂ ਨੇ ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਹੋਰ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਕ ਹੋਰ ਸੂਤਰ ਅਨੁਸਾਰ ਝੜਪ ਦੌਰਾਨ ਕੁਝ ਸੈਨਿਕਾਂ ਦੇ ਅੰਗ ਟੁੱਟ ਗਏ ਸਨ ਤੇ ਕਿਹਾ ਜਾਂਦਾ ਹੈ ਕਿ ਉਹ ਗੁਹਾਟੀ ਦੇ ਇਕ ਹਸਪਤਾਲ ’ਚ ਇਲਾਜ ਅਧੀਨ ਹਨ। ਸੂਤਰ ਨੇ ਦੱਸਿਆ ਕਿ ਜਦੋਂ ਝੜਪ ਹੋਈ ਤਾਂ ਉਥੇ ਲਗਭਗ ਚੀਨੀ ਪੀ.ਐਲ.ਏ. ਦੇ 300 ਸੈਨਿਕ ਮੌਜੂਦ ਸਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਰੁਣਾਚਲ ਪ੍ਰਦੇਸ਼ ਦੇ ਖੇਤਰ ’ਚ ਭਾਰਤੀ ਤੇ ਚੀਨੀ ਸੈਨਿਕਾਂ ਆਹਮੋ-ਸਾਹਮਣੇ ਹੋਏ ਹਨ। ਅਕਤੂਬਰ 2021 ’ਚ ਇਕ ਅਜਿਹੀ ਹੀ ਘਟਨਾ ਵਾਪਰੀ ਸੀ ਜਦੋਂ ਇਕ ਵੱਡੀ ਪੈਟਰੋਲਿੰਗ ਟੀਮ ਦੇ ਕੁਝ ਚੀਨੀ ਸੈਨਿਕਾਂ