ਗੁਜਰਾਤ ’ਚ ਭਾਜਪਾ ਦੀ ਹੂਝਾ ਫੇਰ ਜਿੱਤ

ਗੁਜਰਾਤ ’ਚ ਭਾਜਪਾ ਦੀ ਹੂਝਾ ਫੇਰ ਜਿੱਤ

ਗੁਜਰਾਤ ’ਚ 27 ਸਾਲ ਤੋਂ ਰਾਜ ਕਰ ਰਹੇ ਹਰਮਨਪਿਆਰੇ ਨੇਤਾ ਮੋਦੀ ਨੂੰ ਗੁਜਰਾਤੀਆਂ ਨੇ ਅੱਖਾਂ ’ਤੇ ਬਿਠਾਇਆ
12 ਦਸੰਬਰ ਨੂੰ ਹੋਵੇਗਾ ਸਹੁੰ ਚੁੱਕ ਸਮਾਗਮ, ਮੋਦੀ ਤੇ ਅਮਿਤ ਸ਼ਾਹ ਹੋਣਗੇ ਸ਼ਾਮਲ
ਹਿਮਾਚਲ ’ਚ ਭਾਜਪਾ ਅਤੇ ਕਾਂਗਰਸ ਵਿਚ ਫਸਵਾਂ ਮੁਕਾਬਲਾ

