ਅੰਮਿ੍ਰਤਪਾਲ ਸਿੰਘ ਦੀ ਰਾਮ ਰਹੀਮ ਨੂੰ ਚੁਣੌਤੀ, ਕਿਸੇ ਵੀ ਹਾਲਤ ’ਚ ਸੁਨਾਮ ਵਿੱਚ ਡੇਰਾ ਨਹੀਂ ਬਣਨ ਦੇਵਾਂਗੇ

ਅੰਮਿ੍ਰਤਪਾਲ ਸਿੰਘ ਦੀ ਰਾਮ ਰਹੀਮ ਨੂੰ ਚੁਣੌਤੀ, ਕਿਸੇ ਵੀ ਹਾਲਤ ’ਚ ਸੁਨਾਮ ਵਿੱਚ ਡੇਰਾ ਨਹੀਂ ਬਣਨ ਦੇਵਾਂਗੇ

ਚੰਡੀਗੜ੍ਹ : ਮਾਨਸਾ ਜ਼ਿਲ੍ਹੇ ਦੇ ਪਿੰਡ ਬੱਛੋਆਣਾ ਵਿਖੇ ਪੁੱਜੇ ਵਾਰਿਸ ਪੰਜਾਬ ਜੱਥੇਬੰਦੀ ਦੇ ਮੁਖੀ ਭਾਈ ਅੰਮਿ੍ਰਤਪਾਲ ਸਿੰਘ ਨੇ ਕਿਹਾ ਕਿ ਅਸੀਂ ਸੁਨਾਮ ਵਿੱਚ ਕੋਈ ਡੇਰਾ ਨਹੀਂ ਬਣਨ ਦਿਆਂਗੇ। ਉਨ੍ਹਾਂ ਕਿਹਾ ਜੇਕਰ ਸਰਕਾਰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦਾ ਵਿਰੋਧ ਨਹੀਂ ਕਰਦੀ ਤਾਂ ਅਸੀ ਇਸ ਦਾ ਸਖਤ ਵਿਰੋਧ ਕਰਨਗੇ ਕਿਉਂਕਿ ਡੇਰਾ ਮੁਖੀ ਰਾਮ ਰਹੀਮ ਨੇ ਸਿੱਖਾਂ ਦਾ ਅਪਮਾਨ ਕੀਤਾ ਹੈ। ਕਿਸੇ ਵੀ ਹਾਲਤ ਵਿੱਚ ਡੇਰਾ ਨਹੀਂ ਬਣਨ ਦਿੱਤਾ ਜਾਵੇਗਾ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਫਿਰ ਉਨ੍ਹਾਂ ਨੂੰ ਗਰਮ ਖਿਆਲੀ ਕਹਿ ਕੇ ਬਦਨਾਮ ਕੀਤਾ ਜਾ ਰਿਹਾ ਹੈ, ਜਦਕਿ ਸਰਕਾਰ ਡੇਰਾ ਮੁਖੀ ਨੂੰ ਸੁਰੱਖਿਆ ਦੇ ਰਹੀ ਹੈ। ਭਾਈ ਅੰਮਿ੍ਰਤਪਾਲ ਸਿੰਘ ਅੱਗੇ ਨੇ ਕਿਹਾ ਕਿ ਜੇਕਰ ਸਰਕਾਰ ਨੇ ਸੁਨਾਮ ‘ਚ ਬਣਨ ਜਾ ਰਹੇ ਡੇਰੇ ਨੂੰ ਨਾ ਰੋਕਿਆ ਤਾਂ ਅਸੀ ਰੋਕਾਂਗੇ। ਉਹ ਸਿੱਖ ਵਿਰੋਧੀ ਸਾਡਾ ਵੈਰੀ ਹੈ, ਬਲਾਤਕਾਰੀ ਹੈ। ਪੰਜਾਬ ‘ਚ ਡੇਰਾ ਨਹੀਂ ਬਣਨਾ ਚਾਹੀਦਾ। ਉਨ੍ਹਾ ਕਿਹਾ ਕਿ ਸਿੱਖਾਂ ‘ਤੇ ਗਰਮ-ਖਿਆਲੀ ਹੋਣ ਦਾ ਦੋਸ ਲਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਅਤੇ ਮੋੜ ਮੰਡੀ ਧਮਾਕੇ ਦੇ ਤਾਰ ਡੇਰੇ ਨਾਲ ਜੁੜੇ ਹੋਏ ਹਨ।
ਦੱਸ ਦਈਏ ਕਿ 40 ਦਿਨਾਂ ਦੀ ਪੈਰੋਲ ਉਤੇ ਬਾਹਰ ਆਏ ਗੁਰਮੀਤ ਰਾਮ ਰਹੀਮ ਨੇ ਬੀਤੇ ਦਿਨੀਂ ਆਨਲਾਈਨ ਪ੍ਰੋਗਰਾਮ ਵਿੱਚ ਐਲਾਨ ਕੀਤਾ ਸੀ ਉਹ ਸੁਨਾਮ ਵਿੱਚ ਨਵਾਂ ਡੇਰਾ ਖੋਲਣਗੇ, ਜਿਸ ਦਾ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।