ਕਾਂਗਰਸਮੈਨ ਡੇਵਿਡ ਵਾਲਾਡਿਓ, ਸੈਨੇਟਰ ਸੈਨਨ ਗਰੋਵ, ਅਸੈਂਬਲੀਮੈਨ ਵਿਨਸ ਫਾਂਗ, ਸੈਨੇਟਰ ਉਮੀਦਵਾਰ ਡੇਵਿਡ ਸੈਪਰਡ, ਸਿਟੀ ਕੌਂਂਸਲ ਉਮੀਦਵਾਰ ਟਿੰਮ ਕਾਲਿੰਸ, ਸਕੂਲ ਬੋਰਡ ਟ੍ਰਸਟੀ ਅਲੈਖਸਿਸ ਗਾਰੇ ਦੀ ਵੋਟਰਾਂ ਅਤੇ ਵੱਡੀਆਂ ਸ਼ਖਸੀਅਤਾਂ ਨਾਲ ਮੁਲਾਕਾਤ

ਕਾਂਗਰਸਮੈਨ ਡੇਵਿਡ ਵਾਲਾਡਿਓ, ਸੈਨੇਟਰ ਸੈਨਨ ਗਰੋਵ, ਅਸੈਂਬਲੀਮੈਨ ਵਿਨਸ ਫਾਂਗ, ਸੈਨੇਟਰ ਉਮੀਦਵਾਰ ਡੇਵਿਡ ਸੈਪਰਡ, ਸਿਟੀ ਕੌਂਂਸਲ ਉਮੀਦਵਾਰ ਟਿੰਮ ਕਾਲਿੰਸ, ਸਕੂਲ ਬੋਰਡ ਟ੍ਰਸਟੀ ਅਲੈਖਸਿਸ ਗਾਰੇ ਦੀ ਵੋਟਰਾਂ ਅਤੇ ਵੱਡੀਆਂ ਸ਼ਖਸੀਅਤਾਂ ਨਾਲ ਮੁਲਾਕਾਤ

ਮੌਜੂਦਾ ਹਾਲਾਤਾਂ ਨੂੰ ਬਿਹਤਰ ਬਣਾਉਣ ਲਈ ਸਾਨੂੰ ਇਨ੍ਹਾਂ ਪ੍ਰਤੀਨਿਧੀਆਂ ਦੀ ਲੋੜ : ਸ੍ਰ. ਮਨਦੀਪ ਸਿੰਘ
ਬੇਕਰਸਫੀਲਡ/ਕੈਲੀਫੋਰਨੀਆ : ਬੀਤੇ ਸ਼ਨੀਵਾਰ 22 ਅਕਤੂਬਰ, 2022 ਨੂੰ ਕੈਲੀਫੋਰਨੀਆਂ ਦੇ ਬੇਕਰਸਫੀਲਡ ਸ਼ਹਿਰ ਵਿਖੇ ਵੱਖ-ਵੱਖ ਅਹੁਦਿਆਂ ਦੇ ਉਮੀਦਵਾਰਾਂ ਅਤੇ ਵੋਟਰਾਂ ਦਾ ਮਿਲੋ-ਜਾਣੋ ਸਮਾਰੋਹ ਹੋਇਆ। ਜਿੱਥੇ ਕਾਂਗਰਸਮੈਨ ਡੇਵਿਡ ਵਾਲਾਡਿਓ, ਸਟੇਟ ਸੈਨੇਟਰ ਸੈਨਨ ਗਰੋਵ, ਅਸੈਂਬਲੀਮੈਨ ਵਿਨਸ ਫਾਂਗ, ਸਟੇਟ ਸੈਨੇਟਰ ਡਿਸਟਿ੍ਰਕਟ 16 ਦੇ ਉਮੀਦਵਾਰ ਡੇਵਿਡ ਸੈਪਰਡ, ਬੇਕਰਸਫੀਲਡ ਸਿਟੀ ਕੌਂਸਲ ਦੇ ਉਮੀਦਵਾਰ ਟਿੰਮ ਕਾਲਿੰਸ, ਲਮੌਂਟ ਸਕੂਲ ਬੋਰਡ ਟ੍ਰਸਟੀ ਅਲੈਖਸਿਸ ਗਾਰੇ ਅਤੇ ਬਹੁਗਿਣਤੀ ਵਿੱਚ ਵੋਟਰਾਂ ਅਤੇ ਵੱਡੀਆਂ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਆਏ ਸੂਝਵਾਨ ਵੋਟਰਾਂ ਨੇ ਮਹੱਤਵਪੂਰਨ ਸਵਾਲਾਂ ਦੀਆਂ ਝੜੀਆਂ ਲਗਾ ਦਿੱਤੀਆਂ ਅਤੇ ਸਭ ਉਮੀਦਵਾਰਾਂ ਨੇ ਕਰੜੇ ਸਵਾਲਾਂ ਦੇ ਸਮਝਦਾਰੀ ਨਾਲ ਬਹੁਤ ਪ੍ਰਭਾਵਸਾਲੀ ਜੁਆਬ ਦਿੱਤੇ। ਕਾਂਗਰਸਮੈਨ ਵਾਲਾਡਿਓ ਨੇ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਲੀਫੋਰਨੀਆਂ ਦੇ ਪਾਣੀਆਂ ਦੇ ਸੰਕਟ ਨੂੰ ਹੱਲ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਨਹੀਂ ਤਾਂ ਮੌਜੂਦਾ ਪਾਣੀਆਂ ਦਾ ਸੰਕਟ ਭਵਿੱਖ ਵਿੱਚ ਬਹੁਤ ਘਾਤਕ ਸਿੱਧ ਹੋਵੇਗਾ। ਉਹਨਾਂ ਕਿਹਾ ਕਿ ਜੇਕਰ ਲੋਕਾਂ ਦੇ ਚੁਣੇ ਨੁਮਾਇੰਦੇ, ਆਪਣੀਆਂ ਪਾਰਟੀਆਂ ਦੀ ਜਗ੍ਹਾ, ਲੋਕਾਂ ਦੇ ਵਾਸਤੇ ਕਾਰਜ ਕਰਨਾ ਸ਼ੁਰੂ ਕਰ ਦੇਣ ਤਾਂ ਕੈਲੀਫੋਰਨੀਆ ਦੇ ਲੋਕਾਂ ਦੇ ਹਾਲਾਤ ਬਿਹਤਰ ਹੋ ਸਕਦੇ ਹਨ। ਸੈਨੇਟਰ ਸੈਨਨ ਗਰੋਵ ਨੇ ਮੌਜੂਦਾ ਕਾਰੋਬਾਰੀ ਸੰਕਟਾਂ ਨੂੰ ਨਜਿੱਠਣ ਦੇ ਬਿਹਤਰ ਹੱਲ ਸਾਂਝੇ ਕੀਤੇ। ਡੇਵਿਡ ਸੈਪਰਡ ਨੇ ਵੀ ਖੇਤੀਬਾੜੀ, ਪਾਣੀ ਅਤੇ ਕਾਰੋਬਾਰੀ ਸੰਕਟਾਂ ਦੇ ਹੱਲ ਦੱਸੇ। ਅਸੈਂਬਲੀਮੈਨ ਵਿਨਸ ਫਾਂਗ ਨੇ ਬਿਹਤਰ ਪ੍ਰਤੀਨਿਧੀਆਂ ਦੀ ਚੋਣ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤਾਂ ਨੂੰ ਬਿਹਤਰ ਬਣਾਉਣ ਲਈ, ਕਾਂਗਰਸਮੈਨ ਡੇਵਿਡ ਵਾਲਾਡਿਓ, ਸੈਨੇਟਰ ਸੈਨਨ ਗਰੋਵ, ਅਸੈਂਬਲੀਮੈਨ ਵਿਨਸ ਫਾਂਗ, ਡੇਵਿਡ ਸੈਪਰਡ, ਨੈਥਨ ਹਾਕਮੈਨ ਅਤੇ ਇਹਨਾਂ ਵਰਗੀ ਸੋਚ ਰੱਖਣ ਵਾਲੇ ਪ੍ਰਤੀਨਿਧੀਆਂ ਦੀ ਲੋੜ ਹੈ। ਹੋਰਨਾਂ ਉਮੀਦਵਾਰਾਂ ਨੇ ਵੀ ਵਧੀਆ ਪੱਖ ਰੱਖੇ ਜਿਨ੍ਹਾਂ ਤੋਂ ਵੋਟਰ ਬਹੁਤ ਖੁਸ਼ ਹੋਏ ਅਤੇ ਪੂਰਨ ਤੌਰ ’ਤੇ ਬਹੁਮਤ ਦੇਣ ਦਾ ਵਾਧਾ ਵੀ ਕੀਤਾ।
ਵੋਟਰਾਂ ਨੇ ਕਿਹਾ ਕਿ ਰਾੱਬ ਬਾਨਟਾ (ਅਟਾਰਨੀ ਜਨਰਲ), ਰੂਡੀ ਸਾਲਸ (ਕਾਂਗਰਸਮੈਨ ਪੱਧ ਦਾ ਉਮੀਦਵਾਰ), ਮੈਲੀਸਾ ਹੁਰਤਾਧੋ (ਸਟੇਟ ਸੈਨੇਟਰ) ਅਤੇ ਹੋਰ ਡੈਮੋਕਰੈਟਿਕ ਉਮੀਦਵਾਰ ਆਪਣੇ ਵਿਰੋਧੀ ਉਮੀਦਵਾਰਾਂ ਅਤੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਲਗਾਤਾਰ ਭੱਜ ਰਹੇ ਹਨ। ਜਿਹੜੇ ਅਯੋਗ ਪ੍ਰਤੀਨਿਧੀ ਅੱਜ ਸਾਡੇ ਸਵਾਲਾਂ ਦੇ ਜੁਆਬ ਦੇਣ ਨੂੰ ਤਿਆਰ ਨਹੀਂ, ਉਹਨਾਂ ਤੋਂ ਲੋਕ-ਭਲਾਈ ਦੀ ਕੋਈ ਆਸ ਨਹੀਂ। ਇਹਨਾਂ ਲੋਕਾਂ ਦੀ ਮਾੜੀ ਕਾਰਗੁਜ਼ਾਰੀ ਕਾਰਨ, ਕੈਲੀਫੋਰਨੀਆ ’ਚ ਅਪਰਾਧ ਬਹੁਤ ਵੱਧ ਗਏ, ਚੰਗੇ-ਭਲੇ ਚੱਲਦੇ ਕਾਰੋਬਾਰ ਠੱਪ ਹੋ ਗਏ, ਖੇਤੀਬਾੜੀ ਤੇ ਟਰਕਿੰਗ ਇੰਡਸਟਰੀ ਉਜੜਣ ਦੇ ਕਗਾਰ ’ਤੇ ਹੈ, ਪਾਣੀਆਂ ਦੀ ਸਮੱਸਿਆ ਵੱਧ ਗਈ ਅਤੇ ਹੋਰਨਾਂ ਕਾਰੋਬਾਰਾਂ ਦਾ ਕੋਈ ਭਵਿੱਖ ਨਹੀਂ। ਮਾੜੇ ਪ੍ਰਤੀਨਿਧੀਆਂ ਤੋਂ ਅੱਕੇ ਲੋਕ ਅੱਜ ਬਦਲਾਓ ਚਾਹੁੰਦੇ ਹਨ।