ਨਵੀਂ ਦਿੱਲੀ: ਓਲੰਪਿਕ ਵਿੱਚ ਕਾਂਸੇ ਦਾ ਤਗਮਾ ਜੇਤੂ ਲਵਲੀਨਾ ਬੋਰਗੋਹੇਨ ਨੇ ਜੌਰਡਨ ਦੇ ਅਮਾਨ ਵਿੱਚ ਚੱਲ ਰਹੀ ਏਸ਼ਿਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਵੈਲੇਨਟੀਨਾ ਖਾਲਜੋਵਾ ਨੂੰ 3-2 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਇਸ ਤਰ੍ਹਾਂ 75 ਕਿਲੋ ਵਰਗ ਵਿੱਚ ਉਸ ਨੇ ਤਗਮਾ ਵੀ ਪੱਕਾ ਕਰ ਲਿਆ ਹੈ। ਇਸੇ ਤਰ੍ਹਾਂ ਅੰਕੁਸ਼ਿਤਾ ਬੋਰੋ (66 ਕਿਲੋ) ਨੇ ਵੀ ਸੈਮੀਫਾਈਨਲ ’ਚ ਜਗ੍ਹਾ ਬਣਾਈ ਹੈ। 22 ਸਾਲਾ ਮੁੱਕੇਬਾਜ਼ ਨੇ ਜਾਪਾਨ ਦੀ ਸੁਬਾਤਾ ਅਰਸੀਆ ਨੂੰ 5-0 ਨਾਲ ਮਾਤ ਦਿੱਤੀ। ਉਧਰ ਪੂਜਾ (70 ਕਿਲੋਗ੍ਰਾਮ) ਦਾਰਿਗਾ ਸ਼ਾਕੀਮੋਵਾ ਤੋਂ 0-5 ਨਾਲ ਹਾਰ ਕੇ ਟੂਰਨਾਮੈਂਟ ’ਚੋਂ ਬਾਹਰ ਹੋ ਗਈ ਹੈ।