ਲਹਿੰਦੇ ਪੰਜਾਬ ਦੇ 76 ਸਾਇਰਾਂ/ ਗੀਤਕਾਰਾਂ ਦਾ ਸਾਾਂਝਾ ਸਾਹਿਤਕ ਸੰਗ੍ਰਹਿ ‘ਹਰਫਾਂ ਦਾ ਚਾਨਣ’ ’ਤੇ ਹੋਈ ਭਰਵੀਂ ਗੋਸ਼ਟੀ

ਲਹਿੰਦੇ ਪੰਜਾਬ ਦੇ 76 ਸਾਇਰਾਂ/ ਗੀਤਕਾਰਾਂ ਦਾ ਸਾਾਂਝਾ ਸਾਹਿਤਕ ਸੰਗ੍ਰਹਿ ‘ਹਰਫਾਂ ਦਾ ਚਾਨਣ’ ’ਤੇ ਹੋਈ ਭਰਵੀਂ ਗੋਸ਼ਟੀ

ਸੈਕਰਾਮੈਂਟੋ, ਕੈਲੀਫੋਰਨੀਆ : ਅੱਜ ਪੰਜਾਬੀ ਗੀਤਕਾਰ ਮੰਚ ਕੈਲੇਫੋਰਨੀਆਂ ਵਲੋਂ ਇਕ ਨਵੀਂ ਛਪੀ ਪੁਸਤਕ ‘ਹਰਫਾਂ ਦਾ ਚਾਨਣ’ ਜਿਸ ਦੇ ਸੰਪਾਦਕ ਜਗਦੀਸ਼ ਰਾਣਾ ਤੇ ਮੱਖਣ ਲੁਹਾਰ ਹਨ। ਇਸ ਕਿਤਾਬ ਤੇ ਗੋਸ਼ਟੀ ਦਾ ਪ੍ਰੋਗਰਾਮ ਕੀਤਾ ਗਿਆ। ਇਸ ਪ੍ਰੋਗਰਾਮ ਦੀ ਮੁਕੰਮਲ ਸੇਵਾ ਵੀਰ, ਧਰਮਿੰਦਰ ਜੀ ਜੋ ਇਕ ਸਮਾਜ ਸੇਵਕ ਨੇ ਜੀ ਜਾਨ ਨਾਲ ਨਿਭਾਈ। ਇਸ ਪੁਸਤਕ ਉਤੇ ਬੀਬੀ ਮਨਜੀਤ ਕੌਰ ਸ਼ੇਖੋਂ ਅਤੇ ਬਿਕਰ ਸ਼ੌਂਕੀ ਕੰਮੇਆਣਾ ਜਨਰਲ ਸਕੱਤਰ ਗੀਤਕਾਰ ਮੰਚ ਨੇ ਬਹੁਤ ਹੀ ਬਖੂਬੀ ਪਰਚਾ ਪੜ੍ਹਿਆ, ਸੁਖਵਿੰਦਰ ਕੰਬੋਜ ਨੂੰ ਵੀ ਪਰਚਾ ਪੜ੍ਹਨ ਦਾ ਸੱਦਾ ਦਿੱਤਾ ਗਿਆ ਸੀ। ਉਹ ਕੁਝ ਘਰੇਲੂ ਕਾਰਨ ਕਰਕੇ ਪਹੁੰਚ ਨਹੀਂ ਸਕੇ। ਇਸ ਪੁਸਤਕ ਵਿਚ ਅਮਰੀਕਾ, ਭਾਰਤ ਅਤੇ ਪਾਕਿਸਤਾਨ ਦੇ ਕੁਲ 76 ਕਵੀਆਂ ਨੇ ਆਪਣੀਆਂ ਰਚਨਾਵਾਂ ਦਾ ਯੋਗਦਾਨ ਪਾਇਆ ਜਿਸ ਵਿਚ ਅਮਰੀਕਾ ਤੋਂ ਸੁਰਿੰਦਰ ਸ਼ੇਰਗਿਲ, ਪਰਮਜੀਤ ਭੁਟਾ, ਜੀਵਨ ਰੱਤੂ, ਚਰਨ ਲੁਹਾਰਾਂਵਾਲਾ, ਮਖਣ ਲੁਹਾਰ ਹੁਰਾਂ ਦੀਆਂ ਰਚਨਾਵਾਂ ਛਪੀਆਂ ਹਨ, ਲਹਿੰਦੇ ਪੰਜਾਬ (ਪਾਕਿਸਤਾਨ) ਤੋਂ 15 ਕਵੀਆਂ ਨੇ ਆਪਣੀਆਂ ਰਚਨਾਵਾਂ ਦਾ ਯੋਗਦਾਨ ਪਾਇਆ। ਬਾਕੀ 56 ਕਵੀਆਂ ਨੇ ਦੇਸ ਪੰਜਾਬ ਤੋਂ ਆਪਣਾ ਹਿੱਸਾ ਪਾਇਆ। ਪ੍ਰੋਗਰਾਮ ਦੀ ਸਟੇਜ ਸੰਭਾਲਦੇ ਹੋਏ ਸਟੇਜ ਸੈਕਟਰੀ, ਗੁਰਬਚਨ ਚੌਪੜਾ ਨੇ ਬੀਬੀ ਮਨਜੀਤ ਸ਼ੇਖੋਂ ਨੂੰ ਆਪਣਾ ਪਰਚਾ ਪੜ੍ਹਨ ਦਾ ਸੱਦਾ ਦਿੱਤਾ। ਬੀਬੀ ਸ਼ੇਖੋਂ ਨੇ ਕਿਤਾਬ ਵਿਚ ਕੁਲ ਸ਼ਾਮਲ ਕਵੀਆਂ ਦੀਆਂ ਭਾਵਨਾਵਾਂ ਖੂਬ ਪ੍ਰੋੜਤਾ ਅਤੇ ਭਾਵਨਾਵਾਂ ਦੀ ਕਦਰ ਕਰਦੇ ਕੀਤੀ ਅਤੇ ਸਥਾਪਤ ਤੇ ਗਤੀਸ਼ੀਤ ਸਾਹਿਤਕਾਰਾਂ ਨੂੰ ਮਾਂ ਬੋਲੀ ਸਾਹਿਤ ਤੇ ਸਮਾਜ ਨੂੰ ਸਮਰਪਿਤ ਸਦਾ ਰਵਾਂ ਰਵਾਂ ਰਹਿਣਾ ਚਾਹੀਦਾ ਹੈ। ਸਾਰੇ ਕਵੀਆਂ ਦਾ ਧੰਨਵਾਦ ਕੀਤਾ। ਬਿਕਰ ਸਿੰਘ ਕੰਮੇਆਣਾ ਨੇ ਅਜੋਕੀ ਕਵਿਤਾ, ਲਿਖਾਰੀ ਅਤੇ ਚਿੰਤਨ ’ਤੇ ਚਾਨਣਾ ਪਾਇਆ। ਆਪਣੇ ਸਮੇਂ ਦੇ ਕਾਂਡ ਮੋਗਾ ਘੋਲ ਨੂੰ ਚੇਤੇ ਕਰਦਿਆਂ ਉਸ ਵਿਸ਼ੇ ’ਤੇ ਹੁਣੇ ਹੇਏ ਨਵੇ ਸੰਪਾਦਨਾ ਦੀ ਗੱਲ ਕੀਤੀ। ਇਸ ਪ੍ਰੋਗਰਾਮ ਤੇ ਸੁਰਿੰਦਰ ਸ਼ੇਰਗਿੱਲ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਮੱਖਣ ਲੁਹਾਰ ਪ੍ਰਧਾਨ ਗੀਤਕਾਰ ਮੰਚ ਨੇ ਆਏ ਕਵੀਆਂ ਸਾਹਿਤਕਾਰਾਂ ਦਾ ਸਵਾਗਤ ਤੇ ਧੰਨਵਾਦ ਕੀਤਾ। ਬੁਲਾਰਿਆਂ ਵਿਚ ਬੀਬੀ ਨਵਜੋਤ ਕੌਰ ਪ੍ਰਧਾਨ ਪੰਜਾਬੀ ਸਹਿਤ ਸਭਾ ਕੈਲੇਫੋਰਨੀਆ ਨੇ ਕਿਤਾਬ ਨੂੰ ਇਕ ਉਤਮ ਉਪਰਾਲਾ ਦੱਸਦੇ ਹੋਏ ਆਪਸੀ ਸਾਂਝ ਤੇ ਜ਼ੋਰ ਦਿੱਤਾ, ਹੋਰ ਸਭ ਕਵੀਆਂ ਅਤੇ ਗਾਇਕਾਂ ਨੇ ਆਪਣੇ ਆਪਣੇ ਕਲਾਮ ਨਾਲ ਸਰੋਤੇ ਕੀਲ ਰੱਖੇ ਤੇ ਆਖੀਰੀ ਦੌਰ ਗੀਤਾਂ ਦਾ ਚੱਲਿਆ, ਜਿਸ ਵਿਚ ਜਸਵਿੰਦਰ ਮਦਾੜਾ, ਮਨਜੀਤ ਮਾਈਕ, ਤਰਲੋਕ ਸਿੰਘ, ਚਰਨ ਲੁਹਾਰਾਂ ਵਾਲਾ,ਮਖਣ ਲੁਹਾਰ ਹੁਰਾਂ ਗੀਤ ਪੇਸ਼ ਕੀਤੇ, ਪ੍ਰਸਿੱਧ ਪੰਜਾਬੀ ਲੋਕ ਗਾਇਕ ਬੀਬੀ ਸੁਖਵਿੰਦਰ ਸੁਖੀ, ਮਨਪ੍ਰੀਤ ਨੇ ਆਪਣੇ ਗੀਤਾਂ ਨਾਲ ਸਮਾਂ ਬੰਨ੍ਹ ਦਿੱਤਾ, ਪਾਕਿਸਤਨੀ ਪੰਜਾਬ ਤੋਂ ਵੀਰ ਇਮਤਿਆਜ ਮਲਿਕ ਤੇ ਜੁਲਫੀਕਾਰ ਮਲਿਕ ਨੇ ਵੀ ਆਪਣੇ ਗੀਤ ਬਹੁਤ ਵਧੀਆ ਗਾਏ, ਧਰਮਿੰਦਰ ਜੀ ਵਲੋਂ ਚਾਹ ਪਾਣੀ ਤੇ ਲੰਗਰ ਸਾਰਾ ਦਿਨ ਚਲਦਾ ਰਿਹਾ ਤੇ ਸਭ ਨੇ ਉਨਾਂ ਦਾ ਧੰਨਵਾਦ ਕੀਤਾ।