ਜੀਐੱਮ ਸਰ੍ਹੋਂ ਦੇ ਟਰਾਇਲ ਦਾ ਬਾਈਕਾਟ ਕਰਾਂਗੇ: ਟਿਕੈਤ

ਜੀਐੱਮ ਸਰ੍ਹੋਂ ਦੇ ਟਰਾਇਲ ਦਾ ਬਾਈਕਾਟ ਕਰਾਂਗੇ: ਟਿਕੈਤ

ਪ੍ਰਯਾਗਰਾਜ-ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਅੱਜ ਇੱਥੇ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ ਜੈਨੇਟਿਕਲੀ ਸੋਧੀ (ਜੀਐੱਮ) ਸਰ੍ਹੋਂ ਦਾ ਟਰਾਇਲ ਨਹੀਂ ਕਰਨ ਦੇਣਗੇ। ਉਹ ਝਾਲਵਾ ਦੇ ਘੁੰਗਰੂ ਚੌਕ ਨੇੜੇ ਕਿਸਾਨਾਂ ਦੀ ਮਹਾਪੰਚਾਇਤ ਨੂੰ ਸੰਬੋਧਨ ਕਰ ਰਹੇ ਸਨ। ਟਿਕੈਤ ਨੇ ਦਾਅਵਾ ਕੀਤਾ ਕਿ ਜੇਕਰ ਸਰਕਾਰ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੀ ਸਹੀ ਕੀਮਤ ਦੇਵੇ ਤਾਂ ਫ਼ਸਲਾਂ ਦੀ ਘਾਟ ਨਹੀਂ ਆਵੇਗੀ। ਟਿਕੈਤ ਨੇ ਕਿਹਾ ਕਿ ਉਸ ਦੀ ਯੂਨੀਅਨ ਬੀਜਾਂ ਸਬੰਧੀ ਕਾਨੂੰਨ ਬਣਾਉਣ ਲਈ ਸੰਘਰਸ਼ ਜਾਰੀ ਰੱਖੇਗੀ, ਜਿਸ ਤਹਿਤ ਵਿਦੇਸ਼ੀ ਕੰਪਨੀਆਂ ਦਾ ਬੀਜ ਬੀਜਣ ਵਾਲੇ ਕਿਸਾਨਾਂ ਨੂੰ ਸਜ਼ਾ ਦਿੱਤੀ ਜਾਵੇਗੀ।