ਸੁਸ਼ਮਿਤਾ ਫੈਡਰਲ ਰਿਜ਼ਰਵ ਬੈਂਕ ਦੀ ਪਹਿਲੀ ਉਪ ਪ੍ਰਧਾਨ ਨਿਯੁਕਤ

ਸੁਸ਼ਮਿਤਾ ਫੈਡਰਲ ਰਿਜ਼ਰਵ ਬੈਂਕ ਦੀ ਪਹਿਲੀ ਉਪ ਪ੍ਰਧਾਨ ਨਿਯੁਕਤ

ਨਿਊਯਾਰਕ- ਭਾਰਤੀ ਮੂਲ ਦੀ ਸੁਸ਼ਮਿਤਾ ਸ਼ੁਕਲਾ ਨੂੰ ਨਿਊਯਾਰਕ ਵਿੱਚ ਫੈਡਰਲ ਰਿਜ਼ਰਵ ਬੈਂਕ ਦੀ ਪਹਿਲੀ ਉਪ ਪ੍ਰਧਾਨ ਤੇ ਚੀਫ ਅਪਰੇਟਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ। ਉਹ ਇਸ ਵੱਕਾਰੀ ਸੰਸਥਾ ਦੀ ਦੂਜੀ ਉੱਚ ਦਰਜੇ ਦੀ ਅਧਿਕਾਰੀ ਬਣ ਗਈ ਹੈ। ਨਿਊਯਾਰਕ ਫੈਡਰਲ ਰਿਜ਼ਰਵ ਬੈਂਕ ਨੇ ਇਕ ਬਿਆਨ ’ਚ ਕਿਹਾ ਕਿ ਸ਼ੁਕਲਾ ਦੀ ਨਿਯੁਕਤੀ ਨੂੰ ਫੈਡਰਲ ਰਿਜ਼ਰਵ ਸਿਸਟਮ ਦੇ ਬੋਰਡ ਆਫ ਡਾਇਰੈਕਟਰਜ਼ ਨੇ ਮਨਜ਼ੂਰੀ ਦਿੱਤੀ ਹੈ। ਸ਼ੁਕਲਾ (54) ਨੂੰ ਫੈਡਰਲ ਰਿਜ਼ਰਵ ਬੈਂਕ ਆਫ ਨਿਊਯਾਰਕ ਦੇ ਬੋਰਡ ਆਫ ਡਾਇਰੈਕਟਰਜ਼ ਵੱਲੋਂ ਮਾਰਚ 2023 ਤੋਂ ਪ੍ਰਭਾਵੀ ਤੌਰ ’ਤੇ ਪਹਿਲੇ ਉਪ ਪ੍ਰਧਾਨ ਅਤੇ ਚੀਫ ਅਪਰੇਟਿੰਗ ਅਫਸਰ ਵਜੋਂ ਨਿਯੁਕਤ ਕੀਤਾ ਗਿਆ ਹੈ।