ਭਾਵੇਂ ਸ੍ਰ. ਸਿੱਧ ਮੂਸੇਵਾਲ ਨੂੰ ਜਾਲਮਾਂ ਨੇ ਬੇਰਹਿਮੀ ਨਾਲ ਮਾਰ ਦਿੱਤਾ ਪਰ ਉਹ ਸਦਾ ਲਈ ਹਰ ਪੰਜਾਬੀ ਦੇ ਦਿਲ ’ਚ ਜਿਉਂਦਾ ਰਹੇਗਾ : ਸ. ਮਹਿੰਮੀ ਫਕੀਰਾ

ਭਾਵੇਂ ਸ੍ਰ. ਸਿੱਧ ਮੂਸੇਵਾਲ ਨੂੰ ਜਾਲਮਾਂ ਨੇ ਬੇਰਹਿਮੀ ਨਾਲ ਮਾਰ ਦਿੱਤਾ ਪਰ ਉਹ ਸਦਾ ਲਈ ਹਰ ਪੰਜਾਬੀ ਦੇ ਦਿਲ ’ਚ ਜਿਉਂਦਾ ਰਹੇਗਾ : ਸ. ਮਹਿੰਮੀ ਫਕੀਰਾ

ਪੰਜਾਬ ਵਿਚ ਸਿੱਖ ਨੌਜਵਾਨਾਂ ਦਾ ਸ਼ਿਕਾਰ ਖੇਡਿਆ ਗਿਆ। ਭਾਵੇਂ ਕਿ ਸਿੱਖ ਆਗੂ ਸ੍ਰ.ਦੀਪ ਸਿੰਘ ਸਿੱਧੂ ਦੀ ਮੌਤ ਵੀ ਸ਼ੱਕ ਦੇ ਘੇਰੇ ’ਚ ਹੈ। ਉਸ ਤੋਂ ਬਾਅਦ ਅੰਤਰਰਾਸ਼ਟਰੀ ਖਿਡਾਰੀ ਸ੍ਰ. ਸੰਦੀਪ ਸਿੰਘ ਨੰਗਲ ਅੰਬੀਆਂ ਫਿਰ ਦੁਨੀਆ ਦੇ ਮਹਾਨ ਗਾਇਕ ਸ੍ਰ. ਸਿੱਧੂ ਮੂਸੇਵਾਲ ਦੀ ਹੱਤਿਆ ਨੇ ਪੂਰੀ ਦੁਨੀਆ ’ਚ ਵਸਦੇ ਪੰਜਾਬੀਆਂ ਨੂੰ ਝੰਜੋੜ ਕੇ ਰੱਖ ਦਿੱਤਾ। ਜਿਸ ਕਾਰਨ ਪੰਜਾਬ ਦੇ ਲੋਕਾਂ ’ਚ ਰੋਹ ਫੈਲ ਗਿਆ। ਪੂਰੀ ਦੁਨੀਆ ਦੇ ਲੋਕ ਸ੍ਰ. ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਚੱਟਾਨ ਵਾਂਗ ਖੜ੍ਹ ਗਏ। ਇਸੇ ਸੰਦਰਭ ’ਚ ਅਮਰੀਕਾ ਦੇ ਉਘੇ ਸਿੱਖ ਆਗੂ ਸ੍ਰ. ਮਹਿੰਮੀ ਫਕੀਰਾ ਜੀ ਮਰਹੂਮ ਸ੍ਰ. ਸਿੱਧੂ ਮੂਸੇਵਾਲ ਦੇ ਗ੍ਰਹਿ ਵਿਖੇ ਪਹੁੰਚੇ ਅਤੇ ਉਨ੍ਹਾਂ ਦੇ ਮਾਤਾ ਪਿਤਾ ਨਾਲ ਦੁੱਖ ਜਾਹਿਰ ਕੀਤਾ। ਸ੍ਰ. ਫਕੀਰਾ ਨੇ ‘ਸਾਡੇ ਲੋਕ’ ਅਖ਼ਬਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰ ਰੋਜ਼ ਵੱਡੀ ਗਿਣਤੀ ਲੋਕ ਸ੍ਰ. ਸਿੱਧੂ ਦੇ ਗ੍ਰਹਿ ਵਿਖੇ ਪਹੁੰਚ ਕੇ ਸ਼ਰਧਾਂਜਲੀ ਭੇਂਟ ਕਰਦੇ ਹਨ। ਉਨ੍ਹਾਂ ਕਿਹਾ ਕਿ ਬਲਕੌਰ ਸਿੰਘ ਇਸ ਲੜਾਈ ’ਚ ਇਕੱਲੇ ਨਹੀਂ ਪੂਰੀ ਦੁਨੀਆ ਦੇ ਪੰਜਾਬੀ ਉਨ੍ਹਾਂ ਦੇ ਨਾਲ ਹਨ। ਉਨ੍ਹਾਂ ਸ਼ਖਤ ਸ਼ਬਦਾਂ ’ਚ ਸਰਕਾਰ ਤੋਂ ਮੰਗ ਕੀਤੀ ਕਿ ਗੈਂਗਸਟਰਾਂ ਨੂੰ ਜਲਦੀ ਤੋਂ ਜਲਦੀ ਸਖਤ ਸਜ਼ਾ ਦਿੱਤੀ ਜਾਵੇ ਤੇ ਇਸ ਪਿਛੇ ਸਾਜ਼ਿਸ਼ਕਾਰਾਂ ਨੂੰ ਫੜ ਕੇ ਉਨ੍ਹਾਂ ਦੇ ਚਿਹਰੇ ਨੰਗੇ ਕੀਤੇ ਜਾਣ ਅਤੇ ਉਨ੍ਹਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ। ਸ੍ਰ. ਮਹਿਮੀ ਨੇ ਬਹੁਤ ਭਾਵਕਤਾ ਵਿੱਚ ਕਿਹਾ ਕਿ ਭਾਵੇਂ ਸ੍ਰ. ਸਿੱਧੂ ਨੂੰ ਜਾਲਮਾਂ ਨੇ ਮਾਰ ਦਿੱਤਾ ਪਰ ਉਹ ਸਦਾ ਲਈ ਹਰ ਪੰਜਾਬੀ ਦੇ ਦਿਲ ’ਚ ਜਿਉਂਦਾ ਰਹੇਗਾ।