ਜੀ-20 ਦੀ ਪ੍ਰਧਾਨਗੀ ਮਿਲਣਾ ਭਾਰਤ ਲਈ ਵੱਡਾ ਮੌਕਾ: ਮੋਦੀ ਦੇ ਮਨ ਕੀ ਬਾਤ

ਜੀ-20 ਦੀ ਪ੍ਰਧਾਨਗੀ ਮਿਲਣਾ ਭਾਰਤ ਲਈ ਵੱਡਾ ਮੌਕਾ: ਮੋਦੀ ਦੇ ਮਨ ਕੀ ਬਾਤ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਜੀ-20 ਦੀ ਪ੍ਰਧਾਨਗੀ ਭਾਰਤ ਲਈ ਵਧੀਆ ਮੌਕਾ ਹੈ ਅਤੇ ਦੇਸ਼ ਨੂੰ ‘ਵਿਸ਼ਵ ਭਲਾਈ’ ‘ਤੇ ਧਿਆਨ ਕੇਂਦਰਿਤ ਕਰਨ ਲਈ ਇਸ ਦਾ ਪੂਰਾ ਫਾਇਦਾ ਉਠਾਉਣਾ ਹੋਵੇਗਾ। ਆਲ ਇੰਡੀਆ ਰੇਡੀਓ ਦੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੀ 95ਵੀਂ ਲੜੀ ਵਿੱਚ ਆਪਣੇ ਵਿਚਾਰ ਸਾਂਝੇ ਕਰਦਿਆਂ ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਵੀ ਇਸ ਮੌਕੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੀ-20 ਕੋਲ ਵਿਸ਼ਵ ਦੀ ਦੋ ਤਿਹਾਈ ਆਬਾਦੀ, ਵਿਸ਼ਵ ਵਪਾਰ ਦਾ ਤਿੰਨ-ਚੌਥਾਈ ਹਿੱਸਾ ਅਤੇ ਵਿਸ਼ਵ ਕੁੱਲ ਘਰੇਲੂ ਉਤਪਾਦ (ਜੀਡੀਪੀ) ਦਾ 85 ਫ਼ੀਸਦੀ ਹਿੱਸਾ ਹੈ ਅਤੇ ਭਾਰਤ 1 ਦਸੰਬਰ ਤੋਂ ਅਜਿਹੇ ਵੱਡੇ ਅਤੇ ਸ਼ਕਤੀਸ਼ਾਲੀ ਸਮੂਹ ਦੀ ਪ੍ਰਧਾਨਗੀ ਕਰ ਰਿਹਾ ਹੈ।