ਕੈਲੀਫੋਰਨੀਆ ਸਟੇਟ ਸੈਨੇਟ ਲਈ ਐਂਜਲਿਕ ਐਸਬੀ ਲਈ ਸੈਕਰਾਮੈਂਟੋ ’ਚ ਫੰਡ ਰੇਜਿੰਗ

ਕੈਲੀਫੋਰਨੀਆ ਸਟੇਟ ਸੈਨੇਟ ਲਈ ਐਂਜਲਿਕ ਐਸਬੀ ਲਈ ਸੈਕਰਾਮੈਂਟੋ ’ਚ ਫੰਡ ਰੇਜਿੰਗ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ) : ਕੈਲੀਫੋਰਨੀਆ ਸਟੇਟ ਸੈਨੇਟ ਲਈ ਐਂਜਲਿਕ ਐਸਬੀ ਲਈ ਵੈਸਟ ਸੈਕਰਾਮੈਂਟੋ ਵਿੱਚ ਫੰਡ ਰੇਜਿੰਗ ਕੀਤਾ ਗਿਆ। ਇਸ ਫੰਡ ਰੇਜਿੰਗ ਵਿੱਚ ਸਥਾਨਕ ਨਾਮਵਰ ਸਖਸ਼ੀਅਤਾਂ ਨੇ ਸਮੂਲੀਅਤ ਕੀਤੀ। ਇਸ ਮੌਕੇ ਸਟੇਟ ਸੈਨੇਟ ਲਈ ਖੜੀ ਐਂਜਲਿਕ ਐਸਬੀ ਨੇ ਸਾਰੇ ਫੰਡ ਦੇਣ ਵਾਲੇ ਸੱਜਣਾ ਦਾ ਧੰਨਵਾਦ ਕਰਦਿਆਂ ਕਿਹਾ ਉਹ ਪੰਜਾਬੀ ਸਿੱਖ ਭਾਈਚਾਰੇ ਦੀ ਦਿਲੋਂ ਆਦਰ ਕਰਦੀ ਹੈ ਤੇ ਆਉਣ ਵਾਲੇ ਸਮੇਂ ਚ ਵੀ ਇਸ ਮੱਦਦ ਨੂੰ ਕਦੇ ਨ੍ਹੀਂ ਭੁੱਲੇਗੀ, ਉਸਨੇ ਭਾਈਚਾਰੇ ਦੀ ਵਿਲੱਖਣਤਾ ਤੇ ਮਾਣ ਵੀ ਕੀਤਾ। ਇਸ ਫੰਡ ਰੇਜਿੰਗ ਦੇ ਮੁੱਖ ਪ੍ਰਬੰਧਕ ਨਰਿੰਦਰ ਸਿੰਘ ਥਾਂਦੀ ਨੇ ਐਂਜਲਿਕ ਐਸਬੀ ਵਾਰੇ ਦੱਸਿਆ ਤੇ ਫੰਡ ਦੇਣ ਬਦਲੇ ਆਏ ਦੋਸਤਾਂ ਮਿਤਰਾਂ, ਵੈਸਟ ਸੈਕਰਾਮੈਂਟੋ ਸਿੱਖ ਟੈਂਪਲ ਦੇ ਪ੍ਰਬੰਧਕਾਂ, ਗੁਰਦੁਆਰਾ ਦੇਸਮੇਸ ਦਰਬਾਰ ਮੈਨੇਜਮੈਂਟ ਦੇ ਪ੍ਰਬੰਧਕਾਂ ਅਤੇ ਨਟੋਮਸ, ਐਲਕ ਗਰੋਵ, ਅਤੇ ਸੈਕਰਾਮੈਂਟੋ ਤੋਂ ਆਏ ਸਾਰਿਆਂ ਦਾ ਵਿਸੇਸ ਧੰਨਵਾਦ ਕੀਤਾ ਉਨਾਂ ਕਿਹਾ ਕਿ ਤੁਹਾਡੇ ਯੋਗਦਾਨ ਤੋਂ ਬਿਨਾਂ, ਇਹ ਸਮਾਗਮ ਸੰਪੂਰਨ ਨਹੀਂ ਹੋਣਾ ਸੀ। ਇਸ ਮੌਕੇ ਨਰਿੰਦਰ ਥਾਂਦੀ ਨੇ ਐਂਜਲਿਕ ਐਸਬੀ ਲਈ ਆਪਣੀ ਵੋਟ ਅਤੇ ਸਮਰਥਨ ਕਰਨ ਲਈ ਵੀ ਕਿਹਾ ਜਿਸ ਦਾ ਸਿੱਧਾ ਮੁਕਾਬਲਾ ਸਾਬਕਾ ਇੰਸ਼ੋਰੈਂਸ ਕਮਿਸ਼ਨਰ ਡੇਵ ਜੋਨਜ ਨਾਲ ਹੈ।