ਰੰਗ-ਬਿਰੰਗੀ ਦੁਨੀਆ ਦੇਖੋ-ਤੰਦਰੁਸਤ ਅੱਖਾਂ ਨਾਲ

ਰੰਗ-ਬਿਰੰਗੀ ਦੁਨੀਆ ਦੇਖੋ-ਤੰਦਰੁਸਤ ਅੱਖਾਂ ਨਾਲ

‘‘ਛੋਟੀ ਉਮਰ ਵਿੱਚ ਦੂਰ-ਨੇੜੇ ਦੀ ਨਜ਼ਰ ਕਮਜੋਰ ਹੋ ਜਾਣਾ ਅਤੇ ਸਮੇਂ ਤੋਂ ਪਹਿਲਾਂ ਹੀ ਐਨਕਾਂ ਲੱਗ ਜਾਣਾ ਇੱਕ ਆਮ ਸਮੱਸਿਆ ਬਣ ਚੁੱਕੀ ਹੈ। ਕਾਰਨ ਬਚਪਨ ਤੋਂ ਅਲਕੋਹਲ, ਤੰਬਾਕੂ ਅਤੇ ਖਤਰਨਾਕ ਨਸ਼ਿਆਂ ਦੀ ਵਰਤੋਂ ਅਤੇ ਪ੍ਰੈਗਨੈਂਸੀ ਦੌਰਾਣ ਔਰਤਾਂ ਵੱਲੋਂ ਸਿਹਤ ’ਤੇ ਖੂਰਾਕ ਪ੍ਰਤੀ ਲਾਪ੍ਰਵਾਹੀ ਨੇ ਚਿਂਤਾ ਵੱਧਾ ਦਿੱਤੀ ਹੈ। ਅੱਜ ਹੈਲਦੀ ਲਾਈਫ ਸਟਾਈਲ ਨਾਲ ਹੀ ਲੋਕਾਂ ਨੁੰ ਬਚਾ ਸਕਦਾ ਹੈ ’’ ਅਨਿਲ ਧੀਰ. ਕਾਲਮਨਿਸਟ. ਥੈਰਾਪਿਸਟ. ਸੋਸ਼ਲ ਐਕਟੀਵਿਸਟ
ਅਨਿਲ ਧੀਰ ਕਾਲਮਨਿਸਟ

ਹਮੇਸ਼ਾ ਰੰਗ-ਬਿਰੰਗੀ ਦੁਨੀਆ ਦੇਖਣ ਲਈ ਵਿਸ਼ਵਭਰ ਵਿੱਚ ਅਕਤੂਬਰ ਦੇ ਮਹੀਨੇ ਵਿੱਚ ਵਿਸ਼ਵ ਸਾਈਟ ਦਿਵਸ ਮਨਾਇਆ ਗਿਆ। ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ ’ਤੇ ਅੱਖਾਂ ਦੀ ਰੌਸ਼ਨੀ ਨੂੰ ਬਰਕਰਾਰ ਰੱਖਣ ਅਤੇ ਬਿਮਾਰੀਆਂ ਤੋਂ ਬਚਣ ਲਈ ਘੱਟ ਉਮਰ ਦੇ ਲੋਕਾਂ ਨੂੰ ਜਾਗਰੁਕ ਕੀਤਾ ਜਾਂਦਾ ਹੈ। ਅੱਜ ਕਰੀਬਨ 2.4 ਬਿਲੀਅਨ ਦੂਰ ਨੇੜੇ ਦੀ ਘੱਟ ਨਜ਼ਰ ਅਤੇ ਗੰਭੀਰ ਬਿਮਾਰੀਆਂ ਨਾਲ ਪੀੜਿਤ ਹਨ। 