ਗਾਂਧੀਨਗਰ: ਗੁਜਰਾਤ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਤਸਵੀਰ ਸਾਫ ਹੋ ਗਈ ਹੈ ਅਤੇ ਭਾਰਤੀ ਜਨਤਾ ਪਾਰਟੀ ਸੱਤਵੀਂ ਵਾਰ ਜਿੱਤਦੀ ਨਜਰ ਆ ਰਹੀ ਹੈ। ਹੁਣ ਤੱਕ ਦੇ ਚੋਣ ਨਤੀਜਿਆਂ ਮੁਤਾਬਕ ਗੁਜਰਾਤ ਵਿੱਚ ਭਾਜਪਾ ਨੂੰ ਬਹੁਮਤ ਮਿਲ ਗਿਆ ਹੈ ਅਤੇ ਪਾਰਟੀ ਹੁਣ ਸਰਕਾਰ ਬਣਾਉਣ ਦੀ ਕਵਾਇਦ ਵਿੱਚ ਲੱਗੀ ਹੋਈ ਹੈ। ਇਸ ਦੌਰਾਨ ਭਾਜਪਾ ਦੇ ਸੂਬਾ ਪ੍ਰਧਾਨ ਸੀਆਰ ਪਾਟਿਲ ਨੇ ਐਲਾਨ ਕੀਤਾ ਹੈ ਕਿ ਗੁਜਰਾਤ ਵਿੱਚ 12 ਦਸੰਬਰ ਨੂੰ ਸਹੁੰ ਚੁੱਕ ਸਮਾਗਮ ਹੋਵੇਗਾ ਅਤੇ ਭੂਪੇਂਦਰਭਾਈ ਪਟੇਲ ਮੁੱਖ ਮੰਤਰੀ ਬਣਨਗੇ। ਪ੍ਰਦੇਸ ਭਾਜਪਾ ਪ੍ਰਧਾਨ ਸੀਆਰ ਪਾਟਿਲ ਨੇ ਦੱਸਿਆ ਕਿ ਗੁਜਰਾਤ ਦੇ ਮੁੱਖ ਮੰਤਰੀ 12 ਦਸੰਬਰ ਨੂੰ ਦੁਪਹਿਰ 2 ਵਜੇ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸਾਹ ਸਾਮਲ ਹੋਣਗੇ। ਕਿਸ ਪਾਰਟੀ ਨੂੰ ਵਿਰੋਧੀ ਮੰਨਿਆ ਜਾਂਦਾ ਹੈ, ਦੇ ਜਵਾਬ ਵਿੱਚ ਸੀਆਰ ਪਾਟਿਲ ਨੇ ਕਿਹਾ ਕਿ ਅਸੀਂ ਸਿਰਫ ਕਾਂਗਰਸ ਨੂੰ ਹੀ ਵਿਰੋਧੀ ਮੰਨਦੇ ਹਾਂ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਸੋਚਣਾ ਚਾਹੀਦਾ ਹੈ ਕਿ ਇਹ ਕੌਮੀ ਪਾਰਟੀ ਸੀ, ਖਤਮ ਹੋ ਰਹੀ ਹੈ। ਆਮ ਆਦਮੀ ਪਾਰਟੀ ਕੋਲ ਇੱਥੇ ਕੁਝ ਵੀ ਨਹੀਂ ਸੀ। ਉਸ ਵੱਲੋਂ ਅਜਿਹੇ ਵਾਅਦੇ ਕੀਤੇ ਗਏ ਸਨ, ਜੋ ਜਮੀਨ ’ਤੇ ਨਹੀਂ ਉਤਰ ਸਕਦੇ। ਦੱਸ ਦੇਈਏ ਕਿ ਇਹ ਸਹੁੰ ਚੁੱਕ ਸਮਾਗਮ ਗਾਂਧੀਨਗਰ ਹੈਲੀਪੈਡ ਗਰਾਊਂਡ ’ਚ ਹੋਵੇਗਾ। ਦੂਜੇ ਪਾਸੇ ਗੁਜਰਾਤ ਦੇ ਸੀਐਮ ਭੂਪੇਂਦਰ ਪਟੇਲ ਨੇ ਕਿਹਾ ਕਿ ਗੁਜਰਾਤ ਵਿਧਾਨ ਸਭਾ ਚੋਣਾਂ ਦਾ ਫਤਵਾ ਹੁਣ ਸਪੱਸਟ ਹੈ, ਇੱਥੋਂ ਦੇ ਲੋਕਾਂ ਨੇ ਦੋ ਦਹਾਕਿਆਂ ਤੋਂ ਚੱਲ ਰਹੀ ਗੁਜਰਾਤ ਦੀ ਵਿਕਾਸ ਯਾਤਰਾ ਨੂੰ ਜਾਰੀ ਰੱਖਣ ਦਾ ਮਨ ਬਣਾ ਲਿਆ ਹੈ। ਇੱਥੋਂ ਦੇ ਲੋਕਾਂ ਨੇ ਇੱਕ ਵਾਰ ਫਿਰ ਭਾਜਪਾ ਵਿੱਚ ਅਟੁੱਟ ਵਿਸਵਾਸ ਦਿਖਾਇਆ ਹੈ। ਉਨ੍ਹਾਂ ਇਸ ਨੂੰ ਭਾਜਪਾ ਵਰਕਰਾਂ ਦੀ ਸਖਤ ਮਿਹਨਤ ਦੀ ਜਿੱਤ ਦੱਸਿਆ। ਉਨ੍ਹਾਂ ਕਿਹਾ ਕਿ ਵਰਕਰਾਂ ਨੂੰ ਜਿੰਨੀ ਵਧਾਈ ਦਿੱਤੀ ਜਾਵੇ ਘੱਟ ਹੈ। ਅਸੀਂ ਜਨਤਾ ਦਾ ਭਰੋਸਾ ਰੱਖਿਆ ਹੈ। ਸਾਡੀ ਜਿੱਤ ਦਾ ਕਾਰਨ ਵੀ ਮੋਦੀ ਜੀ ਅਤੇ ਅਮਿਤ ਭਾਈ ਸਾਹ ਦਾ ਮਾਰਗਦਰਸਨ ਹੈ। ਇਹ ਜਿੱਤ ਦਾ ਜਸਨ ਮਨਾਉਣ ਦਾ ਸਮਾਂ ਹੈ। ਵਿਕਾਸ ਕਾਰਜਾਂ ਨੂੰ ਤੇਜੀ ਨਾਲ ਅੱਗੇ ਵਧਾਉਣ ਦੀ ਲੋੜ ਹੈ। ਗੁਜਰਾਤ ਵਿੱਚ ਹਰ ਪਾਸੇ ਵਿਕਾਸ ਹੋਇਆ ਹੈ। ਸੂਬੇ ਦਾ ਕੋਈ ਖੇਤਰ ਅਜਿਹਾ ਨਹੀਂ, ਜਿੱਥੇ ਅਸੀਂ ਕੰਮ ਨਾ ਕੀਤਾ ਹੋਵੇ। ਇਸ ਵਿਕਾਸ ਯਾਤਰਾ ਨੂੰ ਹੋਰ ਗਤੀ ਦੇਣ ਲਈ ਕੰਮ ਕਰੇਗੀ। ਪੀਐਮ ਮੋਦੀ ਜੀ ਨੇ ਸਭ ਦਾ ਸਾਥ, ਸਭ ਦਾ ਵਿਕਾਸ ਦਾ ਮੰਤਰ ਦਿੱਤਾ ਹੈ।