ਯੂਬਾ ਸਿਟੀ, ਕੈਲੀਫੋਰਨੀਆ ਵਿੱਚ ਵਿਸ਼ਾਲ ਨਗਰ ਕੀਰਤਨ ਤੇ ਧਾਰਮਿਕ ਸਮਾਗਮਾਂ ’ਚ ਸਵਾ ਲੱਖ ਤੋਂ ਵੱਧ ਸੰਗਤਾਂ ਨੇ ਦੂਰੋਂ ਨੇੜਿਓਂ ਸ਼ਮੂਲੀਅਤ ਕੀਤੀ, ਅਮਰੀਕਨ ਤੇ ਦੇਸੀ ਆਗੂਆਂ ਨੇ ਵੀ ਦਿੱਤੀ ਹਾਜ਼ਰੀ

ਯੂਬਾ ਸਿਟੀ, ਕੈਲੀਫੋਰਨੀਆ ਵਿੱਚ ਵਿਸ਼ਾਲ ਨਗਰ ਕੀਰਤਨ ਤੇ ਧਾਰਮਿਕ ਸਮਾਗਮਾਂ ’ਚ ਸਵਾ ਲੱਖ ਤੋਂ ਵੱਧ ਸੰਗਤਾਂ ਨੇ ਦੂਰੋਂ ਨੇੜਿਓਂ ਸ਼ਮੂਲੀਅਤ ਕੀਤੀ, ਅਮਰੀਕਨ ਤੇ ਦੇਸੀ ਆਗੂਆਂ ਨੇ ਵੀ ਦਿੱਤੀ ਹਾਜ਼ਰੀ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) : ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਸੈਕਰਾਮੈਂਟੋ ਲਾਗੇ ਯੂਬਾ ਸਿਟੀ ਵਿੱਚ ਕੱਢੇ ਗਏ 43ਵੇਂ ਨਗਰ ਕੀਰਤਨ ਤੇ ਕਈ ਹਫਤਿਆਂ ਤੋਂ ਚੱਲ ਰਹੇ ਧਾਰਮਿਕ ਸਮਾਗਮਾਂ ਦੌਰਾਨ ਕਰੀਬ ਸਵਾ ਲੱਖ ਤੋਂ ਵੱਧ ਸੰਗਤਾਂ ਨੇ ਸਮੂਲੀਅਤ ਕੀਤੀ। ਗੁਰਤਾਗੱਦੀ ਨੂੰ ਸਮਰਪਤ ਯੂਬਾ ਸਿਟੀ ਵਿੱਚ ਹੋਣ ਵਾਲੇ ਇਸ ਨਗਰ ਕੀਰਤਨ ਦੀਆਂ ਤਿਆਰੀਆਂ ਕਰੀਬ ਇੱਕ ਮਹੀਨੇ ਸ਼ੁਰੂ ਸਨ ਤੇ ਇਸ ਦੌਰਾਨ ਧਾਰਮਿਕ ਕਾਰਜ ਦੌਰਾਨ ਹਰ ਰੋਜ ਕੀਰਤਨ ਦਰਬਾਰ ਹੁੰਦਾ ਸੀ ਤੇ ਇਨਾਂ ਧਾਰਮਿਕ ਕਾਰਜਾਂ ਨੂੰ ਨੇਪੜੇ ਚਾੜਨ ਲਈ ਸੰਗਤ ਨੇ ਭਾਰੀ ਉਤਸ਼ਾਹ ਨਾਲ ਵੱਖ ਵੱਖ ਤਰਾਂ ਦੀ ਸੇਵਾ ਕੀਤੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਅਖ਼ੀਰਲੇ ਦਿਨ ਨਗਰ ਕੀਰਤਨ ਸਜਾਏ ਗਏ ਇਸ ਵਿਚ ਅਮਰੀਕਾ ਦੀ ਸੰਗਤ ਤੋਂ ਇਲਾਵਾ ਵਿਸ਼ਵ ਭਰ ਤੋਂ ਇਨਾਂ ਧਾਰਿਮਕ ਦਿਵਾਨਾਂ ਤੇ ਨਗਰ ਕੀਰਤਨ ਵਿੱਚ ਵਿਸ਼ਾਲ ਸੰਗਤਾਂ ਨੇ ਹਾਜ਼ਰੀ ਭਰੀ। ਪਿਛਲੇ ਹਫਤੋਂ ਤੋਂ ਵੱਖ ਵੱਖ ਪ੍ਰੋਗਰਾਮਾਂ ਚ ਆਤਿਸ਼ਬਾਜੀ ਹੋਈ, ਸ੍ਰੀ ਨਿਸ਼ਾਨ ਸਾਹਿਬ ਦਾ ਚੋਲਾ ਬਦਲਿਆ ਗਿਆ, ਸੈਮੀਨਾਰ ਕਰਾਇਆ ਗਿਆ, ਢਾਡੀ ਦਰਬਾਰ ਕਰਵਾਇਆ ਗਿਆ, ਰੈਣ ਸੁਬਾਈ ਕਰੀਤਨ ਹੋਇਆ, ਐਤਕਾਂ ਬੱਚਿਆਂ ਦਾ ਕੀਰਤਨ ਦਰਬਾਰ ਵੀ ਕਰਵਾਇਆ ਗਿਆ ਤੇ ਇਸ ਤੋਂ ਇਲਾਵਾ ਤੋਂ ਇਲਾਵਾ ਅਮਿ੍ਰਤ ਸੰਚਾਰ ਵੀ ਹੋਇਆ। ਇਸ ਨਗਰ ਕੀਰਤਨ ਵਿੱਚ ਵੱਖ ਵੱਖ ਤਰਾਂ ਦੇ ਫਲੋਟ ਸਜਾਏ ਗਏ ਸਨ ਜਿਨਾਂ ਦੀ ਕਈ ਦਿਨਾਂ ਤੋਂ ਤਿਆਰੀ ਚੱਲ ਰਹੀ ਸੀ ਐਤਕੀਂ ਵੀ ਇਸ ਨਗਰ ਦੌਰਾਨ ਅਮਰੀਕਾ ਦੇ ਸਿਆਸੀ ਲੀਡਰ ਵੀ ਪਹੁੰਚੇ ਤੇ ਜਿਨ੍ਹਾਂ ਨੂੰ ਪ੍ਰਬੰਧਕ ਕਮੇਟੀ ਵਲੋਂ ਸਨਮਾਨਿਤ ਵੀ ਕੀਤਾ ਗਿਆ, ਅੱਜ ਕੱਲ੍ਹ ਕੈਲੀਫੋਰਨੀਆਂ ਵਿੱਚ ਚੋਣਾ ਦਾ ਮੌਸਮ ਹੋਣ ਕਰਕੇ ਅਮਰੀਕਨ ਵੱਖ ਵੱਖ ਅਹੁਦਿਆਂ ਤੇ ਖੜੇ ਉਮੀਦਵਾਰ ਆਪਣਾ ਸਮਰਥਨ ਲੈਣ ਵੀ ਆਏ ਤੇ ਬਾਹਰ ਸੰਗਤਾਂ ਚੋਂ ਸਮਰਥਨ ਵੀ ਲੈਂਦੇ ਦੇਖੇ ਗਏ ਇਨਾਂ ਤੋਂ ਇਲਾਵਾ ਅਮਰੀਕਾ ਦੀਆਂ ਵੱਖ ਵੱਖ ਸਟੇਟਾਂ ਤੋਂ ਸੀਨੀਅਰ ਸਿੱਖ ਲੀਡਰਸ਼ਿਪ ਨੇ ਰਾਤਾਂ ਦੇ ਦਿਵਾਨਾਂ ਵਿੱਚ ਹਾਜਰੀ ਲੁਆਈ ਉਸ ਵੇਲੇ ਸੰਗਤ ਨੂੰ ਹੈਰਾਨੀ ਹੋਈ ਜਦੋਂ ਹੋਰ ਅਮਰੀਕ ਲੀਡਰਾਂ ਨੂੰ ਤਾਂ ਸਟੇਜ ਤੋਂ ਬੋਲਣ ਅਤੇ ਸਨਮਾਨ ਦਿੱਤਾ ਗਿਆ ਇਸ ਨਗਰ ਕੀਰਤਨ ਚ ਵੱਖ ਵੱਖ ਗੁਰੂ ਘਰਾਂ ਦੀ ਸੰਗਤ ਤੇ ਪ੍ਰਬੰਧਕ ਇਸ ਨਗਰ ਕੀਰਤਨ ਚ ਫਲੋਟ ਲੈ ਕੇ ਪਹੁੰਚੇ। ਮੁੱਖ ਫਲੋਟ ਤੋਂ ਇਲਾਵਾ ਅਮਰੀਕਨ ਸਿੱਖ ਕੌਂਸਲ, ਬਾਬਾ ਦੀਪ ਸਿੰਘ, ਸਰਬਤ ਖਾਲਸਾ ਦਸਤਾਰ ਕੱਲਬ, ਵਰਲਡ ਸਿੱਖ ਫੈਡਰੇਸ਼ਨ, ਸ਼ੇਰੇ ਪੰਜਾਬ, ਗੁਰਦੁਆਰਾ ਬਰਾਡਸ਼ਾਅ ਰੋਡ ਵਲੋ ਫਲੋਟ, ਸਿੱਖ ਯੂਥ ਆਫ ਅਮਰੀਕਾ, ਸ਼੍ਰੋਮਣੀ ਅਕਾਲੀ ਦਲ ਅਮਰੀਕਾ ਵੈਸਟ, ਸ਼੍ਰੋਮਣੀ ਅਕਾਲੀ ਦਲ ਅਮਿ੍ਰਤਸਰ, ਯੂਥ ਅਕਾਲੀ ਦਲ ਅਮਿ੍ਰਤਸਰ, ਇਸ ਨਗਰ ਕੀਰਤਨ ਵਿੱਚ ਲੱਗੇ ਵੱਡੇ ਬਜਾਰ ਵਿਚੋਂ ਲੋਕਾਂ ਨੇ ਭਾਰੀ ਖਰੀਦੋ ਫਰੋਖਤ ਕੀਤੀ। ਬੱਚਿਆਂ ਲਈ ਮੰਨੋਰੰਜਨ ਲਈ ਵੱਖਰੇ ਇੱਕ ਮੇਲੇ ਵਾਂਗ ਚਡੋਲ ਲਗਾਏ ਗਏ ਸਨ ਭਾਵੇਂ ਉਨਾਂ ਲਈ ਕੀਮਤ ਰੱਖੀ ਗਈ ਸੀ।


ਇਸ ਨਗਰ ਕੀਰਤਨ ਚ ਅਮਰੀਕਨ, ਕਾਲੇ, ਮੈਕਸੀਕਨ ਤੇ ਹੋਰ ਕੌਮਾਂ ਦੇ ਲੋਕਾਂ ਨੇ ਹਾਜਰੀ ਵੀ ਦਿੱਤੀ ਤੇ ਵੱਖ ਵੱਖ ਸੈਂਕੜੇ ਸੁਆਦਲੇ ਲੰਗਰਾਂ ਤੋਂ ਰੱਜ ਕੇ ਵੀ ਖਾਧਾ। ਇਸ ਗੁਰੂ ਘਰ ਦਾ ਨਾਂ ਪ੍ਰਬੰਧਕਾਂ ਨੇ ਸਿੱਖ ਟੈਪਲ ਯੂਬਾ ਸਿਟੀ ਤੋਂ ਬਦਲ ਕੇ ਗੁਰਦੁਆਰਾ ਸਾਹਿਬ ਯੂਬਾ ਸਿਟੀ ਰੱਖ ਦਿੱਤਾ ਪਰ ਕਈਆਂ ਨੇ ਇਸ ਦਾ ਵੀ ਇਤਰਾਜ ਵੀ ਕੀਤਾ ਕਿ ‘‘ਸਿੱਖ” ਸ਼ਬਦ ਵਿੱਚੋਂ ਨਹੀ ਸੀ ਹਟਾਇਆ ਜਾਣਾ ਚਾਹੀਦਾ। ਐਤਕਾਂ ਪ੍ਰਬੰਧਕਾਂ ਵਲੋਂ ਸੰਗਤਾਂ ਦੀ ਸਹੂਲਤ ਲਈ ਵੱਡੀਆਂ ਸਕਰੀਨਾਂ ਤੇ ਗੁਰਦੁਆਰਾ ਸਾਹਿਬ ਦੀ ਹਦੂਦ ਚੋਂ ਦੁਕਾਨਾਂ ਤੇ ਲੰਗਰਾਂ ਨੂੰ ਬਾਹਰ ਰੱਖਣਾ ਸਲਾਹੁਣਯੋਗ ਕਦਮ ਸੀ।