ਡੇਰਾ ਮੁਖੀ ਦੀ ਪੈਰੋਲ ਖ਼ਤਮ, ਜੇਲ੍ਹ ਭੇਜਿਆ

ਡੇਰਾ ਮੁਖੀ ਦੀ ਪੈਰੋਲ ਖ਼ਤਮ, ਜੇਲ੍ਹ ਭੇਜਿਆ

ਚੰਡੀਗੜ੍ਹ-ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ 40 ਦਿਨ ਦੀ ਪੈਰੋਲ ਖ਼ਤਮ ਹੋਣ ਤੋਂ ਬਾਅਦ ਅੱਜ ਮੁੜ ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ। ਉਹ 14 ਅਕਤੂਬਰ ਨੂੰ ਜੇਲ੍ਹ ’ਚੋਂ ਬਾਹਰ ਆਇਆ ਸੀ ਅਤੇ ਉੱਤਰ ਪ੍ਰਦੇਸ਼ ਦੇ ਬਾਗ਼ਪਤ ਦੇ ਆਸ਼ਰਮ ਵਿੱਚ ਰਹਿ ਰਿਹਾ ਸੀ। ਇਸ ਦੌਰਾਨ ਉਹ ਆਨਲਾਈਨ ਉਪਦੇਸ਼ ਦੇਣ ਕਾਰਨ ਚਰਚਾ ਵਿੱਚ ਬਣਿਆ ਰਿਹਾ। ਡੇਰਾ ਮੁਖੀ ਆਪਣੀ ਇੱਕ ਸ਼ਰਧਾਲੂ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਵੀਹ ਸਾਲ ਦੀ ਸਜ਼ਾ ਭੁਗਤ ਰਿਹਾ ਹੈ।