ਕਾਂਗਰਸ ਸਟੀਅਰਿੰਗ ਕਮੇਟੀ ਦੀ ਬੈਠਕ: ਪਾਰਟੀ ਦੇ ਇਜਲਾਸ ਦੀ ਤਰੀਕ ਤੇ ਸਥਾਨ ਬਾਰੇ ਕੀਤਾ ਜਾਵੇਗਾ ਫ਼ੈਸਲਾ

ਕਾਂਗਰਸ ਸਟੀਅਰਿੰਗ ਕਮੇਟੀ ਦੀ ਬੈਠਕ: ਪਾਰਟੀ ਦੇ ਇਜਲਾਸ ਦੀ ਤਰੀਕ ਤੇ ਸਥਾਨ ਬਾਰੇ ਕੀਤਾ ਜਾਵੇਗਾ ਫ਼ੈਸਲਾ

ਨਵੀਂ ਦਿੱਲੀ-ਕਾਂਗਰਸ ਦੀ ਸਟੀਅਰਿੰਗ ਕਮੇਟੀ ਦੀ ਮੀਟਿੰਗ ਅੱਜ ਸ਼ੁਰੂ ਹੋਈ, ਜਿਸ ਵਿਚ ਪਾਰਟੀ ਦੇ ਇਜਲਾਸ ਦੀ ਤਰੀਕ ਅਤੇ ਸਥਾਨ ਤੈਅ ਕਰਨ ਦੇ ਨਾਲ-ਨਾਲ ਸੰਗਠਨ ਨਾਲ ਸਬੰਧਤ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗੀ। ਪਿਛਲੇ ਮਹੀਨੇ ਪਾਰਟੀ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਪਾਰਟੀ ਦੀ ਸਰਵਉੱਚ ਸੰਸਥਾ, ਕਾਂਗਰਸ ਵਰਕਿੰਗ ਕਮੇਟੀ (ਸੀਡਬਲਯੂਸੀ) ਦੀ ਥਾਂ ‘ਤੇ ਮਲਿਕਾਰਜੁਨ ਖੜਗੇ ਨੇ ਸਟੀਅਰਿੰਗ ਕਮੇਟੀ ਕਾਇਮ ਕੀਤੀ ਸੀ।