40 ਤੋਂ 50 ਸਾਲ ਦੀ ਉਮਰ ਦੇ ਲੋਕ ਦਿ੍ਰਸ਼ਟੀਹੀਣਤਾ ’ਤੇ ਅੰਨੇਪਨ ਦੇ ਸ਼ਿਕਾਰ ਹੋ ਰਹੇ ਹਨ। ਇੱਕ ਬਿਲੀਅਨ ਲੋਕਾਂ ਵਿਚ ਕਮਜੋਰ ਨਜ਼ਰ ਕਾਰਨ ਅੰਨਾਪਨ-88.4 ਮਿਲੀਅਨ, ਮੋਤੀਆ -94 ਮਿਲੀਅਨ, ਗਲਾਕੋਮਾ-7.7 ਮਿਲੀਅਨ, ਕੋਰਨੀਅਲ ਅਪਰੈਲਿਟੀਜ-4.2 ਮਿਲੀਅਨ, ਸ਼ੂਗਰ ਰੈਟਿਨੋਪੈਥੀ-3.9 ਮਿਲੀਅਨ, ਅਤੇ ਟ੍ਰੈਕੋਮਾ-2 ਮਿਲੀਅਨ ਅੰਕੜਾ ਸਾਹਮਣੇ ਆਇਆ ਹੈ। ਆਬਾਦੀ ਵੱਧਣ ਦੇ ਨਾਲ-ਨਾਲ ਸੀਨੀਅਰਜ਼ ਵਿਚ ਨਜ਼ਰ ਕਮਜੋਰ ਹੋਣ ਦਾ ਅੰਕੜਾ ਵਧਿਆ ਹੈ। ਸਰਕਾਰਾਂ ’ਤੇ ਕਰੀਬਨ 244 ਅਰਬ ਡਾਲਰ ਅਤੇ 25.5 ਬਿਲੀਅਨ ਖਰਚੇ ਦਾ ਬੋਝ ਦਿਸ ਰਿਹਾ ਹੈ।
ਵਿਸ਼ਵ ਪੱਧਰ ’ਤੇ ਨਜ਼ਰ ਕਮਜ਼ੋਰੀ ਖਾਸ ਕਾਰਨਾਂ ਵਿਚ ਸ਼ੂਗਰ ਰੈਟਿਨੋਪੈਥੀ, ਅਸੁਰੱਖਿਅਤ ਰੀਫਰੇਕਟਰ ਗਲਤੀਆਂ, ਮੋਤੀਆ, ਉਮਰ ਦਾ ਫੈਕਟਰ, ਟ੍ਰੈਕੋਮਾ, ਅੱਖ ਦਾ ਕੈਂਸਰ, ਐਲਬਿਨਿਜ਼ਮ, ਦਿਮਾਗ ਦੀ ਸੱਟ, ਰਟਿਨਾਈਟਸ ਪਿਗਮੈਨਟੋਸਾ ਅਤੇ ਧੁੰਦਲਾਪਣ, ਸਟ੍ਰੈਸ ਨੂੰ ਦੇਖਿਆ ਜਾ ਰਿਹਾ ਹੈ। ਘੱਟ ਨਜ਼ਰ ਦੀ ਹਾਲਤ ਵਿਚ ਪੜ੍ਹਨ-ਲਿਖਣ ਵਿਚ ਮੁਸ਼ਕਲ, ਅੱਖ ਦੇ ਪੱਧਰ ਦੇ ਉਪਰ ਜਾਂ ਹੇਠਾਂ ਕਿਸੇ ਵੀ ਪਾਸੇ ਦੇਖਣ ਲਈ ਅਸਮਰਥਾ, ਘੱਟ ਰੋਸ਼ਨੀ ਵਾਲੇ ਏਰੀਏ ਵਿਚ ਜਾਂ ਰਾਤ ਦੇ ਸਮੇਂ ਕਲੀਅਰ ਦੇਖਣ ਦੀ ਅਯੋਗਤਾ ਅਤੇ ਨੇੜੇ-ਦੂਰ ਦੀਆਂ ਵਸਤਾਂ ਫੋਕਸ ਤੋਂ ਬਾਹਰ ਦਿਸਦੀਆਂ ਹਨ।
ਨਜ਼ਾਰੇ ਦੇਖਣ ਲਈ ਅੱਖਾਂ ਨੂੰ ਹੈਲਦੀ ਰੱਖੋ:
