ਕੈਲੀਫੋਰਨੀਆ ਅਟਾਰਨੀ ਜਨਰਲ ਪੱਧ ਦੇ ਉਮੀਦਵਾਰ ਨੈਥਨ ਹਾਕਮੈਨ ਦਾ ਰੀਵਰਸਾਈਡ ਅਤੇ ਔਰੇਂਜ ਕਾਉਂਟੀ ਦੇ ਗੁਰੂ ਘਰਾਂ ਵਿੱਚ ਨਿੱਘਾ ਸਵਾਗਤ

ਕੈਲੀਫੋਰਨੀਆ ਅਟਾਰਨੀ ਜਨਰਲ ਪੱਧ ਦੇ ਉਮੀਦਵਾਰ ਨੈਥਨ ਹਾਕਮੈਨ ਦਾ ਰੀਵਰਸਾਈਡ ਅਤੇ ਔਰੇਂਜ ਕਾਉਂਟੀ ਦੇ ਗੁਰੂ ਘਰਾਂ ਵਿੱਚ ਨਿੱਘਾ ਸਵਾਗਤ

ਕੈਲੀਫੋਰਨੀਆ: ਕੈਲੀਫੋਰਨੀਆ ਅਟਾਰਨੀ ਜਨਰਲ ਪੱਧ ਦੇ ਉਮੀਦਵਾਰ ਨੈਥਨ ਹਾਕਮੈਨ ਦਾ ਰੀਵਰਸਾਈਡ ਅਤੇ ਔਰੇਂਜ ਕਾਉਂਟੀ ਦੇ ਗੁਰੂ ਘਰਾਂ ਵਿੱਚ ਨਿੱਘਾ ਸਵਾਗਤ ਕੀਤਾ ਗਿਆ।
ਪਲੈਨਿੰਗ ਕਮਿਸਨਰ ਮਨਦੀਪ ਸਿੰਘ ਨੇ ਨੈਥਨ ਹਾਕਮੈਨ ਨੂੰ ਗੁਰੂਘਰਾਂ ਦੀ ਕਮੇਟੀਆਂ ਅਤੇ ਸੰਗਤਾਂ ਨਾਲ ਰੂ-ਬਰੂ ਕਰਵਾਇਆ ਅਤੇ ਹਾਕਮੈਨ ਦੇ ਕਾਰਜਾਂ ਅਤੇ ਤਜ਼ਰਬੇ ਬਾਰੇ ਚੰਗੀ ਤਰ੍ਹਾਂ ਦੱਸਿਆ।
ਨੈਥਨ ਹਾਕਮੈਨ ਨੇ ਸੰਗਤਾਂ ਨੂੰ ਕਿਹਾ ਕਿ ਉਹ ਕੈਲੀਫੋਰਨੀਆ ਵਿੱਚ ਲਗਾਤਾਰ ਵੱਧ ਰਹੇ ਅਪਰਾਧ ਲਈ ਬਹੁਤ ਦੁਖੀ ਹਨ ਅਤੇ ਉਹ ਕੈਲੀਫੋਰਨੀਆ ਨੂੰ ਆਪਣੇ 30 ਸਾਲਾਂ ਦੇ ਤਜ਼ਰਬੇ ਦੀ ਬਦੌਲਤ ਮੁੱਢ ਤੋਂ ਖੁਸ਼ਹਾਲ ਬਣਾਉਣਾ ਚਾਹੁੰਦੇ ਹਨ।
ਉਹਨਾਂ 5 ਦੇ ਟਰੱਕਰਾਂ ਨੂੰ ਆਈਆਂ ਔਕੜਾ ਤੇ ਦੁੱਖ ਪ੍ਰਗਟਾਉਂਦਿਆਂ, ਨਫਰਤੀ ਅਪਰਾਧਾਂ, ਬੇਘਰ ਲੋਕਾਂ, ਨਸ਼ਿਆਂ ਅਤੇ ਵੱਧ ਰਹੇ ਅਪਰਾਧਾਂ ਦੀ ਸਮੱਸਿਆ ਨੂੰ ਨਜਿੱਠਣ ਲਈ ਉਹਨਾਂ ਵਚਨਬੱਧਤਾ ਦਿਖਾਈ ਅਤੇ ਕਈ ਢੰਗ ਸਾਂਝੇ ਕੀਤੇ।
ਸਮੁੱਚਾ ਭਾਈਚਾਰਾ ਹਾਕਮੈਨ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਇਹਨਾਂ ਦੀ ਸੋਚ ਦੀ ਸ਼ਲਾਘਾ ਕੀਤੀ।
ਪੰਜਾਬੀ ਸਕੂਲ ਦੇ ਬੱਚਿਆਂ ਨੇ ਵੀ ਨੈਥਨ ਹਾਕਮੈਨ ਨੂੰ ਮਿਲ ਬਹੁਤ ਖੁਸ਼ੀ ਪ੍ਰਗਟਾਈ।
ਗੁਰੂਘਰਾਂ ਦੀ ਕਮੇਟੀਆਂ ਦੇ ਨਾਲ-ਨਾਲ, ਪਿ੍ਰੰਸੀਪਲ ਗੁਰਪ੍ਰੀਤ ਸਿੰਘ, ਸ ਝੱਲਮਨ ਸਿੰਘ, ਜਸਬੀਰ ਸਿੰਘ ਮੰਡ, ਹਰਜਿੰਦਰ ਸਿੰਘ, ਕੁਲਦੀਪ ਸਿੰਘ, ਅਮਰਜੀਤ ਸਿੰਘ ਅਤੇ ਹੋਰ ਅਹਿਮ ਸਖਸੀਅਤਾਂ ਨੇ ਬਹੁਤ ਸਤਿਕਾਰ ਬਖਸ਼ਿਆ।