ਮੋਦੀ ਕਾਸ਼ੀ-ਤਾਮਿਲ ਸਮਾਗਮ ਦਾ ਭਲਕੇ ਕਰਨਗੇ ਉਦਘਾਟਨ

ਮੋਦੀ ਕਾਸ਼ੀ-ਤਾਮਿਲ ਸਮਾਗਮ ਦਾ ਭਲਕੇ ਕਰਨਗੇ ਉਦਘਾਟਨ

ਵਾਰਾਨਸੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨਿੱਚਰਵਾਰ ਨੂੰ ਵਾਰਾਨਸੀ ਵਿੱਚ ਇਕ ਮਹੀਨਾ ਚੱਲਣ ਵਾਲੇ ਕਾਸ਼ੀ-ਤਾਮਿਲ ਸਮਾਗਮ ਦਾ ਰਸਮੀ ਉਦਘਾਟਨ ਕਰਨਗੇ। ਮਹਾਨਗਰ ਚੇਅਰਮੈਨ ਵਿਦਿਆਸਾਗਰ ਰਾਏ ਨੇ ਕਿਹਾ ਕਿ ਸ੍ਰੀ ਮੋਦੀ ਆਪਣੇ ਸੰਸਦੀ ਹਲਕੇ ਵਿੱਚ ਤਿੰਨ ਘੰਟੇ ਦੀ ਠਹਿਰ ਦੌਰਾਨ ਇਕੱਤਰਤਾ ਨੂੰ ਸੰਬੋਧਨ ਕਰਨਗੇ। ਸ੍ਰੀ ਮੋਦੀ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਐਂਫੀਥੀਏਟਰ ਮੈਦਾਨ ਵਿੱਚ ਸਮਾਗਮ ਦਾ ਰਸਮੀ ਆਗਾਜ਼ ਕਰਨਗੇ। ਵਾਰਾਨਸੀ ਵਿੱਚ ਕਰਵਾਏ ਜਾਣ ਵਾਲੇ ਸਮਾਗਮ ਦਾ ਮੁੱਖ ਮੰਤਵ ਵਾਰਾਨਸੀ ਤੇ ਤਾਮਿਲਨਾਡੂ ਦਰਮਿਆਨ ਸਭਿਆਚਾਰਕ ਨੇੜਤਾ ਨੂੰ ਸੁਰਜੀਤ ਕਰਨਾ ਹੈ। ਕੇਂਦਰ ਸਰਕਾਰ ਦੀ ਇਹ ਪਹਿਲਕਦਮੀ ‘ਅਜ਼ਾਦੀ ਦਾ ਅੰਮ੍ਰਿਤ ਮਹੋਤਸਵ’ ਕੜੀ ਦਾ ਹਿੱਸਾ ਹੈ। ਪ੍ਰੋਗਰਾਮ ਦਾ ਮੁੱਖ ਮੰਤਵ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੇ ਵਿਚਾਰ ਨੂੰ ਮਨਾਉਣਾ ਤੇ ਤਾਮਿਲ ਭਾਸ਼ਾ ਤੇ ਸਭਿਆਚਾਰ ’ਤੇ ਚਾਨਣਾ ਪਾਉਣਾ ਹੈ।