ਗਰਭ ਅੰਦਰ ਪਲ ਰਹੇ ਬੱਚੇ ਦੀ ਹੈਲਦੀ ਨਜ਼ਰ ਲਈ ਪ੍ਰੈਗਨੈਂਟ ਔਰਤਾਂ ਨੂੰ ਪੌਸ਼ਟਿਕ ਖੁਰਾਕ ਵਿੱਚ ਮੌਸਮ ਮੁਤਾਬਿਕ, ਸ਼ਕਰਕੰਦੀ, ਹਰੀ ਪੱਤੇਦਾਰ ਸਬਜ਼ੀਆਂ, ਕੇਲ, ਪਾਲਕ, ਸੋਇਆਬੀਨ, ਓਮੇਗਾ-3 ਭੋਜਨ, ਵਿਟਾਮਿਨ-ਸੀ ’ਤੇ ਈ ਨੂੰ ਡੇਲੀ ਰੂਟੀਨ ਵਿੱਚ ਸ਼ਾਮਿਲ ਕਰੋ।
ਰੋਗੀ ਅਤੇ ਹੈਲਦੀ ਵਿਅਕਤੀ ਸਲਾਨਾ ਇੱਕ ਬਾਰ ਅੱਖਾਂ ਦੀ ਜਾਂਚ ਜਰੂਰ ਕਰਾਓ। ਸਮੇਂ ਦੇ ਨਾਲ ’ਤੇ ਬਿਮਾਰੀ ਦੌਰਾਣ ਤਬਦੀਲੀਆਂ ਦੀ ਸੰਭਾਵਨਾ ਬਰਾਬਰ ਬਣੀ ਰਹਿੰਦੀ ਹੈ।
ਤੰਬਾਕੂ ਯਾਨਿ ਸਿਗਰੇਟ ਪੀਣ ਨਾਲ ਆਪਟਿਕ ਨਰਵ ਨੂੰ ਨੁਕਸਾਨ ਅਤੇ ਮੈਕੂਲਰ ਡੀਰੇਗੂਲੇਸ਼ਨ ਵੱਧ ਜਾਂਦੀ ਹੈ। ਅੱਖਾਂ ਦੀ ਰੋਸ਼ਨੀ ਠੀਕ ਰੱਖਣ ਲਈ ਤੰਬਾਕੂ ਦੇ ਇਸਤੇਮਾਲ ਤੋਂ ਬਚੋ।
ਤੇਜ਼ ਸੂਰਜ ਦੀਆਂ ਕਿਰਨਾਂ ਤੋਂ ਅੱਖਾਂ ਨੂੰ ਬਚਾਉਣ ਲਈ ਚੰਗੀ ਕਿਸਮ ਦੇ ਸਨਗਲਾਸਿਸ ਵਰਤੋ। ਗਰਮ ਮੌਸਮ ਵਿਚ ਖਿਆਲ ਰੱਖੋ।
ਵਰਕ ਪਲੇਸ ’ਤੇ ਕੰਮ ਦੌਰਾਨ ਸੇਫਟੀ ਗਲਾਸ ਜਰੂਰ ਪਾਓ। ਘਰ ਅਤੇ ਬਾਹਰ, ਖੇਡਾਂ ਵੇਲੇ ਸੁਰੱਖਿਅਤ ਤਰੀਕੇ ਅਪਣਾ ਕੇ ਸੰਭਾਵਿਤ ਸੱਟਾਂ ਤੋਂ ਬਚਾਅ ਕਰੋ।
ਪਰਿਵਾਰਕ ਹੈਲਥ ਹਿਸਟਰੀ ਅਨੂਸਾਰ ਅੱਖਾਂ ਦੀ ਕੇਅਰ ਕਰਕੇ ਖਤਰਨਾਕ ਬਿਮਾਰੀ ਤੋਂ ਆਪਣੇ-ਆਪ ਨੂੰ ਬਚਾਓ। ਲਾਪ੍ਰਵਾਹੀ ਜੋਖਮ ਵਿਚ ਪਾ ਸਕਦੀ ਹੈ।
ਡਾਇਬਟੀਜ਼ ਦੇ ਰੋਗੀ ਰੋਜ਼ਾਨਾ ਖਾਣੇ ਤੋਂ ਪਹਿਲਾਂ ਅਤੇ ਬਾਅਦ ਵਿਚ ਸ਼ੂਗਰ ਚੈਕ ਕਰਨ ਨਾਲ ਇਸ ਕਾਰਨ ਹੋਣ ਵਾਲੇ ਅੰਨ੍ਹੇਪਣ ਨੂੰ ਰੋਕਿਆ ਜਾ ਸਕਦਾ ਹੈ। ਏ1ਸੀ ਜਾਂਚ ਕਰਾਂਦੇ ਰਹੋ।
