ਸਿੱਖਾਂ ਦੀ ਹੋਣਹਾਰ ਧੀ ਡਾ. ਜਸਮੀਤ ਕੌਰ ਬੈਂਸ ਨੇ ਕੈਲੀਫੋਰਨੀਆ ਲੈਜਿਸਲੇਟਿਵ ਅਸੈਂਬਲੀ ਜਿੱਤਕੇ ਇਤਿਹਾਸ ਸਿਰਜਿਆ

ਸਿੱਖਾਂ ਦੀ ਹੋਣਹਾਰ ਧੀ ਡਾ. ਜਸਮੀਤ ਕੌਰ ਬੈਂਸ ਨੇ ਕੈਲੀਫੋਰਨੀਆ ਲੈਜਿਸਲੇਟਿਵ ਅਸੈਂਬਲੀ ਜਿੱਤਕੇ ਇਤਿਹਾਸ ਸਿਰਜਿਆ

ਪੂਰੀ ਦੁਨੀਆ ’ਚ ਵਸਦੇ ਪੰਜਾਬੀਆ ਲਈ ਮਾਣ ਵਾਲੀ ਗੱਲ : ਸ੍ਰ. ਅਮਰ ਸਿੰਘ ਸ਼ੇਰਗਿੱਲ
ਸੈਕਰਾਮੈਂਟੋ : ਕੈਲੀਫੋਰਨੀਆ ਦੇ ਅਸੈਂਬਲੀ ਹਲਕਾ ਡਿਸਟਿ੍ਰਕ-35 ਤੋਂ ਸਿੱਖਾਂ ਦੀ ਹੋਣਹਾਰ ਧੀ ਡਾ. ਜਸਮੀਤ ਕੌਰ ਬੈਂਸ ਨੇ ਕੈਲੀਫੋਰਨੀਆ ਲੈਜਿਸਲੇਟਿਵ ਅਸੈਂਬਲੀ ਜਿੱਤਕੇ ਇਤਿਹਾਸ ਸਿਰਜਿਆ। ਅੱਜ ਡਾ. ਜਸਮੀਤ ਕੌਰ ਬੈਂਸ ਨੇ ਕੈਲੀਫੋਰਨੀਆ ਸਟੇਟ ਅਸੈਂਬਲੀ ਵਿਚ ਉਸ ਨੇ ਸਹੁੰ ਚੁੱਕ ਲਈ ਹੈ। ਇਸ ਦੌਰਾਨ ਕੈਲੀਫੋਰਨੀਆ ਭਰ ’ਚ ਜਿੱਤੇ ਅਸੈਂਬਲੀ ਮੈਂਬਰਾਂ ਨੇ ਵੀ ਸਹੁੰ ਚੁੱਕੀ। ਇਸ ਸਮਾਗਮ ਚ ਕੈਲੀਫੋਰਨੀਆ ਸੈਂਕੜੇ ਸਿੱਖ ਆਗੂ, ਪਰਿਵਾਰ ਮੈਂਬਰ ਅਤੇ ਸੱਜਣ ਮਿੱਤਰ ਪਹੁੰਚੇ ਹੋਏ ਸਨ।
ਜਿਸ ਵਿੱਚ ਵਿਸੇਸ਼ ਤੌਰ ਉਪਰ ਜਸਮੀਤ ਕੌਰ ਬੈਂਸ ਦੇ ਪਿਤਾ ਦਵਿੰਦਰ ਸਿੰਘ ਬੈਂਸ ਤੋਂ ਇਲਾਵਾ ਉਨ੍ਹਾਂ ਦੀ ਮਾਤਾ ਅਤੇ ਭੈਣ-ਭਰਾ ਵੀ ਸ਼ਾਮਲ ਸਨ। ਜਮਮੀਤ ਕੌਰ ਬੈਂਸ ਨੂੰ ਅਧਿਕਾਰਤ ਤੌਰ ’ਤੇ ਕੈਲੀਫੋਰਨੀਆ ਕੈਪੀਟਲ ਵਿਚ ਆਪਣਾ ਦਫਤਰ ਅਤੇ ਸਟਾਫ ਮਿਲ ਗਿਆ ਹੈ, ਜਿੱਥੋਂ ਹੁਣ ਜਸਮੀਤ ਕੌਰ ਬੈਂਸ ਅਸੈਂਬਲੀ ਦਾ ਕੋਈ ਵੀ ਕੰਮ ਕਰ ਸਕੇਗੀ।
ਬੇਏਰੀਆ ਤੋਂ ਉਘੇ ਪੰਜਾਬੀ ਆਗੂ ਸ੍ਰੀ ਐਸ. ਕਾਲਰਾ ਨੇ ਸਹੁੰ ਚੱਕੀ। ਵੱਡੀ ਗਿਣਤੀ ’ਚ ਭਾਈਚਾਰੇ ਨੇ ਦੋਵਾਂ ਨੂੰ ਵਧਾਈਆਂ ਦਿੱਤੀਆਂ ਇਸ ਬਾਰੇ ‘ਸਾਡੇ ਲੋਕ’ ਅਖਬਾਰ ਨਾਲ ਗੱਲਬਾਤ ਕਰਦਿਆਂ ਅਮਰੀਕਾ ਦੇ ਉਘੇ ਸਿੱਖ ਆਗੂ ਅਤੇ ਅਮਰੀਕਨ ਸਿਆਸਤ ’ਚ ਧੜੱਲੇਦਾਰ ਸ਼ਖਸੀਅਤ ਸ੍ਰ. ਅਮਰ ਸਿੰਘ ਸ਼ੇਰਗਿੱਲ ਅਟਾਰਨੀ ਐਟ ਲਾਅ ਨੇ ਕਿਹਾ ਕਿ ਇਹ ਇੱਕ ਵੱਡੀ ਤੇ ਇਤਿਹਾਸਕ ਜਿੱਤ ਹੈ। ਇਸਨੇ ਇਤਿਹਾਸ ਸਿਰਜ ਦਿੱਤਾ ਹੈ। ਉਨ੍ਹਾਂ ਜਿੱਤੇ ਹੋਏ ਪੰਜਾਬੀਆਂ ਨੂੰ ਵਧਾਈ ਦਿੱਤੀ।