ਬਲੱਡ ਪ੍ਰੈਸ਼ਰ ਅਤੇ ਵੱਧ ਕੋਲੈਸਟ੍ਰੋਲ ਦੇ ਰੋਗੀ ਆਪਣੀਆਂ ਅੱਖਾਂ ਦੀ ਪੂਰੀ ਕੇਅਰ ਕਰਨ।
ਅੱਖਾਂ ਦੀ ਤੰਦਰੁਸਤੀ ਲਈ ਆਪਣੀ ਖੂਰਾਕ ਵਿਚ ਹਰੀ ਪੱਤੇਦਾਰ ਸਬਜ਼ੀਆਂ, ਨਮਕੀਨ ਸ਼ਿਕਂਜੀ, ਗਾਜਰ-ਚੁਕੰਦਰ ਦਾ ਜੂਸ, ਸਾਈਟਰਸ ਫੱਲ, ਓਮੇਗਾ-3 ਪਦਾਰਥਾਂ ਨੂੰ ਸ਼ਾਮਿਲ ਕਰੋ।
ਸਰੀਰ ਦਾ ਵਜ਼ਨ ਵੱਧਣ ਨਾਲ ਯਾਨਿ ਮੋਟਾਪਾ ਅੱਖਾਂ ਦੀ ਰੋਸ਼ਨੀ ਘੱਟ ਕਰ ਸਕਦਾ ਹੈ। ਵਜ਼ਨ ਕੰਟ੍ਰੋਲ ਕਰਨ ਲਈ ਡੇਲੀ ਵਰਕ ਆਉਟ, ਸੈਰ, ਯੋਗਾ, ਕਸਰਤ, ਜਾਗਿੰਗ, ਖੇਡਾਂ, ਨੂੰ ਲਾਈਫ ਦਾ ਹਿੱਸਾ ਬਣਾ ਲਵੋ।
ਮੌਸਮ ਦੇ ਮੁਤਾਬਿਕ ਸ਼ੇਡ ਅਤੇ ਕੂਲ ਵਾਤਾਵਰਣ ਰੱਖੋ। ਸਨਗਲਾਸ ਖਰੀਦਣ ਵੇਲੇ ਯੂਵੀ-ਏ, ਯੂਵੀ-ਬੀ ਦੀ ਕੁਆਲਟੀ ਹੀ ਤੇਜ਼ ਧੁੱਪ ਦੇ ਮਾੜੇ ਅਸਰ ਤੋਂ ਬਚਾ ਸਕਦੀ ਹੈ।
ਲਿਖਣ-ਪੜ੍ਹਨ ਅਤੇ ਕੰਪਿਊਟਰ ’ਤੇ ਨਜ਼ਰ ਵਾਲੇ ਕੰਮ ਦੌਰਾਨ ਹਰ ਇੱਕ ਘੰਟੇ ਵਿਚ 20 ਸੈਕੰਡ ਆਪਣੇ ਹੱਥਾਂ ਨਾਲ ਕਵਰ ਕਰਕੇ ਆਰਾਮ ਜ਼ਰੂਰ ਦਿਓ। ਅੱਖਾਂ ’ਤੇ ਪ੍ਰੈਸ਼ਰ ਘੱਟ ਪਵੇਗਾ।
ਨੋਟ: ਕਿਸੇ ਵੀ ਉਮਰ ਵਿਚ ਲਗਾਤਾਰ ਅੱਖਾਂ ਦੀ ਇਨਫੈਕਸ਼ਨ, ਲਾਲੀ, ਦਰਦ, ਡਿਸਚਾਰਜ, ਖਾਰਸ਼, ਰੌਸ਼ਨੀ ਦਾ ਚੁੱਭਨਾ, ਧੁੰਦਾਲਾਪਨ, ਰਹਿਣ ਦੀ ਹਾਲਤ ਵਿਚ ਬਿਨਾ ਦੇਰੀ ਆਪਣੇ ਆਪਟੋਮਿਟਰਿਸਟ ਯਾਨਿ ਮਾਹਿਰ ਨਾਲ ਸੰਪਰਕ ਕਰੋ।